25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ 11 ਪਿੰਡਾਂ ਦੇ 82 ਹੜ੍ਹ ਪੀੜਤਾਂ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ <br/>

Ad Position 21
No active advertisement
ਅਜੀਤ ਡੈਸਕ 04-11-2025
ਸੰਗਰੂਰ, 3 ਨਵੰਬਰ (ਧੀਰਜ ਪਸੋਰੀਆ)-ਪੀ.ਡਬਲਿਊ.ਡੀ. ਰੈੱਸਟ ਹਾਊਸ ਸੰਗਰੂਰ ਵਿਖੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਦੇ ਭਾਰੀ ਬਰਸਾਤ ਜਾਂ ਹੜ੍ਹ ਵਰਗੀ ਸਥਿਤੀ ਕਾਰਨ ਪ੍ਰਭਾਵਿਤ 11 ਪਿੰਡਾਂ ਦੇ 82 ਹੜ੍ਹ ਪੀੜਤਾਂ ਨੂੰ 17 ਲੱਖ 47 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੇ ਸਮੇਂ ਵਿਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਓਨੇ ਸਮੇਂ ਵਿਚ ਮੁਆਵਜ਼ਾ ਦਿੱਤਾ ਹੈ | ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਲਖਮੀਰਵਾਲਾ ਦੇ 03 ਹੜ੍ਹ ਪੀੜਤਾਂ ਨੂੰ 1,98,000 ਰੁਪਏ, ਬਿਗੜਵਾਲ ਦੇ 01 ਲਾਭਪਾਤਰੀ ਨੂੰ 20,375 ਰੁਪਏ, ਚੌਵਾਸ ਦੇ 04 ਲਾਭਪਾਤਰੀਆਂ ਨੂੰ 51,811 ਰੁਪਏ, ਭਰੂਰ ਦੇ 01 ਲਾਭਪਾਤਰੀ ਨੂੰ 32,875 ਰੁਪਏ, ਬਖਸ਼ੀਵਾਲਾ ਦੇ 03 ਲਾਭਪਾਤਰੀਆਂ ਨੂੰ 70,875 ਰੁਪਏ, ਚੀਮਾ ਦੇ 10 ਲਾਭਪਾਤਰੀਆਂ ਨੂੰ 01,41,437 ਰੁਪਏ, ਸ਼ੇਰੋਂ ਦੇ 10 ਲਾਭਪਾਤਰੀਆਂ ਨੂੰ 03,23,186 ਰੁਪਏ, ਸ਼ਾਹਪੁਰ ਕਲਾਂ ਦੇ 23 ਲਾਭਪਾਤਰੀਆਂ ਨੂੰ 04,17,624 ਰੁਪਏ, ਤੋਲਾਵਾਲ ਦੇ 20 ਲਾਭਪਾਤਰੀਆਂ ਨੂੰ 03,66,935 ਰੁਪਏ, ਬੀਰ ਕਲਾਂ ਦੇ 06 ਲਾਭਪਾਤਰੀਆਂ ਨੂੰ 01,03,937 ਅਤੇ ਸੁਨਾਮ ਦੇ 01 ਲਾਭਪਾਤਰੀ ਨੂੰ 20,000 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ | ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਅਤੇ ਹੁਣ ਉਨ੍ਹਾਂ ਦੀ ਜ਼ਿੰਦਗੀ ਮੁੜ ਲੀਹ 'ਤੇ ਲੈ ਕੇ ਆਉਣ ਲਈ ਮੁਆਵਜ਼ਾ ਰਾਸ਼ੀ ਵੰਡੀ ਜਾ ਰਹੀ ਹੈ | ਇਸ ਮੌਕੇ ਐਸ.ਡੀ.ਐਮ. ਸੁਨਾਮ ਪ੍ਰਮੋਦ ਸਿੰਗਲਾ, ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸਰਪੰਚ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲਖਮੀਰਵਾਲਾ, ਗੁਰਤੇਜ ਸਿੰਘ ਸਰਪੰਚ ਚੌਵਾਸ, ਸਤਗੁਰ ਸਿੰਘ ਸਰਪੰਚ ਸ਼ੇਰੋਂ, ਗੁਰਿੰਦਰ ਸਿੰਘ ਖੇੜੀ ਬਲਾਕ ਪ੍ਰਧਾਨ, ਪੀ.ਏ. ਸੰਜੀਵ ਸੰਜੂ, ਧਰਮਿੰਦਰ ਤਿਵਾੜੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਉਦਾਸੀਨ ਆਸ਼ਰਮ ਇਮਾਮਗੜ੍ਹ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ... ਅਗਲੀ ਖ਼ਬਰ ਸਰਪੰਚ ਯੂਨੀਅਨ ਸੰਗਰੂਰ ਵੀ ਗਾਇਕ ਗੁਲਾਬ ਸਿੱਧੂ ਦੇ ਵਿਰੋਧ ਵਿਚ ਉੱਤਰੀ <br/>
Ad Position 24