ਲਹਿਰਾਗਾਗਾ, 23 ਨਵੰਬਰ (ਮਦਨ ਸ਼ਰਮਾ)-ਕਰਨਲ ਪਬਲਿਕ ਸਕੂਲ ਵਿਚ ਵਿਗਿਆਨ ਪ੍ਰਤੀਯੋਗਤਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਮੁਕਾਬਲੇ ਵਿਚ ਜੂਨੀਅਰ ਅਤੇ ਸੀਨੀਅਰ ਦੋਵੇਂ ਵਰਗਾਂ ਦੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ | ਪੂਰਾ ਪੋ੍ਰਗਰਾਮ ਰੋਚਕ ਪ੍ਰਸ਼ਨਾਂ, ਤਕੜੀ ਟੱਕਰ ਅਤੇ ਗਿਆਨ-ਯੁੱਧ ਨਾਲ ਭਰਪੂਰ ਰਿਹਾ | ਹਰ ਹਾਊਸ ਨੇ ਦੂਜੇ ਹਾਊਸ ਲਈ ਸਖ਼ਤ ਮੁਕਾਬਲਾ ਪੇਸ਼ ਕੀਤਾ, ਜਿਸ ਨਾਲ ਪ੍ਰਤੀਯੋਗਤਾ ਹੋਰ ਵੀ ਦਿਲਚਸਪ ਬਣਦੀ ਗਈ | ਵਿਦਿਆਰਥੀਆਂ ਦੀ ਜ਼ਬਰਦਸਤ ਭਾਗੀਦਾਰੀ ਨੇ ਸਾਬਤ ਕੀਤਾ ਕਿ ਉਨ੍ਹਾਂ ਵਿਚ ਸਾਇੰਸ ਪ੍ਰਤੀ ਗਹਿਰੀ ਰੁਚੀ ਅਤੇ ਸਮਰਪਣ ਮੌਜੂਦ ਹੈ | ਜੂਨੀਅਰ ਸ਼੍ਰੇਣੀ ਵਿਚ ਵੱਖ-ਵੱਖ ਰਾਊਾਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਮਨ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਟੀਮ ਦੇ ਮੈਂਬਰਾਂ ਨੇ ਤੇਜ਼ੀ ਅਤੇ ਸਹੀ ਉੱਤਰ ਦੇ ਕੇ ਸਭ ਨੂੰ ਪ੍ਰਭਾਵਿਤ ਕੀਤਾ | ਸੀਨੀਅਰ ਵਰਗ ਵਿਚ ਮੁਕਾਬਲਾ ਹੋਰ ਵੀ ਤਗੜਾ ਰਿਹਾ | ਹਰ ਹਾਊਸ ਨੇ ਇੱਕ-ਦੂਜੇ ਨੂੰ ਮੁਕਾਬਲੇ ਵਿਚ ਕੜੀ ਟੱਕਰ ਦਿੱਤੀ | ਅੰਤ ਵਿਚ ਪਟੇਲ ਹਾਊਸ ਨੇ ਆਪਣੀ ਰਣਨੀਤੀ ਅਤੇ ਗਿਆਨ ਨਾਲ ਬਾਜ਼ੀ ਮਾਰ ਲਈ | ਮੁਕਾਬਲੇ ਦੇ ਹਰ ਰਾਊਾਡ ਵਿਚ ਸਾਇੰਸ ਦੇ ਤਰ੍ਹਾਂ-ਤਰ੍ਹਾਂ ਦੇ ਵਿਸ਼ਿਆਂ ਨਾਲ ਸੰਬੰਧਿਤ ਦਿਲਚਸਪ ਪ੍ਰਸ਼ਨ ਪੁੱਛੇ ਗਏ | ਸਕੂਲ ਦੇ ਪਿ੍ੰਸੀਪਲ ਸੰਜੀਵ ਡਬਰਾਲ ਅਤੇ ਵਾਇਸ ਪਿ੍ੰਸੀਪਲ ਕਿ੍ਸ਼ਨ ਕੁਮਾਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ Tਸਾਇੰਸ ਕੁਇਜ਼ ਵਰਗੀਆਂ ਗਤੀਵਿਧੀਆਂ ਨਾਲ ਨਾ ਸਿਰਫ਼ ਵਿਦਿਆਰਥੀਆਂ ਦਾ ਗਿਆਨ ਵਧਦਾ ਹੈ, ਸਗੋਂ ਉਨ੍ਹਾਂ ਵਿਚ ਟੀਮ ਵਰਕ, ਆਤਮਵਿਸ਼ਵਾਸ ਅਤੇ ਤਰਕਸ਼ੀਲ ਸੋਚ ਵੀ ਮਜ਼ਬੂਤ ਹੁੰਦੀ ਹੈ | ਸਾਡੀ ਸਕੂਲ ਟੀਮ ਇਸ ਤਰ੍ਹਾਂ ਦੇ ਮੁਕਾਬਲੇ ਭਵਿੱਖ ਵਿਚ ਵੀ ਜਾਰੀ ਰੱਖੇਗੀ |'' ਸਕੂਲ ਪ੍ਰਬੰਧਨ ਵਲੋਂ ਇੰਸਟੀਚਿਊਟ ਦੇ ਡਾਇਰੈਕਟਰ ਰਿਟਾਇਰਡ ਕਰਨਲ ਓ.ਪੀ ਰਾਠੀ ਅਤੇ ਇੰਸਟੀਚਿਊਟ ਦੇ ਪ੍ਰਬੰਧਕ ਨਰੇਸ ਰਾਠੀ ਕਰਨਲ ਕਾਲਜ ਆਫ ਐਜੂਕੇਸ਼ਨ ਦੇ ਪਿ੍ੰਸੀਪਲ ਸ੍ਰੀਮਤੀ ਪੂਜਾ ਰਾਠੀ, ਕਰਨਲ ਸਕੂਲ ਆਫ ਨਰਸਿੰਗ ਦੇ ਪਿ੍ੰਸੀਪਲ ਹਰਜੀਤ ਕੌਰ ਅੰਤ ਵਿਚ ਜੇਤੂ ਹਾਊਸਾਂ ਨੂੰ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |