ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਪ੍ਰੀਸ਼ਦ ਦੇ ਫੱਗੂਵਾਲਾ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਸਮੇਤ ਬਲਾਕ ਸੰਮਤੀ ਦੇ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ <br/>

Ad Position 21
No active advertisement
ਅਜੀਤ ਡੈਸਕ 07-12-2025
ਭਵਾਨੀਗੜ•, 6 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ•ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ 69 ਉਮੀਦਵਾਰਾਂ ਵਲੋਂ ਭਰੇ ਨਾਮਜ਼ਦਗੀ ਪੱਤਰਾਂ ਵਿਚੋਂ ਪੜਤਾਲ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ 2 ਅਤੇ ਕਾਂਗਰਸ ਦੇ 6 ਕੁੱਲ 8 ਵਿਅਕਤੀਆਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਪ੍ਰਸ਼ਾਸਨ ਵਲੋਂ ਜਾਰੀ ਕੀਤੀ ਲਿਸਟ ਮੁਤਾਬਿਕ ਜ਼ੋਨ ਘਰਾਚੋਂ ਤੋਂ ਕਾਂਗਰਸ ਦੇ ਰੁਪਿੰਦਰ ਸਿੰਘ, ਚੰਨੋਂ ਜ਼ੋਨ ਤੋਂ ਕਾਂਗਰਸ ਦੀ ਹਰਜੀਤ ਕੌਰ, ਜ਼ੋਨ ਬਾਲਦ ਕਲ•ਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਅਮਰੀਕ ਸਿੰਘ, ਕਾਲਾਝਾੜ ਤੋਂ ਕਾਂਗਰਸ ਦੇ ਗੁਰਵਿੰਦਰ ਸਿੰਘ ਅਤੇ ਕਾਂਗਰਸ ਦੇ ਹੀ ਹਰਵਿੰਦਰ ਸਿੰਘ, ਜ਼ੋਨ ਕਾਕੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੋਮਜੀਤ ਸਿੰਘ, ਕਾਂਗਰਸ ਦੇ ਦਿਲਪ੍ਰੀਤ ਸਿੰਘ ਅਤੇ ਕਾਂਗਰਸ ਦੀ ਹੀ ਮਨਜੀਤ ਕੌਰ ਦੇ ਨਾਮਜ਼ਦਗੀ ਪੱਤਰਾਂ ਨੂੰ ਪੜਤਾਲ ਦੌਰਾਨ ਅਯੋਗ ਪਾਇਆ ਗਿਆ | ਇਸੇ ਦੌਰਾਨ ਹੀ ਜ਼ਿਲ•ਾ ਪ੍ਰੀਸ਼ਦ ਦੇ ਜ਼ੋਨ ਫੱਗੂਵਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਘਰਾਚੋਂ ਦੇ ਨਾਮਜ਼ਦਗੀ ਪੱਤਰ ਵੀ ਰੱਦ ਕਰ ਦਿੱਤੇ ਗਏ | ਇਸ ਸਬੰਧੀ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ ਨੇ ਮੌਜੂਦਾ ਆਪ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਕਾਂਗਰਸ ਦੇ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਨੂੰ ਧੱਕਾ ਕਰਾਰ ਦਿੱਤਾ ਹੈ | ਉਨ•ਾਂ ਕਿਹਾ ਕਿ ਆਪ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਇਨ•ਾਂ ਦਾ ਉਕਤ ਤੋਂ ਜ਼ੋਨਾਂ ਤੋਂ ਜਿੱਤਣਾ ਮੁਸ਼ਕਲ ਸੀ, ਜਿਸ ਨੂੰ ਦੇਖਦਿਆਂ ਆਪ ਦੇ ਆਗੂਆਂ ਨੇ ਪ੍ਰਸ਼ਾਸਨ ਨਾਲ ਮਿਲੀ ਭੁਗਤ ਕਰਦਿਆਂ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ | ਇਸੇ ਤਰ•ਾਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ ਨੇ ਵੀ ਨਾਮਜ਼ਦਗੀਆਂ ਰੱਦ ਕਰਨ ਨੂੰ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਕਿਹਾ ਹੈ | ਉਨ•ਾਂ ਕਿਹਾ ਕਿ ਜੇਕਰ ਇਸ ਤਰ•ਾਂ ਧੱਕਾ ਹੀ ਕਰਨਾ ਹੈ, ਤਾਂ ਚੋਣ ਕਰਾਉਣ ਕੀ ਲੋੜ ਹੈ? ਉਨ•ਾਂ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਆਪ ਦੇ ਆਗੂਆਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਹ ਬਿਨਾਂ ਮੁਕਾਬਲਾ ਜਿੱਤਣਾ ਚਾਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਰਣਜੀਤ ਦੀ ਜ਼ੀਰੋ ਤਕਨੀਕ ਦਾ ਕਮਾਲ, ਲੁਧਿਆਣਾ ਨਿਵਾਸੀ 120 ਕਿੱਲੋ ਵਜ਼ਨੀ 65 ਸਾਲਾ ਮਹਿਲਾ ਦੇ ਸਫਲਤਾ ਪੂਰਵਕ ਬਦਲੇ... ਅਗਲੀ ਖ਼ਬਰ ਐਮ.ਪੀ. ਨਵੀਨ ਜਿੰਦਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ-ਰਾਮ ਕੁਮਾਰ ਕਸ਼ਯਪ
Ad Position 24
No active advertisement