07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਾਹਿਤਕ ਬੈਠਕ ਦੌਰਾਨ ਅਮਰਜੀਤ ਕਾਉਂਕੇ ਸਰੋਤਿਆਂ ਦੇ ਹੋਏ ਰੂ-ਬ-ਰੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਸੰਗਰੂਰ, 7 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸਾਹਿਤ ਸਦਨ ਸੰਗਰੂਰ ਦੇ ਅੱਜ ਇੱਥੇ ਹੋਏ ਸਮਾਗਮ ਵਿਚ ਪੰਜਾਬੀ ਦੇ ਨਾਮਵਰ ਸਾਹਿਤਕਾਰ ਅਮਰਜੀਤ ਕੌਂਕੇ ਪਾਠਕਾਂ, ਲੇਖਕਾਂ ਅਤੇ ਸਰੋਤਿਆਂ ਦੇ ਰੂ-ਬ-ਰੂ ਹੋਏ | ਮਲਵਈ ਲੋਕਧਾਰਾਂ ਐਸੋਸੀਏਸ਼ਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਬੋਲਦਿਆਂ ਅਮਰਜੀਤ ਕੌਂਕੇ ਨੇ ਆਪਣੀ ਲੇਖਣੀ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਲਿਖਣ ਦਾ ਸ਼ੌਕ ਕਿਵੇਂ ਜਾਗਿਆ ਅਤੇ ਹੁਣ ਤੱਕ ਦਾ ਉਨ੍ਹਾਂ ਸਾਹਿਤਕ ਸਫ਼ਰ ਕਿਵੇਂ ਰਿਹਾ | ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਸਦਨ ਦੇ ਜਨਰਲ ਸਕੱਤਰ ਜੀਤ ਹਰਜੀਤ ਵਲੋਂ ਕੀਤੇ ਖ਼ੂਬਸੂਰਤ ਮੰਚ ਸੰਚਾਲਨ ਦੌਰਾਨ ਸ੍ਰੀ ਕੌਂਕੇ ਨੂੰ ਸਰੋਤਿਆਂ ਵਲੋਂ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ | ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਅਜਾਇਬ ਸਿੰਘ ਚੱਠਾ ਨੇ ਸਾਹਿਤ ਸਭਾਵਾਂ ਨੂੰ ਸੱਦਾ ਦਿੱਤਾ ਕਿ ਪਾਠਕਾਂ ਨੂੰ ਨੇੜੇ ਲਿਆਂਦਾ ਜਾਵੇ | ਦਲਬਾਰ ਸਿੰਘ ਚੱਠੇ ਨੇ ਕਿਹਾ ਕਿ ਸਾਹਿਤ ਅਤੇ ਕਲਾ ਦਾ ਸੁਮੇਲ ਸਮਾਜ ਲਈ ਬੇਹੱਦ ਜ਼ਰੂਰੀ ਹੈ | ਕੈਨੇਡਾ ਤੋਂ ਪਹੁੰਚੇ ਹਰਬੰਸ ਸਿੰਘ ਜੰਡਾਲੀ ਨੇ ਉਨ੍ਹਾਂ ਦੀ ਸੰਸਥਾ ਵਲੋਂ ਦੀਵਾਨ ਟੋਡਰ ਮੱਲ ਦੀ ਫਤਹਿਗੜ੍ਹ ਸਾਹਿਬ ਵਿਖੇ ਜਹਾਜ਼ੀ ਹਵੇਲੀ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ | ਸਮਾਗਮ ਨੂੰ ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ, ਲਾਇਫ ਗਾਰਡ ਨਰਸਿੰਗ ਕਾਲਜ ਸੰਗਰੂਰ ਦੇ ਡਾਇਰੈਕਟਰ ਡਾ. ਸੁਖਵਿੰਦਰ ਸਿੰਘ, ਧੀ ਪੰਜਾਬਣ ਮੰਚ ਦੇ ਡਾਇਰੈਕਟਰ ਹਰਜੀਤ ਸਿੰਘ ਢੀਂਗਰਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਨਾਮਵਰ ਲੇਖਕ ਸਤਦੇਵ ਸ਼ਰਮਾ, ਪਰਮਜੀਤ ਸਿੰਘ ਟਿਵਾਣਾ, ਅਮਿਤਾ ਸ਼ਰਮਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ | ਸਦਨ ਦੇ ਮੀਤ ਪ੍ਰਧਾਨ ਸ਼ਸ਼ੀ ਬਾਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਸਾਹਿਤਕਾਰ ਭੁਪਿੰਦਰ ਨਾਗਪਾਲ ਨੇ ਧੰਨਵਾਦ ਕੀਤਾ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਨੂਰਦੀਪ ਕੋਮਲ, ਕਰਨੈਲ ਕਲਿਆਣ, ਪਾਰਸ ਮਹਿਤਾ, ਸ਼ਸੀ ਬਾਲਾ, ਹਰਵਿੰਦਰ ਕੌਰ, ਅਮਨਦੀਪ ਕੌਰ, ਪਰਮਜੀਤ ਸਿੰਘ ਦਰਦੀ, ਜੀਤ ਹਰਜੀਤ, ਧਰਮੀ ਤੁੰਗਾਂ, ਸੁਖਵਿੰਦਰ ਸਿਆਣ, ਸੁਰਿੰਦਰਪਾਲ ਸਿੰਘ ਸਿਦਕੀ, ਕੁਲਵੰਤ ਕਸਕ, ਪ੍ਰੋ. ਨਰਿੰਦਰ ਸਿੰਘ, ਟੀਟਾ ਵੈਲੀ ਆਦਿ ਨੇ ਭਾਗ ਲਿਆ | ਇਸ ਮੌਕੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਓ.ਪੀ ਅਰੋੜਾ, ਤਿਲਕ ਰਾਜ ਸਤੀਜਾ, ਆਰ.ਐਲ ਪਾਂਧੀ, ਬਾਲ ਕਿ੍ਸ਼ਨ ਸ਼ਰਮਾ, ਅਮਨਦੀਪ ਸਿੰਘ ਅਮਨੀ, ਇੰਜ. ਪ੍ਰਵੀਨ ਬਾਂਸਲ, ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ ਬਡਰੁੱਖਾਂ, ਡਾ. ਹਰਪ੍ਰੀਤ ਕੌਰ ਖਾਲਸਾ, ਸੁਰਜੀਤ ਸਿੰਘ ਬਾਲੀਆ, ਸੁਖਦੇਵ ਰਾਮ, ਕੌਰ ਸਿੰਘ, ਕਿਰਪਾਲ ਸਿੰਘ ਫੌਜੀ, ਕੁਲਵਿੰਦਰ ਸਿੰਘ, ਭਗਤ ਰਾਮ ਚੱਠੇ ਸੇਖਵਾਂ, ਸੁਰਜੀਤ ਸਿੰਘ ਈ.ਓ, ਡਾ. ਜਗਪਾਲ ਸਿੰਘ ਸਿੱਧੂ, ਕਨਿਕਾ, ਮਨਜੀਤ ਕੌਰ, ਸਵਿਤਰੀ, ਸੁਸ਼ੀਲ ਗਰਗ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਦੀ ਦੁਹਾਈ ਪਾਉਣ ਵਾਲੀ 'ਆਪ' ਹੀ ਕਰ ਰਹੀ ਹੈ ਲੋਕਤੰਤਰ ਦਾ ਘਾਣ-ਅਸ਼ਵਨੀ ਸ਼ਰਮਾ <br/> ਅਗਲੀ ਖ਼ਬਰ ਹਰਫ਼ਾਂ ਦੀ ਲੋਅ ਵਲੋਂ ਤੀਜਾ ਸਾਹਿਤਕ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ
Ad Position 24