18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੇਜਰੀਵਾਲ ਤੇ ਭਗਵੰਤ ਮਾਨ ਨਕੋ ਨੱਕ ਭਰੀਆਂ ਹੋਈਆਂ ਝੂਠ ਦੀਆਂ ਪੰਡਾਂ-ਡੇਅਰੀਵਾਲਾ

Ad Position 21
No active advertisement
ਅਜੀਤ ਡੈਸਕ 03-11-2025
ਸ਼ੇਰਪੁਰ, 2 ਨਵੰਬਰ (ਦਰਸ਼ਨ ਸਿੰਘ ਖੇੜੀ)-ਦਿੱਲੀ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਹੋ ਕੇ ਕੇਜਰੀਵਾਲ ਹੁਣ ਪੰਜਾਬ ਨੂੰ ਲੁੱਟਣ ਲਈ ਆਪਣੇ ਲਾਂਮ ਲਸ਼ਕਰ ਲੈ ਕੇ ਪੰਜਾਬ ਵਿਚ ਡੇਰੇ ਲਾਈਾ ਬੈਠਾ ਹੈ ਪਰੰਤੂ ਪੰਜਾਬ ਦੇ ਲੋਕ ਹੁਣ ਨੱਕੋਂ ਨੱਕ ਭਰੀਆਂ ਝੂਠ ਦੀਆਂ ਪੰਡਾਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸਬਕ ਸਿਖਾਉਣ ਲਈ ਪੱਬਾਂ ਭਾਰ ਹੋਏ ਬੈਠੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਦਮਦਾਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਥਾਂ ਥਾਂ ਝੂਠੀਆਂ ਫਲੈਕਸੀਆਂ ਲਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਆਪ ਪਾਰਟੀ ਦੇ ਯਤਨ ਸਫ਼ਲ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਸਮਝਦੇ ਹਨ ਕਿ 2022 ਵਿਚ ਝੂਠੇ ਵਾਅਦਿਆਂ ਤੇ ਲਾਰਿਆਂ ਦੀ ਝੜੀ ਲਾ ਕੇ ਪੰਜਾਬੀਆਂ ਦਾ ਰਾਜਨੀਤਕ ਸ਼ੋਸ਼ਣ ਕੀਤਾ ਗਿਆ ਹੈ | ਡੇਅਰੀਵਾਲਾ ਨੇ ਕਿਹਾ ਕਿ 2027 ਵਿਚ ਅਸੀਂ ਵਿਕਾਸ ਦੇ ਨਾਂ ਤੇ ਵੋਟ ਮੰਗਾਂਗੇ ਕਿਉਂਕਿ ਇਨ੍ਹਾਂ ਦੇ ਨੀਂਹ ਪੱਥਰ ਤਾਂ ਬਣੇ ਬਣਾਏ ਕਾਰਜਾਂ ਵਿਚ ਧੱਕੇ ਨਾਲ ਫਸਾਏ ਦਿਸ ਰਹੇ ਹਨ ਅਤੇ ਕਾਂਗਰਸ ਦੀ ਸਰਕਾਰ ਵੇਲੇ ਜੋ ਕਿਹਾ ਉਹ ਕੀਤਾ | ਇਸ ਮੌਕੇ ਰਾਮਦਾਸ ਬਿੱਟੂ, ਜਗਜੀਤ ਸਿੰਘ, ਧਰਮਿੰਦਰ ਗੋਲਡੀ, ਜਗਰਾਜ ਸਿੰਘ ਆਦਿ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਕੈਂਪ 8 ਨੂੰ ਅਗਲੀ ਖ਼ਬਰ ਸਰਦੀ ਦੀ ਆਮਦ ਦੇ ਚਲਦਿਆਂ ਗੁੜ ਦੇ ਘੁਲਾੜਾਂ 'ਤੇ ਮੁੜ ਲੱਗੀਆਂ ਰੌਣਕਾਂ
Ad Position 24