ਧਰਮਗੜ੍ਹ, 24 ਨਵੰਬਰ (ਗੁਰਜੀਤ ਸਿੰਘ ਚਹਿਲ) - ਬੀਤੇ ਦਿਨੀਂ ਮਸਤੂਆਣਾ ਸਾਹਿਬ ਵਿਖੇ ਹੋਈ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ ਪਿੰਡ ਹਰਿਆਉ ਡਸਕਾ ਦੇ ਉੱਘੇ ਮਾਸਟਰ ਅਥਲੀਟ ਡਾ. ਸੁਖਦੇਵ ਸ਼ਰਮਾ ਨੇ 10 ਕਿੱਲੋਮੀਟਰ ਦੌੜ 'ਚ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਸੋਨੇ ਤਗਮਾ, 5 ਕਿੱਲੋਮੀਟਰ ਦੌੜ ਚ ਦੂਜਾ ਸਥਾਨ ਪ੍ਰਾਪਤ ਕਰ ਕੇ ਚਾਂਦੀ ਦਾ ਤਗਮਾ ਅਤੇ 1500 ਮੀਟਰ ਦੌੜ 'ਚ ਦੂਜੇ ਸਥਾਨ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਜ਼ਿਕਰਯੋਗ ਹੈ ਡਾ. ਸ਼ਰਮਾ ਪਹਿਲਾ ਵੀ ਰਾਜ ਪੱਧਰੀ ਅਤੇ ਨੈਸ਼ਨਲ ਅਥਲੈਟਿਕਸ ਖੇਡਾਂ 'ਚੋ ਆਪਣੀ ਚੰਗੀ ਖੇਡ ਸਦਕਾ ਤਗਮੇ ਜਿੱਤ ਚੁੱਕੇ ਹਨ | ਇਸ ਮਾਣਮੱਤੀ ਜਿੱਤ ਲਈ ਉਨ੍ਹਾਂ ਨੂੰ ਚਰਨਜੀਤ ਸ਼ਰਮਾ ਇੰਸਪੈਕਟਰ ਪਨਸਪ, ਡਾ. ਵਿਕਰਮ ਜਿੰਦਲ ਬਸੰਤ ਹਸਪਤਾਲ ਸੁਨਾਮ, ਬਲਰਾਜ ਕੋਚ ਪਟਿਆਲਾ, ਡਾ. ਦਲਜੀਤ ਸਿੰਘ ਗੰਢੂਆਂ, ਮਾਸਟਰ ਬਲਵੰਤ ਸਿੰਘ ਗੰਢੂਆਂ, ਮਾਸਟਰ ਵਾਸ਼ਦੇਵ ਸ਼ਰਮਾ ਹਰਿਆਉ, ਬਿੰਦਰਪਾਲ ਨਮੋਲ, ਸੁਖਦਿਆਲ ਧੂਰੀ, ਜੀਵਨ ਰੱਬੜ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਰਵਿੰਦਰ ਭਾਰਦਵਾਜ ਪ੍ਰਧਾਨ ਬ੍ਰਾਹਮਣ ਸਭਾ ਸੁਨਾਮ, ਡਾ. ਸੋਮ ਨਾਥ, ਬਲਵਿੰਦਰ ਭਾਰਦਵਾਜ, ਡਾ. ਭੀਮ ਸੈਨ ਕਾਂਸਲ, ਡਾ. ਰਾਮ ਲਾਲ ਗੋਇਲ ਧਰਮਗੜ੍ਹ ਵਾਲੇ, ਡਾ. ਧਰਮ ਚੰਦ ਸੋਨੀ, ਸਾਹਿਬ ਸਿੰਘ ਵਿਰਕ ਥਾਣਾ ਮੁਖੀ ਘਨੌਰ, ਕੁਲਵਿੰਦਰ ਸਿੰਘ ਡਸਕਾ ਸਾਬਕਾ ਸਰਪੰਚ, ਲੇਖਕ ਧਰਮਾ ਹਰਿਆਉ, ਸਰਪੰਚ ਗੁਰਮੀਤ ਸਿੰਘ ਡਸਕਾ, ਸੇਵਕ ਭੁੱਲਰ, ਗੀਤਕਾਰ ਕਰਮਜੀਤ ਹਰਿਆਉ, ਕੁਲਦੀਪ ਸਿੰਘ ਸਾਬਕਾ ਪੰਚ ਡਸਕਾ, ਸਰਪੰਚ ਚੱਗੜ ਸਿੰਘ ਆਦਿ ਨੇ ਵਧਾਈ ਦਿੱਤੀ |