ਲਹਿਰਾਗਾਗਾ, 23 ਨਵੰਬਰ (ਅਸ਼ੋਕ ਗਰਗ)-ਸੀ.ਬੀ.ਐੱਸ.ਈ. ਸਕੂਲਾਂ ਦੀ ਜ਼ਿਲ੍ਹਾ ਐਸੋਸੀਏਸ਼ਨ ਦਿ ਫਾਲਕਨ ਸਹੋਦਿਆ ਸਕੂਲਜ਼ ਸੰਗਰੂਰ ਵਲੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਚ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ | ਧਰਮ ਅਤੇ ਨੈਤਿਕਤਾ ਵਿਸ਼ੇ 'ਤੇ ਹੋਏ ਇਸ ਵਾਦ-ਵਿਵਾਦ ਮੁਕਾਬਲੇ ਦੌਰਾ ਮਿਹਾਂਸ਼ੀ, ਮਿਹਰੀਤ ਕੌਰ-ਅਕੈਡੀਆ ਵਰਲਡ ਸਕੂਲ, ਸੁਨਾਮ ਨੇ ਪਹਿਲਾ, ਏਕਮਪ੍ਰੀਤ ਕੌਰ, ਸੋਨਮਪ੍ਰੀਤ ਕੌਰ-ਮਾਡਰਨ ਸੈਕੂਲਰ ਸਕੂਲ, ਧੂਰੀ ਨੇ ਦੂਜਾ, ਲਗਨ ਸ਼ਰਮਾ ਅਤੇ ਏਕਮਦੀਪ ਕੌਰ-ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਛਾਜਲੀ ਨੇ ਤੀਜਾ ਸਥਾਨ ਹਾਸਿਲ ਕੀਤਾ | ਜਦੋਂਕਿ ਬਚਪਨ ਇੰਗਲਿਸ਼ ਸਕੂਲ, ਸੰਗਰੂਰ ਦੀ ਪਰਨੀਤ ਕੌਰ ਅਤੇ ਸੀਬਾ ਸਕੂਲ, ਲਹਿਰਾਗਾਗਾ ਦੀ ਜੋਬਨਪ੍ਰੀਤ ਕੌਰ ਨੂੰ ਬੈਸਟ ਸਪੀਕਰ ਐਲਾਨਿਆ ਗਿਆ | ਬਚਪਨ ਇੰਗਲਿਸ਼ ਸਕੂਲ, ਸੰਗਰੂਰ ਦੇ ਤਰੁਨ ਸਿੰਘ ਨੇ ਉਸਾਰੂ ਆਲੋਚਨਾ ਕਰਨ ਬਾਰੇ ਸਰਬੋਤਮ ਖ਼ਿਤਾਬ ਹਾਸਿਲ ਕੀਤਾ | ਇਹਨਾਂ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ | ਮੁਕਾਬਲੇ ਦੌਰਾਨ ਡਾ. ਜਗਦੀਸ਼ ਪਾਪੜਾ, ਹਰਮਿੰਦਰ ਸਿੰਘ ਅਤੇ ਗੁਰਵੀਰ ਸਿੰਘ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ | ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਭਾਵੇਂ ਇਹ ਵਿਸ਼ਾ ਲੰਮੀਆਂ ਬਹਿਸਾਂ ਦਾ ਹਿੱਸਾ ਹੈ | ਪ੍ਰੰਤੂ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਵਾਦ-ਵਿਵਾਦ ਕੀਤਾ, ਉਸ ਤੋਂ ਸਪਸ਼ਟ ਹੈ ਕਿ ਇਹ ਬੱਚੇ ਭਵਿੱਖ ਵਿਚ ਵਧੀਆ ਬੁਲਾਰੇ ਬਣ ਕੇ ਨਿਕਲਣਗੇ | ਸਕੂਲ ਪਿ੍ੰਸੀਪਲ ਫਲੈਵੀ ਡੇਵਿਡ ਨੇ ਸਾਰੇ ਭਾਗ ਲੈਣ ਵਾਲ਼ੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਰਣਦੀਪ ਸੰਗਤਪੁਰਾ ਨੇ ਧੰਨਵਾਦੀ ਸ਼ਬਦ ਕਹੇ | ਮੰਚ ਸੰਚਾਲਨ ਮੈਡਮ ਮਧੂ ਮੋਤੀ ਅਤੇ ਬਬੀਤਾ ਰਾਣੀ ਨੇ ਕੀਤਾ | ਇਸ ਮੌਕੇ ਮੈਡਮ ਅਮਨ ਢੀਂਡਸਾ, ਨਰੇਸ਼ ਚੌਧਰੀ ਅਤੇ ਸੁਭਾਸ਼ ਚੰਦ ਮਿੱਤਲ ਮੌਜੂਦ ਸਨ |