28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਗਾਂਹਵਧੂ ਸ਼ਹਿਰੀਆਂ ਨੇ ਸੰਗਰੂਰ ਸ਼ਹਿਰ ਦੀ ਹੋ ਰਹੀ ਬਦਤਰ ਹਾਲਤ ਸੁਧਾਰਨ ਲਈ ਸਿਰ ਜੋੜੇ

Ad Position 21
No active advertisement
ਅਜੀਤ ਡੈਸਕ 26-09-2025
ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ, ਅਮਨਦੀਪ ਸਿੰਘ ਬਿੱਟਾ)-ਗਦਰ ਮੈਮੋਰੀਅਲ ਭਵਨ ਵਿਚ ਸੰਗਰੂਰ ਨਾਲ ਸਬੰਧਿਤ ਅਗਾਂਹਵਧੂ ਸ਼ਹਿਰੀਆਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕਰਨ ਲਈ ਇੱਕ ਮੀਟਿੰਗ ਕੀਤੀ ਜਿਸ ਵਿਚ ਮਹਿਸੂਸ ਕੀਤਾ ਗਿਆ ਕਿ ਵਿਕਰਾਲ ਰੂਪ ਧਾਰਨ ਕਰ ਗਈਆਂ ਸਮੱਸਿਆਵਾਂ ਦੇ ਹੱਲ ਲਈ ਸਮੂਹਿਕ ਉੱਦਮ ਜ਼ਰੂਰੀ ਬਣ ਗਿਆ ਹੈ | ਇਸ ਦੀ ਖਾਤਰ ਪ੍ਰਸ਼ਾਸਨ ਤਕ ਪਹੁੰਚ ਕਰਨ ਲਈ ਇੱਕ ਫੋਰਮ ਬਣਾਉਣ ਲਈ 4 ਅਕਤੂਬਰ ਨੂੰ ਸਥਾਨਕ ਬਨਾਸਰ ਬਾਗ਼ ਵਿਖੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸੰਗਰੂਰ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ/ਹਰ ਕਿਸਮ ਦੇ ਵਿਚਾਰਾਂ ਸ਼ਹਿਰੀਆਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ | ਮਨਧੀਰ ਸਿੰਘ ਰਾਜੋਮਾਜਰਾ, ਫਲਜੀਤ ਸਿੰਘ, ਮਿੰਦਰ ਸਿੰਘ ਭੱਠਲ, ਮਾਸਟਰ ਕੁਲਦੀਪ ਸਿੰਘ, ਹਰਜੀਤ ਸਿੰਘ ਤੇ ਬਸ਼ੇਸ਼ਰ ਰਾਮ ਨੇ ਦੱਸਿਆ ਕਿ ਸ਼ਹਿਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਖ਼ਾਸ ਕਰ ਬਾਰ ਬਾਰ ਬੰਦ ਹੋ ਰਿਹਾ ਸੀਵਰੇਜ, ਸਫ਼ਾਈ ਦਾ ਬੁਰਾ ਹਾਲ, ਪੀਣ ਯੋਗ ਪਾਣੀ ਦੀ ਸਮੱਸਿਆ, ਸ਼ਹਿਰ ਦੇ ਸਾਰੇ ਹਿੱਸਿਆਂ 'ਚ ਆ ਰਹੀ ਪਾਰਕਿੰਗ ਦੀ ਸਮੱਸਿਆ, ਸਟਰੀਟ ਲਾਈਟਾਂ ਦੀ ਸਮੱਸਿਆ, ਅਗੜਾ ਦੁਗੜਾ ਟਰੈਫ਼ਿਕ, ਸਰਕਾਰੀ ਹਸਪਤਾਲ ਤੇ ਹੋਰ ਥਾਵੀਂ ਬਣੇ ਕੂੜੇ ਦੇ ਡੰਪ (ਆਰਜ਼ੀ) ਅਤੇ ਟੁੱਟ ਰਹੀਆਂ ਸੜਕਾਂ ਸੰਬੰਧੀ ਚਰਚਾ ਕੀਤੀ ਗਈ ਤੇ ਗੰਭੀਰਤਾ ਨਾਲ ਮਹਿਸੂਸ ਕੀਤਾ ਗਿਆ ਕਿ ਇੰਨਾ ਨੂੰ ਹੱਲ ਕਰਨ ਵਲ ਨਗਰ ਕੌਂਸਲ, ਸੰਗਰੂਰ, ਸਬੰਧਿਤ ਵਿਭਾਗਾਂ /ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ | ਨਗਰ ਕੌਂਸਲ, ਸੰਗਰੂਰ ਪ੍ਰਤੀ ਲੋਕਾਂ ਵਲੋਂ ਚੁਣੇ ਹੋਏ ਨਗਰ ਕੌਂਸਲ ਮੈਂਬਰਾਂ ਵਲੋਂ ਉਨ੍ਹਾਂ ਦੇ ਵਾਰਡਾਂ ਦਾ ਕੰਮ ਨਾ ਹੋਣ ਕਰ ਕੇ ਧਰਨਿਆਂ ਤੇ ਬੈਠਣਾ ਜਾਂ ਅਸਤੀਫ਼ੇ ਦੇਣ ਦੀਆਂ ਪੇਸ਼ਕਸ਼ਾਂ ਤੇ ਚਿੰਤਾ ਜ਼ਾਹਿਰ ਕੀਤੀ ਗਈ | ਤਾਲਮੇਲ/ ਸੁਨੇਹੇ ਲਗਾਉਣ ਲਈ ਇੱਕ ਵਟਸਐਪ ਗਰੁੱਪ ਬਣਾਉਣ ਤੇ ਵੀ ਸਹਿਮਤੀ ਬਣੀ | ਇਸ ਮੀਟਿੰਗ ਫਲਜੀਤ ਸਿੰਘ ਬੁਖ਼ਾਰ ਹੋਣ ਕਾਰਨ ਐਡਵੋਕੇਟ ਕਿਰਨਜੀਤ ਸੇਖੋਂ, ਗੁਰਮੁੱਖ ਸਿੰਘ ਬਖੋਰਾ, ਲਾਲ ਚੰਦ, ਡਾ. ਕਿਰਨਪਾਲ ਕੌਰ, ਬੱਬਨ ਪਾਲ, ਸੁਰਿੰਦਰ ਪਾਲ ਉਪਲੀ ਅਤੇ ਮਾਸਟਰ ਜਸਬੀਰ ਸਿੰਘ ਨਮੋਲ ਕੁੱਝ ਰੁਝੇਵਿਆਂ ਕਾਰਨ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਾ ਤੇ ਸਾਂਝਾਂ ਮੰਚ ਬਣਾਉਣ ਲਈ ਸਹਿਮਤੀ ਜ਼ਾਹਿਰ ਕੀਤੀ | ਤਰਕਸ਼ੀਲ ਸੁਸਾਇਟੀ ਦੇ ਜੌਨ ਪ੍ਰਧਾਨ ਮਾਸਟਰ ਪਰਮਵੇਦ ਜੋ ਕੈਨੇਡਾ ਗਏ ਹੋਏ ਹਨ ਫ਼ੋਨ ਤੇ ਸਹਿਮਤੀ ਜ਼ਾਹਿਰ ਕੀਤੀ | ਮੀਟਿੰਗ ਵਿਚ ਅਵਤਾਰ ਸਿੰਘ, ਪਿ੍ੰਸੀਪਲ ਅਮਰੀਕ ਸਿੰਘ ਖੋਖਰ, ਗੁਰਦੀਪ ਸਿੰਘ, ਮਾਸਟਰ ਪਰਮਿੰਦਰ ਸਿੰਘ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਲੇਰਕੋਟਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਬਿਹਾਰ ਵਿਚ ਕਾਂਗਰਸ ਗੱਠਜੋੜ ਦੀ ਸਰਕਾਰ ਬਣਨਾ ਤੈਅ -ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦਾ ਕੀਤਾ ਦੌਰਾ
Ad Position 24