18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਦੀ ਦੀ ਆਮਦ ਦੇ ਚਲਦਿਆਂ ਗੁੜ ਦੇ ਘੁਲਾੜਾਂ 'ਤੇ ਮੁੜ ਲੱਗੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 03-11-2025
ਧੂਰੀ, 2 ਨਵੰਬਰ (ਲਖਵੀਰ ਸਿੰਘ ਧਾਂਦਰਾ)-ਸਰਦੀ ਦਾ ਮੌਸਮ ਸ਼ੁਰੂ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਚ ਇਨੀਂ ਦਿਨੀਂ ਕਈ ਮੁੱਖ ਮਾਰਗਾਂ 'ਤੇ ਕਿਸਾਨ ਘੁਲ੍ਹਾੜ ਚਲਾ ਕੇ ਗੁੜ ਬਣਾਉਣਾ ਸ਼ੁਰੂ ਕਰ ਦਿੰਦੇ ਹਨ | ਕਿਸੇ ਵੇਲੇ ਗ਼ਰੀਬ ਦੀ ਰਸੋਈ ਵਿਚ ਮਿਲਣ ਵਾਲਾ ਗੁੜ੍ਹ ਅੱਜ ਕੱਲ੍ਹ ਅਮੀਰਾਂ ਦੇ ਘਰਾਂ ਦਾ ਸ਼ਿੰਗਾਰ ਬਣਨ ਲੱਗ ਪਿਆ ਹੈ ਅਤੇ ਮੁੱਖ ਮਾਰਗਾਂ ਤੇ ਚੱਲ ਰਹੇ ਘੁਲ੍ਹਾੜਾਂ ਉੱਪਰ ਅਕਸਰ ਵੱਡੀਆਂ ਕਾਰਾਂ ਵਾਲੇ ਲੋਕ ਗੁੜ ਅਤੇ ਗੁੜ ਦੀਆਂ ਪਿੰਨੀਆਂ, ਗੁੜ੍ਹ ਦਾ ਗਾਜਰਪਾਕ ਅਤੇ ਗੁੜ੍ਹ ਤੋਂ ਬਣੀਆਂ ਅਨੇਕਾਂ ਚੀਜ਼ਾਂ ਖ਼ਰੀਦਣ ਨੂੰ ਪਹਿਲ ਦੇਣ ਲੱਗ ਪਏ ਹਨ ਅਤੇ ਆਪਣੇ ਅਮੀਰ ਪੁਰਾਤਨ ਵਿਰਸੇ ਵੱਲ ਮੁੜਨਾ ਲੋਕਾਂ ਦਾ ਸੋਕ ਨਹੀਂ, ਸ਼ਾਇਦ ਮਜਬੂਰੀ ਬਣ ਗਿਆ ਹੈ ਅਤੇ ਅੱਜ ਕੱਲ੍ਹ ਚੀਨੀ ਦੀ ਜ਼ਿਆਦਾ ਵਰਤੋਂ ਸਿਹਤ ਲਈ ਨੁਕਸਾਨਦੇਹ ਹੋਣ ਦੇ ਚੱਲਦਿਆਂ ਸਿਹਤ ਪ੍ਰਤੀ ਜਾਗਰੂਕਤਾ ਰੱਖਣ ਵਾਲੇ ਲੋਕਾਂ ਨੂੰ ਸਮਝ ਆਉਣ ਲੱਗ ਪਈ ਹੈ ਕਿ ਗੁੜ੍ਹ ਦੀ ਵਰਤੋਂ ਚੀਨੀ ਨਾਲੋਂ ਕਿਤੇ ਬਿਹਤਰ ਹੈ | ਧੂਰੀ ਦੇ ਨੇੜੇ ਬੱਬਨਪੁਰ ਨਹਿਰ ਕੋਲ ਅਤੇ ਧੂਰੀ ਮਲੇਰਕੋਟਲਾ ਰੋਡ ਤੇ ਚਾਚੇ ਭਤੀਜੇ ਦੇ ਨਾਂ ਹੇਠ ਗੂੜ੍ਹ ਦਾ ਘਲਾੜ ਚਲਾਉਣ ਵਾਲੇ ਉੱਘੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਹੈਪੀ ਅਤੇ ਜਤਿੰਦਰ ਸਿੰਘ ਮੱਘੀ ਨੇ ਦੱਸਿਆ ਕਿ ਲਗਭਗ 8 ਸਾਲਾਂ ਤੋਂ ਘੁਲਾੜ ਚਲਾਉਂਦੇ ਆ ਰਹੇ ਹਨ ਅਤੇ ਘੁਲਾੜ ਤੇ ਗੁੜ੍ਹ ਅਤੇ ਗੁੜ ਤੋਂ ਬਣੀਆਂ ਚੀਜ਼ਾਂ ਦੀ ਵਿੱਕਰੀ ਦਿਨ ਪ੍ਰਤੀਦਿਨ ਵੱਧ ਰਹੀ ਹੈ | ਧੂਰੀ ਹਲਕੇ ਦੇ ਸਫਲ ਕਿਸਾਨ ਹਰਪ੍ਰੀਤ ਸਿੰਘ ਹੈਪੀ ਅਤੇ ਜਤਿੰਦਰ ਸਿੰਘ ਮੱਘੀ ਨੇ ਦੱਸਿਆ ਕਿ ਉਹ ਸ਼ੂਗਰ ਮਿੱਲਾਂ ਨੂੰ ਗੰਨਾਂ ਵੇਚਣ ਤੋਂ ਬਾਅਦ ਗੰਨੇ ਦੀ ਪੋਮੇਟ ਲੈਣ ਲਈ ਅਕਸਰ ਧਰਨਿਆਂ ਦਾ ਸਹਾਰਾ ਲੈਂਦੇ ਰਹੇ ਹਨ ਪ੍ਰੰਤੂ ਇਸ ਸਹਾਇਕ ਧੰਦੇ ਨੇ ਉਨ੍ਹਾਂ ਦਾ ਜੀਵਨ ਬਦਲ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਸਹਾਇਕ ਧੰਦੇ ਅਪਨਾ ਕੇ ਮਿਹਨਤ ਨਾਲ ਤਿਆਰ ਕੀਤੇ ਆਪਣੇ ਉਤਪਾਦ ਵੇਚਣ ਤਾਂ ਉਹ ਕਾਮਯਾਬ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਤੇ ਭਗਵੰਤ ਮਾਨ ਨਕੋ ਨੱਕ ਭਰੀਆਂ ਹੋਈਆਂ ਝੂਠ ਦੀਆਂ ਪੰਡਾਂ-ਡੇਅਰੀਵਾਲਾ ਅਗਲੀ ਖ਼ਬਰ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
Ad Position 24