22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਧਾਰਮਿਕ ਸ਼ਖ਼ਸੀਅਤ ਸੁਧਾਂਸ਼ੂ ਮਹਾਰਾਜ 27 ਨੰੂ ਸੰਗਰੂਰ ਵਿਚ ਕਰਨਗੇ ਸਤਿਸੰਗ

Ad Position 21
No active advertisement
ਅਜੀਤ ਡੈਸਕ 24-11-2025
ਸੰਗਰੂਰ, 23 ਨਵੰਬਰ (ਅਮਨਦੀਪ ਸਿੰਘ ਬਿੱਟਾ)-ਅਗਰਵਾਲ ਸਭਾ ਸੰਗਰੂਰ ਵਿਖੇ ਵੱਖ-ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਮੈਂਬਰ ਸਾਹਿਬਾਨ ਦੀ ਇੱਕ ਅਹਿਮ ਮੀਟਿੰਗ ਵਿਸ਼ਵ ਜਾਗਿ੍ਤੀ ਮਿਸ਼ਨ ਜਿਸ ਦੇ ਸੰਸਥਾਪਕ ਪਰਮ ਪੂਜਯ ਸ੍ਰੀ ਸੁਧਾਂਸ਼ੂ ਜੀ ਮਹਾਰਾਜ ਹਨ ਨਾਲ ਸੰਬੰਧਿਤ ਸੰਸਥਾ ਦੇ ਪ੍ਰਧਾਨ ਰਕੇਸ਼ ਗੋਇਲ, ਜਨਰਲ ਸਕੱਤਰ ਅਮਰਜੀਤ ਸ਼ਰਮਾ, ਵਿੱਤ ਸਕੱਤਰ ਸੁਭਾਸ਼ ਅਰੋੜਾ, ਕਿ੍ਸ਼ਨ ਕੁਮਾਰ ਵੋਹਰਾ, ਜਤਿੰਦਰ ਕੁਮਾਰ ਜੀਤੂ ਦੀ ਅਗਵਾਈ ਵਿਚ ਹੋਈ | ਜਿਸ ਵਿਚ ਇਹ ਤੈਅ ਹੋਇਆ ਕਿ 27 ਨਵੰਬਰ ਨੂੰ ਪਹਿਲੀ ਵਾਰ ਸੁਧਾਂਸ਼ੂ ਮਹਾਰਾਜ ਜੋ ਸੰਗਰੂਰ ਵਿਖੇ ਮਾਤਾ ਸ੍ਰੀ ਮਹਾਂਕਾਲੀ ਦੇਵੀ ਮੰਦਿਰ ਵਿਖੇ ਪਹੁੰਚ ਕੇ ਆਪਣੇ ਪ੍ਰਵਚਨਾਂ ਨਾਲ ਸਤਿਸੰਗ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਉਸ ਤੋਂ ਪਹਿਲਾਂ ਜੋ ਆਸ਼ਰਮ ਲਈ ਪਟਿਆਲਾ ਰੋਡ ਵਿਖੇ ਡਰੀਮ ਲੈਂਡ ਕਲੋਨੀ ਦੇ ਸਾਹਮਣੇ ਜਗ੍ਹਾ ਲਈ ਗਈ ਹੈ ਉਸ ਦਾ ਮੰਦਿਰ ਲਈ ਆਪਣੇ ਸ੍ਰੀ ਕਰ ਕਮਲਾ ਨਾਲ ਨੀਂਹ ਪੱਥਰ ਵੀ ਰੱਖਣਗੇ | ਮੰਚ ਸੰਚਾਲਨ ਕਰਦੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਇਹ ਬੜੀ ਮਾਨ ਵਾਲੀ ਗੱਲ ਹੈ ਕਿ ਸੁਧਾਂਸ਼ੂ ਜੀ ਮਹਾਰਾਜ ਪਹਿਲੀ ਬਾਰ ਸੰਗਰੂਰ ਦੀ ਧਰਤੀ ਤੇ ਆ ਕੇ ਆਪਣੇ ਪ੍ਰਵਚਨਾਂ ਨਾਲ ਅਮਨ ਸਾਂਤੀ ਪਿਆਰ, ਏਕਤਾ, ਸਦਭਾਵਨਾ ਅਤੇ ਸਮਾਜ ਸੇਵਾ ਦੇ ਕੰਮਾਂ ਲਈ ਸੰਦੇਸ਼ ਦੇਣਗੇ | ਪ੍ਰਧਾਨ ਰਕੇਸ਼ ਗੋਇਲ, ਜਨਰਲ ਸਕੱਤਰ ਅਮਰਜੀਤ ਸ਼ਰਮਾ, ਦੁਰਗਾ ਸੇਵਾ ਦਲ ਦੇ ਪ੍ਰਧਾਨ ਅਰੂਪ ਸਿੰਗਲਾ ਨੇ ਕਿਹਾ ਕਿ ਇਸ ਹੋ ਰਹੇ ਧਾਰਮਿਕ ਸਮਾਗਮ ਵਿਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ | ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਠੇਕੇਦਾਰ ਨਰੇਸ਼ ਸ਼ਰਮਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸੋਨੂੰ ਪ੍ਰੀਤ ਸ਼ਰਮਾ, ਸਨਾਤਨ ਉਤਕਰਸ਼ ਫਾਊਾਡੇਸ਼ਨ ਦੇ ਪ੍ਰਧਾਨ ਅਰੁਣ ਪਰਾਸ਼ਰ, ਜੈਵਰਧਨ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਪ੍ਰਾਚੀਨ ਸ੍ਰੀ ਹਨੂੰਮਾਨ ਮੰਦਿਰ ਤੋਂ ਪੰਕਜ ਬਾਵਾ, ਮਨੀਸ਼ ਕੁਮਾਰ, ਪ੍ਰਧਾਨ ਅਨਿਲ ਗੋਇਲ, ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ, ਲਹਿਰਾਗਾਗਾ ਨਿਵਾਸੀ ਸਭਾ, ਸ੍ਰੀ ਸੁੰਦਰਕਾਂਡ ਸੇਵਾ ਸੋਸਾਇਟੀ, ਨਗਨ ਬਾਬਾ ਸ੍ਰੀ ਸਾਹਿਬ ਦਾਸ ਸੇਵਾ ਦਲ, ਮੰਦਿਰ ਮਾਤਾ ਸ੍ਰੀ ਮਹਾਂਕਾਲੀ ਦੇਵੀ ਪਟਿਆਲਾ ਗੇਟ, ਆੜ੍ਹਤੀਆਂ ਐਸੋਸੀਏਸ਼ਨ ਅਨਾਜ ਮੰਡੀ ਦੇ ਪ੍ਰਧਾਨ ਸ਼ਿਸ਼ਨ ਪਾਲ, ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ ਅਤੇ ਹੋਰ ਸੰਸਥਾਵਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਤਕੜਾ ਝਟਕਾ ਅਗਲੀ ਖ਼ਬਰ ਸ਼ਹੀਦੀ ਦਿਨ 'ਤੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਾਵੇਗਾ ਰਾਸ਼ਨ-ਭਾਨ ਸਿੰਘ ਜੱਸੀ
Ad Position 24