ਖਨੌਰੀ, 25 ਸਤੰਬਰ (ਬਲਵਿੰਦਰ ਸਿੰਘ ਥਿੰਦ) - ਸਥਾਨਕ ਸ਼ਹਿਰ ਦੀ ਸ੍ਰੀ ਵਿਸ਼ਵਕਰਮਾ ਟਰੱਕ ਮਾਰਕੀਟ ਵਲੋਂ ਬੱਸ ਸਟੈਂਡ ਵਿਖੇ ਤੀਜਾ ਵਿਸ਼ਾਲ ਮਾਂ ਭਗਵਤੀ ਅਤੇ ਸ੍ਰੀ ਸ਼ਿਆਮ ਜਾਗਰਣ ਕਰਵਾਇਆ ਗਿਆ ਜਿਸ ਵਿਚ ਜਿੱਥੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੋਰਵ ਗੋਇਲ ਨੇ ਮੁੱਖ ਮਹਿਮਾਨ ਦੇ ਰੂਪ ਵਜੋਂ ਸ਼ਿਰਕਤ ਕੀਤੀ ਉੱਥੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਵੀ ਸ਼ਿਰਕਤ ਕੀਤੀ | ਬੱਸ ਸਟੈਂਡ ਵਿਖੇ ਖੁੱਲੀ ਥਾਂ ਤੇ ਲਗਾਇਆ ਗਿਆ ਵਿਸ਼ਾਲ ਮਾਤਾ ਦਾ ਦਰਬਾਰ ਦੇਖਣ ਯੋਗ ਸੀ | ਜਿਸ ਨੂੰ ਲਗਾਈਆਂ ਗਈਆਂ ਰੰਗ ਬਿਰੰਗੀਆਂ ਲਾਈਟਾਂ ਬਹੁਤ ਹੀ ਮਨਮੋਹਕ ਦਿ੍ਸ਼ ਪੇਸ਼ ਕਰ ਰਹੀਆਂ ਸਨ | ਇਸ ਜਾਗਰਣ ਦੀ ਸ਼ੁਰੂਆਤ ਅਤੇ ਜੋਤੀ ਪ੍ਰਚੰਡ ਸ੍ਰੀ ਵਿਸ਼ਵਕਰਮਾ ਟਰੱਕ ਮਾਰਕੀਟ ਦੇ ਸਮੁੱਚੇ ਦੁਕਾਨਦਾਰਾਂ ਤੇ ਇਸ ਵਿਚ ਕੰਮ ਕਰਨ ਵਾਲਿਆਂ ਨੇ ਸਮੂਹਿਕ ਰੂਪ ਵਿਚ ਕੀਤੀ | ਇਸ ਵਿਸ਼ਾਲ ਜਾਗਰਣ ਵਿਚ ਸ੍ਰੀ ਅਦਿਤਿਆ ਗੋਇਲ, ਵਿਸ਼ਾਲ ਸ਼ੈਲੀ ਪਟਿਆਲਾ ਵਾਲੇ, ਰੇਖਾ ਸੁਰਭੀ ਕੈਥਲ ਵਾਲਿਆਂ ਨੇ ਮਹਾਂਮਾਈ ਦਾ ਅਤੇ ਸ੍ਰੀ ਸ਼ਿਆਮ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕ ਮਾਸਟਰ ਵਿੱਕੀ ਡੋਲੀਆ ਨੇ ਤਾਰਾ ਰਾਣੀ ਦੀ ਕਥਾ ਸੁਣਾਈ | ਇਸ ਜਾਗਰਣ ਵਿਚ ਮਹੇਸ਼ ਮਿਊਜੀਕਲ ਗਰੁੱਪ ਸਿਰਸਾ ਤੋਂ ਪਹੁੰਚੇ ਹੋਏ ਸਨ | ਜਿਨਾਂ ਨੇ ਬਾਖੂਬੀ ਮਿਉਜ਼ਿਕ ਪੇਸ਼ ਕੀਤਾ | ਸਟੇਜ਼ ਸੰਚਾਲਨ ਰਣਧੀਰ ਵਰਮਾ (ਕਾਲਾ) ਨੇ ਬਾਖੂਬੀ ਨਿਭਾਇਆ | ਟਰੱਕ ਮਾਰਕੀਟ ਦੇ ਅਕੁੰਸ਼ ਗੋਇਲ, ਸੋਨੂ ਸਿੰਗਲਾ, ਯਾਦਵਿੰਦਰ ਗਰਗ, ਸੋਨੂੰ ਸ਼ੇਰਗੜ ਵਾਲੇ, ਸੰਦੀਪ, ਕਾਕਾ, ਰਜਤ ਸਮੇਤ ਸਮੂੰਹ ਵਿਸ਼ਕਰਮਾ ਟਰੱਕ ਮਾਰਕੀਟ ਦੇ ਪਤਵੰਤਿਆਂ ਨੇ ਦੱਸਿਆ ਕਿ ਇਹ ਜਾਗਰਣ ਸ੍ਰੀ ਵਿਸ਼ਵਕਰਮਾ ਟਰੱਕ ਮਾਰਕੀਟ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਕਰਵਾਇਆ ਗਿਆ ਹੈ | ਜਿਸ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ | ਇਸ ਜਾਗਰਣ ਮੌਕੇ ਭੰਡਾਰਾ ਵੀ ਲਗਾਇਆ ਗਿਆ | ਨਗਰ ਪੰਚਾਇਤ ਖਨੌਰੀ ਦੀ ਨਵ ਨਿਯੁਕਤ ਪ੍ਰਧਾਨ ਸ੍ਰੀਮਤੀ ਰੀਤੂ ਰਾਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਸ਼ੀਨੂੰ ਕਾਂਸਲ, ਜੂਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਕੁਲਦੀਪ ਕੌਰ ਉੱਪਲ ਸਮੇਤ ਵਿਸ਼ਾਲ ਕਾਂਸਲ ਕੁਆਰਡੀਨੇਟਰ ਹਲਕਾ ਲਹਿਰਾ, ਮਹਾਂਵੀਰ ਸਿੰਘ ਠੇਕੇਦਾਰ ਕੌਂਸਲਰ, ਸਿੰਦਰਜੀਤ ਕੌਰ ਕੌਂਸਲਰ, ਬਲਵਿੰਦਰ ਸਿੰਘ ਕੌਂਸਲਰ, ਅੰਕੁਰ ਸਿੰਗਲਾ, ਹਰਬੰਸ ਲਾਲ ਸੈਕਟਰੀ ਕੌਂਸਲਰ, ਕੁਲਦੀਪ ਪੂਨੀਆਂ ਕੌਂਸਲਰ, ਸ੍ਰੀਮਤੀ ਜਸਮੇਲ ਕੌਰ ਕੌਂਸਲਰ, ਸੁਭਾਸ਼ ਚੰਦ ਕੌਂਸਲਰ, ਕਿ੍ਸ਼ਨ ਗੋਇਲ ਕੌਂਸਲਰ, ਨੀਰੂ ਗੋਇਲ ਕੌਂਸਲਰ, ਬਜਿੰਦਰ ਕੁਮਾਰ, ਰਣਜੀਤ ਸਿੰਘ ਜੀਤੀ ਨੰਬਰਦਾਰ, ਜੋਰਾ ਸਿੰਘ ਉੱਪਲ, ਪਵਨ ਗੋਇਲ, ਜਸਵਿੰਦਰ ਸਿੰਘ ਜੱਸੂ ਠੇਕੇਦਾਰ ਨੇ ਵੀ ਇਸ ਜਾਗਰਣ ਵਿਚ ਹਾਜ਼ਰੀ ਭਰੀ |