18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਨੌਜਵਾਨ ਸ਼ਾਇਰ ਪ੍ਰਦੀਪ ਢੀਂਡਸਾ ਦੀ ਪਲੇਠੀ ਪੁਸਤਕ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 03-11-2025
ਧੂਰੀ, 2 ਨਵੰਬਰ (ਲਖਵੀਰ ਸਿੰਘ ਧਾਂਦਰਾ)-ਸਥਾਨਕ ਪ੍ਰਾਈਮ ਵੀਜ਼ਾ ਐਡਵਾਈਜ਼ਰ ਦੇ ਦਫ਼ਤਰ ਵਿਖੇ ਧਾਂਦਰਾ ਨਿਵਾਸੀ ਨੌਜਵਾਨ ਉੱਭਰਦੇ ਸ਼ਾਇਰ ਪ੍ਰਦੀਪ ਢੀਂਡਸਾ (ਦੀਪ) ਦੀ ਸ਼ਾਇਰੀ ਦੀ ਪਲੇਠੀ ਪੁਸਤਕ, ਜਜ਼ਬਾਤ (ਕੱਚੇ ਪੱਕੇ ਖਿਆਲ ਮੇਰੇ) ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਾਂਝੇ ਤੌਰ 'ਤੇ ਲੋਕ-ਅਰਪਣ ਕੀਤਾ ਗਿਆ | ਇਸ ਮੌਕੇ ਆਸਰਾ ਵੈੱਲਫੇਅਰ ਫਾਊਾਡੇਸ਼ਨ ਰਜਿ ਧੂਰੀ ਦੇ ਪ੍ਰਧਾਨ ਪਿ੍ਤਪਾਲ ਸਿੰਘ ਪ੍ਰੀਤ ਢੀਂਡਸਾ, ਪੰਜਾਬੀ ਸਾਹਿਤ ਸਭਾ ਦੇ ਆਗੂ ਸੁਖਦੇਵ ਧੂਰੀ ਅਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ ਅਮਰਜੀਤ ਸਿੰਘ ਨੇ ਪ੍ਰਦੀਪ ਢੀਂਡਸਾ ਨੂੰ ਸ਼ਾਨਦਾਰ ਪੁਸਤਕ ਦੀ ਰਚਨਾ ਕਰਨ ਲਈ ਮੁਬਾਰਕਾਂ ਭੇਟ ਕਰਦਿਆਂ ਆਸ ਪ੍ਰਗਟ ਕੀਤੀ ਕਿ ਇਹ ਕਲਮ ਭਵਿੱਖ ਵਿਚ ਸ਼ਾਹਕਾਰ ਰਚਨਾਵਾਂ ਸਿਰਜਣ ਦੇ ਪੰਧ 'ਤੇ ਨਿਰੰਤਰ ਕਾਰਜਸ਼ੀਲ ਰਹੇਗੀ | ਉਨ੍ਹਾਂ ਕਿਹਾ ਕਿ ਇਹ ਸ਼ਾਇਰ ਸਾਹਿਤ ਦੇ ਅਸਲ ਮਕਸਦ, ਲੋਕਾਂ ਦੇ ਹਿਤ ਵਿਚ ਅਪਣੀ ਕਲਮ ਨਾਲ ਵਡਮੁੱਲਾ ਯੋਗਦਾਨ ਪਾਏਗਾ | ਇਸ ਮੌਕੇ ਪਿੰਡ ਧਾਂਦਰਾ ਦੇ ਸਰਪੰਚ ਜਸਪਾਲ ਸਿੰਘ, ਪ੍ਰਾਈਮ ਵੀਜ਼ਾ ਐਡਵਾਈਜ਼ਰ ਦੇ ਐਮ ਡੀ ਮਨਦੀਪ ਸਿੰਘ ਗਿੱਲ ਅਤੇ ਅੰਮਿ੍ਤਪਾਲ ਸਿੰਘ ਢੀਂਡਸਾ, ਜਰਨਲਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਧਾਂਦਰਾ ਨੇ ਵੀ ਪ੍ਰਦੀਪ ਢੀਂਡਸਾ ਨੂੰ ਸ਼ਾਨਦਾਰ ਪੁਸਤਕ ਲਈ ਮੁਬਾਰਕਾਂ ਭੇਟ ਕਰਦਿਆਂ ਉਸ ਨੰੂ ਸਫ਼ਲ ਲੇਖਕ ਬਣਨ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਹਿਬ ਸਿੰਘ ਅਤੇ ਬਲਜਿੰਦਰ ਸਿੰਘ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਨਕਾਣਾ ਸਾਹਿਬ ਸਕੂਲ 'ਚ ਲੰਮੇ ਕੇਸ ਤੇ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦਿੱਲੀ ਪਬਲਿਕ ਸਕੂਲ ਵਿਚ ਸਮਾਗਮ ਕਰਵਾਇਆ
Ad Position 24