29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸੁਨਾਮ ਪੰਚਾਇਤ ਸੰਮਤੀ ਚੋਣਾਂ 'ਚ 'ਆਪ' ਨੇ ਮਾਰੀ ਬਾਜੀ <br/>

Ad Position 21
No active advertisement
ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1 ਦੇ ਜੇਤੂ ਉਮੀਦਵਾਰ | ਤਸਵੀਰ: ਭੁੱਲਰ <br/> 18-12-2025
ਸੁਨਾਮ ਊਧਮ ਸਿੰਘ ਵਾਲਾ, 17 ਦਸੰਬਰ (ਭੁੱਲਰ, ਧਾਲੀਵਾਲ)-14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1ਦੀਆਂ ਹੋਈਆਂ ਚੋਣਾਂ ਦੀ ਅੱਜ ਰਿਟਰਨਿੰਗ ਅਫ਼ਸਰ/ਐਸ.ਡੀ.ਐਮ. ਸੁਨਾਮ ਪ੍ਰਮੋਦ ਸਿੰਗਲਾ ਦੀ ਦੇਖ-ਰੇਖ 'ਚ ਸ਼ਹੀਦ ਊਧਮ ਸਿੰਘ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ ਦੀ ਵਰਕਸ਼ਾਪ ਵਿਚ ਗਿਣਤੀ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ | ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1 ਦੇ 15 ਜ਼ੋਨਾਂ 'ਚੋਂ 12 ਜ਼ੋਨਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਨਿਕਟ ਵਿਰੋਧੀਆਂ ਨੂੰ ਹਰਾ ਕੇ ਜਿੱਤਣ ਵਿਚ ਸਫਲ ਹੋ ਗਏ ਜਦੋਂ ਕਿ ਜੋਨ ਕੋਟੜਾ ਅਮਰੂ ਇਸਤਰੀ ਤੋਂ ਆਪ ਦੀ ਉਮੀਦਵਾਰ ਵੀਨੂੰ ਕੌਰ ਬਿਨਾਂ ਮੁਕਾਬਲੇ ਹੀ ਜਿੱਤ ਗਈ | ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1 ਦੇ ਜੋਨ ਸ਼ੇਰੋਂ ਐਸ ਸੀ ਤੋਂ ਆਮ ਆਦਮੀ ਪਾਰਟੀ ਦੇ ਬੂਟਾ ਸਿੰਘ ਨੇ ਕਾਂਗਰਸ ਪਾਰਟੀ ਦੇ ਨਾਜਮ ਸਿੰਘ ਨੂੰ 446 ਵੋਟਾਂ ਨਾਲ ਹਰਾਇਆ | ਜੋਨ ਨਮੋਲ ਜਨਰਲ ਤੋਂ ਆਪ ਦੇ ਸੁਖਬੀਰ ਸਿੰਘ ਪੂਨੀਆ ਅਜਾਦ ਉਮੀਦਵਾਰ ਜਸਵੀਰ ਸਿੰਘ ਨੂੰ 438 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ | ਇਸ ਤਰ੍ਹਾਂ ਜੋਨ ਸ਼ਾਹਪੁਰ ਖੁਰਦ ਲਖਮੀਰਵਾਲਾ ਤੋਂ ਸੰਦੀਪ ਸਿੰਘ ਨੇ ਸ਼ੋ੍ਰ ਅ ਦ ਦੇ ਹਰਪਾਲ ਸਿੰਘ ਨੂੰ 351 ਵੋਟਾਂ, ਜੋਨ ਸ਼ਾਹਪੁਰ ਕਲ੍ਹਾਂ ਐਸ ਸੀ ਇਸਤਰੀ ਤੋਂ ਆਪ ਦੀ ਹਰਪ੍ਰੀਤ ਕੌਰ ਨੇ ਕਾਂਗਰਸ ਦੀ ਮੁਖ਼ਤਿਆਰ ਕੌਰ ਨੂੰ 373 ਵੋਟਾਂ, ਜੋਨ ਬੀਰ ਕਲ੍ਹਾਂ ਐਸ ਸੀ ਤੋਂ ਆਪ ਦੇ ਜਗਸੀਰ ਸਿੰਘ ਨੇ ਕਾਂਗਰਸ ਦੇ ਘਾਨੀਆ ਸਿੰਘ ਨੂੰ 952 ਵੋਟਾਂ, ਜੋਨ ਤੋਲਾਵਾਲ ਤੋਂ ਆਮ ਆਦਮੀ ਪਾਰਟੀ ਦੇ ਗੁਰਜੰਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਿਸਰਾ ਸਿੰਘ ਨੂੰ 295 ਵੋਟਾਂ, ਜੋਨ ਭਾਈ ਕੀ ਸਮਾਧ ਇਸਤਰੀ ਤੋਂ ਆਪ ਦੀ ਪਰਮਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੁਪਿੰਦਰ ਕੌਰ ਨੂੰ 17 ਵੋਟਾਂ, ਜੋਨ ਮੰਡੇਰ ਕਲ੍ਹਾਂ ਐਸ ਸੀ ਇਸਤਰੀ ਤੋਂ ਆਪ ਦੀ ਮਨਜੀਤ ਕੌਰ ਨੇ ਸ਼ੋ੍ਰ ਅ ਦ ਦੀ ਸ਼ਿੰਦਰ ਕੌਰ ਨੂੰ 152 ਵੋਟਾਂ, ਜੋਨ ਲੋਹਾਖੇੜਾ ਇਸਤਰੀ ਤੋਂ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਨੇ ਅਜਾਦ ਉਮੀਦਵਾਰ ਸੁਮਨਪ੍ਰੀਤ ਕੌਰ ਨੂੰ 215 ਵੋਟਾਂ, ਜੋਨ ਤੋਗਾਵਾਲ ਜਨਰਲ ਤੋਂ ਆਪ ਦੇ ਨਾਜਰ ਸਿੰਘ ਨੇ ਸ਼ੋ੍ਰ ਅ ਦ ਦੀ ਹਰਜੀਤ ਕੌਰ ਨੂੰ 647 ਵੋਟਾਂ, ਜੋਨ ਢੱਡਰੀਆਂ ਜਨਰਲ ਤੋਂ ਅਜਾਦ ਉਮੀਦਵਾਰ ਗੁਰਪ੍ਰੀਤ ਸਿੰਘ ਨੇ ਆਪ ਦੇ ਬਲਵਿੰਦਰ ਸਿੰਘ ਨੂੰ 200 ਵੋਟਾਂ, ਜੋਨ ਚੌਵਾਸ ਇਸਤਰੀ ਤੋਂ ਆਪ ਦੀ ਰਣਜੀਤ ਕੌਰ ਨੇ ਅਜਾਦ ਉਮੀਦਵਾਰ ਬਲਜੀਤ ਕੌਰ ਨੂੰ 21 ਵੋਟਾਂ, ਜੋਨ ਬਿਗੜਵਾਲ ਇਸਤਰੀ ਤੋਂ ਆਮ ਆਦਮੀ ਪਾਰਟੀ ਦੀ ਪ੍ਰਦੀਪ ਕੌਰ ਨੇ ਕਾਂਗਰਸ ਦੀ ਕੁਲਦੀਪ ਕੌਰ ਨੂੰ 122 ਵੋਟਾਂ ਅਤੇ ਜੋਨ ਘਾਸੀਵਾਲਾ ਤੋਂ ਅਜਾਦ ਉਮੀਦਵਾਰ ਨਾਹਰ ਖਾਨ ਨੇ ਕਾਂਗਰਸ ਦੇ ਜਰਨੈਲ ਸਿੰਘ ਨੂੰ 180'ਤੇ ਹਰਾ ਕੇ ਜਿੱਤ ਹਾਸਿਲ ਕੀਤੀ | ਜ਼ਿਕਰਯੋਗ ਹੈ ਕਿ ਬੀਰ ਕਲ੍ਹਾਂ ਜੋਨ ਤੋਂ ਆਪ ਦਾ ਉਮੀਦਵਾਰ ਜਗਸੀਰ ਸਿੰਘ ਸਭ ਤੋਂ ਵੱਧ 952 ਵੋਟਾਂ ਵੱਧ ਲੈ ਕੇ ਜਿੱਤਿਆ ਜਦੋਂ ਕਿ ਜੋਨ ਜੋਨ ਭਾਈ ਕੀ ਸਮਾਧ ਤੋਂ ਆਪ ਹੀ ਹੀ ਪਰਮਜੀਤ ਕੌਰ ਨੇ ਸਭ ਤੋਂ ਘੱਟ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਲਹਿਰਾਗਾਗਾ ਲਈ 15 ਜ਼ੋਨਾਂ 'ਚੋਂ 'ਆਪ' ਦੇ 12 ਉਮੀਦਵਾਰ ਜਿੱਤੇ <br/> ਅਗਲੀ ਖ਼ਬਰ ਹਲਕਾ ਮਲੇਰਕੋਟਲਾ ਦੇ ਚੋਣ ਨਤੀਜਿਆਂ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਮੁੜ ਹੋਂਦ 'ਤੇ ਲਾਈ ਮੋਹਰ <br/>
Ad Position 24