ਦਿੜ੍ਹਬਾ ਮੰਡੀ, 7 ਦਸੰਬਰ (ਹਰਬੰਸ ਸਿੰਘ ਛਾਜਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੀਨੀਅਰ ਆਗੂ ਨਾਇਬ ਸਿੰਘ ਰਟੋਲਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਮਨੁੱਖ ਵਿਗਿਆਨਕ ਸੋਚ ਦਾ ਧਾਰਨੀ ਬਣੇ | ਵਿਦਿਆਰਥੀਆਂ ਵਰਗ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਤਰਕਸ਼ੀਲ ਸਾਹਿਤ ਪੜ੍ਹਨ | ਵਿਦਿਆਰਥੀਆਂ ਵਿਚ ਚੇਤਨਾ ਪੈਦਾ ਕਰਨ ਲਈ ਚੇਤਨਾ ਪਰਖ ਪ੍ਰੀਖਿਆ ਹਰ ਸਾਲ ਕਰਵਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪਾਖੰਡਵਾਦ ਕਾਰਨ ਮਨੁੱਖ ਦਾ ਆਰਥਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ | ਜੋ ਸਮਾਜ ਲਈ ਬਹੁਤ ਘਾਤਕ ਹੈ | ਜਿਸ ਖਿਲਾਫ਼ ਸਮਾਜ ਨੂੰ ਚੇਤਨ ਹੋਣਾ ਪਵੇਗਾ | ਸ੍ਰੀ ਰਟੋਲਾਂ ਨੇ ਬਰਾਇਟ ਸਟਾਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵੱਲੋਂ ਚੇਤਨਾ ਪਰਖ ਪ੍ਰੀਖਿਆ ਵਿਚ ਦਿੱਤੇ ਵਿਸ਼ੇਸ਼ ਯੋਗਦਾਨ ਸਦਕਾ ਪਿ੍ੰਸੀਪਲ ਅਤੇ ਐੱਮ.ਡੀ ਨੂੰ ਇਕ ਸਰਟੀਫਿਕੇਟ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ |