ਮੂਨਕ, 21 ਅਕਤੂਬਰ (ਪ੍ਰਵੀਨ ਮਦਾਨ) - ਸਰਪੰਚ ਜਸਪਾਲ ਸਿੰਘ ਦੇਹਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਐਨ.ਆਰ.ਆਈ. ਤਾਏ ਦੀ ਇੰਗਲੈਂਡ ਵਿਚ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕੀ ਉਨ੍ਹਾਂ ਦੇ ਤਾਇਆ ਸ਼੍ਰ. ਨਛੱਤਰ ਸਿੰਘ ਸਰਾਓ (61 ਸਾਲ) ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ | ਸਰਪੰਚ ਦੇਹਲਾ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲ ਤੋਂ ਇੰਗਲੈਂਡ ਵਿਚ ਹੀ ਰਹਿ ਰਹੇ ਸੀ | ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਇੰਗਲੈਂਡ ਦੇ ਹੰਸਲੋ ਸ਼ਹਿਰ ਵਿਚ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੀ ਮੌਤ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਪਿੰਡਾਂ ਦੇ ਪੰਚ, ਸਰਪੰਚ, ਨੰਬਰਦਾਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਲਹਿਰਾਗਾਗਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਵਾਦ, ਬੀਬੀ ਗਗਨਦੀਪ ਕੌਰ ਢੀਂਡਸਾ, ਹਰਦੀਪ ਸਿੰਘ ਮਕੌਰੜ ਸਾਹਿਬ, ਨਿਰਮਲ ਸਿੰਘ ਕੜੈਲ, ਮਾਸਟਰ ਰਾਮ ਸਿੰਘ ਦੇਹਲਾ, ਜਗਰਾਜ ਸਿੰਘ ਭੁਟਾਲ ਖੁਰਦ, ਡਾਕਟਰ ਪਰਮਜੀਤ ਸਿੰਘ, ਗੋਰਾ ਸਿੰਘ ਦੇਹਲਾ, ਹਰਦੀਪ ਸਿੰਘ ਦੇਹਲਾ, ਜਸਵੰਤ ਸਿੰਘ, ਪਾਲ ਸਿੰਘ, ਸੁਖਪਾਲ ਸਿੰਘ, ਹਰਜੋਤ ਸਿੰਘ ਪੀ ਏ ਢੀਂਡਸਾ, ਨਰਿੰਦਰ ਸਿੰਘ, ਲਾਲ ਸਿੰਘ, ਰਘਬੀਰ ਸਿੰਘ ਸਰਪੰਚ ਭਾਠੂਆਂ, ਮਲਕੀਤ ਸਿੰਘ ਸਰਪੰਚ ਬੱਲਰਾਂ, ਕੁਲਵਿੰਦਰ ਸਿੰਘ ਸਰਪੰਚ ਪਾਪੜਾ, ਜਸਪਾਲ ਸ਼ਰਮਾ ਸਰਪੰਚ ਲਹਿਲ ਕਲਾਂ ਰਾਜਵੀਰ ਸਿੰਘ ਸਰਪੰਚ ਸੂਰਜਣਭੈਣੀ ਆਦਿ ਆਗੂਆਂ ਨੇ ਸਰਪੰਚ ਜਸਪਾਲ ਸਿੰਘ ਦੇਹਲਾ ਨਾਲ ਦੁੱਖ ਸਾਂਝਾ ਕੀਤਾ ਅਤੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ |