ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਆੜ੍ਹਤੀਆ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਦਾ ਜਨਰਲ ਇਜਲਾਸ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਹੋਡਲਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਭਾਈ ਮੂਲ ਚੰਦ ਸਾਹਿਬ ਰੇਲਵੇ ਫਾਟਕ ਨੇੜਲੀ ਧਰਮਸ਼ਾਲਾ ਵਿਖੇ ਹੋਇਆ ਜਿਸ ਵਿਚ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਹੋਡਲਾ ਵਲੋਂ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੀ 27 ਮਾਰਚ 2024 ਦੀ ਮੀਟਿੰਗ ਦੇ ਫ਼ੈਸਲੇ ਅਨੁਸਾਰ ਅਗਲੇ ਡੇਢ ਸਾਲ ਦੇ ਸਮੇਂ ਲਈ ਕਿਸ਼ੋਰ ਚੰਦ ਛਾਹੜੀਆ ਨੂੰ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਕਿਸ਼ੋਰ ਚੰਦ ਛਾਹੜੀਆ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਰਾਜਨ ਹੋਡਲਾ, ਧਰਮਪਾਲ, ਕੀਰਤੀ ਅਧਲੱਖਾ, ਰਾਜਨ ਸਿੰਗਲਾ, ਹਰਬੰਸ ਸਿੰਘ ਧਾਲੀਵਾਲ, ਰਾਮ ਸਿੰਘ ਸ਼ੇਰੋ, ਹਕੂਮਤ ਰਾਏ ਜਿੰਦਲ, ਅਮਰੀਕ ਸਿੰਘ ਧਾਲੀਵਾਲ, ਮੁਨੀਸ਼ ਸੋਨੀ, ਹਰੇਰਾਮ ਸਿੰਘ ਧਾਲੀਵਾਲ, ਹੇਮ ਰਾਜ, ਪ੍ਰਨੀਤ ਸਿੰਘ ਸਲਵੀ ਅਤੇ ਰਾਕੇਸ਼ ਕੁਮਾਰ ਸੇਠੀ ਆਦਿ ਮੌਜੂਦ ਸਨ |