07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭਗਵਾਨ ਸ੍ਰੀ ਧਨਵੰਤਰੀ ਦਾ ਜਨਮ ਦਿਹਾੜਾ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਲੌਂਗੋਵਾਲ, 21 ਅਕਤੂਬਰ (ਵਿਨੋਦ ਸ਼ਰਮਾ, ਖੰਨਾ) - ਵੈਦ ਮੰਡਲ ਲੌਂਗੋਵਾਲ ਵੱਲੋਂ ਭਗਵਾਨ ਸ੍ਰੀ ਧਨਵੰਤਰੀ ਦਾ ਜਨਮ ਦਿਹਾੜਾ ਸ੍ਰੀ ਦੁਰਗਾ ਮੰਦਰ ਲੌਂਗੋਵਾਲ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ | ਸ਼੍ਰੀ ਧਨਵੰਤਰੀ ਪੂਜਣ ਦੀ ਰਸਮ ਮੰਡਲ ਪ੍ਰਧਾਨ ਵੈਦ ਸਾਧੂ ਰਾਮ ਸ਼ਰਮਾ ਅਤੇ ਡਾਕਟਰ ਕੇਵਲ ਚੰਦ ਧੌਲਾ ਨੇ ਪੰਡਤ ਸੁਨੇੰਦਰ ਕੁਮਾਰ ਸ਼ਾਸਤਰੀ ਪਾਸੋਂ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਆਯੁਰਵੈਦ ਦੇ ਮਹਾਨ ਵਿਦਵਾਨ ਮਹਾਂਮੰਡਲੇਸ਼ਵਰ ਡਾ. ਸਵਾਮੀ ਚੰਦਰ ਮੁਨੀ ਸ਼ੇਰੋਂ ਨੇ ਜਿੱਥੇ ਭਗਵਾਨ ਧਨਵੰਤਰੀ ਬਾਰੇ ਚਾਨਣਾ ਪਾਇਆ ਉਥੇ ਆਯੁਰਵੈਦਿਕ ਇਲਾਜ ਪ੍ਰਣਾਲੀ ਅਪਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਛੋਟੀਆਂ ਛੋਟੀਆਂ ਸਰੀਰਕ ਤਬਦੀਲੀਆਂ ਲਈ ਦਵਾਈਆਂ ਦਾ ਬੇਲੋੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ | ਵਿਸ਼ੇਸ਼ ਮਹਿਮਾਨ ਡਾ.ਅਮਨ ਭਾਰਤੀ ਏ.ਐਮ.ਓ. ਨੇ ਆਯੁਰਵੈਦਿਕ ਇਲਾਜ ਪ੍ਰਣਾਲੀ ਤੋਂ ਇਲਾਵਾ ਭਗਵਾਨ ਸ੍ਰੀ ਧਨਵੰਤਰੀ ਦੀ ਅਦੁੱਤੀ ਦੇਣ ਸੰਬੰਧੀ ਵਿਚਾਰ ਸਾਂਝੇ ਕੀਤੇ | ਡਾਕਟਰ ਅਮਨ ਭਾਰਤੀ ਨੇ ਚਿਕਨਗੁਣੀਆ ਦੇ ਲੱਛਣ ਅਤੇ ਇਲਾਜ ਬਾਰੇ ਵੀ ਦੱਸਿਆ | ਇਸ ਮੌਕੇ ਯੋਗ ਗੁਰੂ ਸਵਾਮੀ ਰਾਮਦੇਵ ਦੇ ਚੇਲੇ ਯੋਗਅਚਾਰੀਆ ਸਤਿਗੁਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਬੱਚਿਆਂ ਨੂੰ ਸੰਸਕਾਰੀ ਬਣਾਉਣ ਲਈ ਧਾਰਮਿਕ ਵਿਚਾਰਧਾਰਾ, ਪ੍ਰਾਚੀਨ ਆਯੁਰਵੈਦ ਅਤੇ ਯੋਗ ਪ੍ਰਣਾਲੀ ਨਾਲ ਜੁੜਨਾ ਅਤਿ ਜ਼ਰੂਰੀ ਹੈ | ਇਸ ਮੌਕੇ ਵੈਦ ਮਾਲਵਿੰਦਰ ਸਿੰਘ ਸਿੱਧੂ, ਦੇਵਿੰਦਰ ਵਸ਼ਿਸ਼ਟ, ਵੈਦ ਸਿਕੰਦਰ ਸ਼ਰਮਾ, ਸਵਾਮੀ ਰਿਸ਼ੀ ਚੇਤਨ ਵਿ੍ੰਦਾਵਨ ਵਾਲੇ, ਮਹੰਤ ਹੀਰਾ ਦਾਸ,ਵੈਦ ਦਰਸ਼ਨ ਸਿੰਘ ਖੀਵਾ, ਵੈਦ ਮੋਹਨ ਸਿੰਘ ਸਿੱਧੂ, ਵੈਦ ਮਦਨ ਲਾਲ ਸ਼ਰਮਾ, ਰਵਿੰਦਰ ਸ਼ਰਮਾ, ਵੈਦ ਰੀਤੂ ਸ਼ਰਮਾ, ਰੀਟਾ ਸ਼ਰਮਾ, ਡਾ. ਓਮ ਪ੍ਰਕਾਸ਼ ਸੇਤੀਆ, ਕਿ੍ਸ਼ਨ ਦੇਵੀ ਅਤੇ ਕਰਨੈਲ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਸੰਭਾਲਣ ਸੰਬੰਧੀ ਪਿੰਡ ਕਾਲਾਝਾੜ ਵਿਖੇ ਲਗਾਇਆ ਸੈਮੀਨਾਰ ਅਗਲੀ ਖ਼ਬਰ ਸਰਪੰਚ ਜਸਪਾਲ ਸਿੰਘ ਦੇਹਲਾ ਨੂੰ ਸਦਮਾ- ਤਾਏ ਦੀ ਮੌਤ
Ad Position 24