28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜੀ.ਐਸ.ਟੀ ਦਰਾਂ ਵਿਚ ਬਦਲਾਅ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ - ਅਰਵਿੰਦ ਖੰਨਾ ਮਲੇਰਕੋਟਲਾ ਵਿਖੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 26-09-2025
ਮਲੇਰਕੋਟਲਾ, 25 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ | ਜਿਸ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਅਰਵਿੰਦ ਖੰਨਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਅਰਵਿੰਦ ਖੰਨਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਦੇਸ਼ ਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਜੀ.ਐਸ.ਟੀ. ਪ੍ਰਣਾਲੀ ਨੂੰ ਆਸਾਨ ਬਣਾਉਣ ਲਈ ਸਿਰਫ਼ 2 ਸਲੈਬ ਰੱਖਣ ਦਾ ਇਤਿਹਾਸਕ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਇਹ ਕਦਮ ਵਪਾਰੀਆਂ ਲਈ ਜਿੱਥੇ ਕਾਰੋਬਾਰ ਕਰਨਾ ਆਸਾਨ ਬਣਾਏਗਾ, ਉੱਥੇ ਹੀ ਖਪਤਕਾਰਾਂ ਲਈ ਸਮਾਨ ਸਸਤਾ ਹੋਵੇਗਾ ਅਤੇ ਬਾਜ਼ਾਰਾਂ ਵਿਚ ਰੌਣਕ ਵਧੇਗੀ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਵਪਾਰੀ ਵਰਗ ਅਤੇ ਮੱਧਵਰਗ ਦੀ ਭਲਾਈ ਨੂੰ ਧਿਆਨ ਵਿਚ ਰੱਖਦੇ ਹਨ | ਜੀ.ਐਸ.ਟੀ. ਦੀ ਜਟਿੱਲਤਾ ਨੂੰ ਘਟਾਉਣ ਨਾਲ ਨਾ ਸਿਰਫ਼ ਕਾਰੋਬਾਰ ਵਿਚ ਪਾਰਦਰਸ਼ਤਾ ਆਏਗੀ ਸਗੋਂ ਵਪਾਰੀਆਂ ਦਾ ਸਮਾਂ ਅਤੇ ਪੂੰਜੀ ਦੋਵਾਂ ਦੀ ਬੱਚਤ ਹੋਵੇਗੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਦੀ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਸਸਤਾ ਕਰ ਕੇ ਵੱਡੀ ਰਾਹਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਵਿਚ ਇਹ ਵੱਡੇ ਬਦਲਾਅ ਕਾਰੋਬਾਰ ਦੇ ਨਵੇਂ ਰਾਹ ਖੋਲ੍ਹਣਗੇ, ਵਪਾਰ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਉਣਗੇ ਅਤੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨਗੇ | ਇਸ ਮੌਕੇ ਸਾਬਕਾ ਕੌਂਸਲਰ ਅੰਕੂ ਯਖਮੀ, ਮਹਿਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ਼ਵੈਤਾ ਜੈਨ, ਵਿਨੋਦ ਜੈਨ, ਅੰਕੁਰ ਕਾਂਸਲ, ਸਰੋਜ ਸ਼ਰਮਾ, ਮਮਤਾ ਮਿੱਤਲ, ਅਨੂਪ ਚੋਪੜਾ, ਸੰਦੀਪ ਸੂਦ, ਚੰਦਰਸ਼ੇਖਰ ਬਾਂਸਲ, ਕੁੱਕੂ ਸਿੰਗਲਾ, ਪ੍ਰਮੋਦ ਗਰਗ, ਮੁਹੰਮਦ ਅਖਤਰ, ਹਰਭਾਗ ਸਿੰਘ, ਦੀਪਕ ਸ਼ੋਰੀ, ਵਿਸ਼ਾਲ ਸ਼ਰਮਾ, ਅਮਿਤ ਕੁਮਾਰ, ਗੁਲਸ਼ਨ ਕੁਮਾਰ, ਤੁਸ਼ਾਰ ਜੈਨ ਸਣੇ ਕਈ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਨਸ਼ਾ ਪੀੜਤਾਂ ਲਈ ਵਰਦਾਨ ਬਣੇ 'ਓਟ' ਕਲੀਨਿਕ • ਵੱਡੀ ਗਿਣਤੀ ਮਰੀਜ਼ਾਂ ਨੂੰ ਮਿਲ ਰ... ਅਗਲੀ ਖ਼ਬਰ ਕੰਗਾਲ ਕਰਨ ਤੋਂ ਬਾਅਦ 'ਜੀ.ਐਸ.ਟੀ. ਬੱਚਤ ਉਤਸਵ' ਲੋਕਾਂ ਨਾਲ ਧੋਖਾ - ਮਨਜੀਤ ਧਨੇਰ ਜੀ.ਐਸ.ਟੀ. ਘੱਟ ਕਰ ਕੇ ਲੋਕਾਂ ਨੂ...
Ad Position 24