18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਾਂਗਰਸੀ ਉਮੀਦਵਾਰਾਂ ਦੀਆਂ ਜਿੱਤਾਂ ਭਵਿੱਖ ਲਈ ਬਹੁਤ ਅਹਿਮ-ਗੁਰਜੋਤ ਢੀਂਡਸਾ

Ad Position 21
No active advertisement
ਬਲਾਕ ਸੰਮਤੀ ਜ਼ੋਨ ਨੱਥੂਮਾਜਰਾ ਤੋਂ ਜੇਤੂ ਉਮੀਦਵਾਰ ਬੀਬੀ ਸੰਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ | ਤਸਵੀਰ: ਸੁਖਜਿੰਦਰ ਸਿੰਘ ਝੱਲ <br/> 20-12-2025
ਕੁੱਪ ਕਲਾਂ, 19 ਦਸੰਬਰ (ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸਬੰਧਿਤ ਦੋਵੇਂ ਬਲਾਕ ਸੰਮਤੀਆਂ ਤੋਂ 8 ਅਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਜਿੱਤ ਕੇ ਕਾਂਗਰਸੀ ਉਮੀਦਵਾਰਾਂ ਨੇ 2027 ਵਿਚ ਹੋਣ ਜਾ ਰਹੇ ਵੱਡੇ ਬਦਲਾਅ ਦਾ ਸੰਕੇਤ ਦਿੱਤਾ ਹੈ | ਇਹ ਵਿਚਾਰ ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਬਲਾਕ ਸੰਮਤੀ ਜ਼ੋਨ ਨੱਥੂਮਾਜਰਾ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੀ ਉਮੀਦਵਾਰ ਬੀਬੀ ਸੰਦੀਪ ਕੌਰ ਪਤਨੀ ਸੁਖਜਿੰਦਰ ਸਿੰਘ ਨੋਨੀ ਪੰਧੇਰ ਵਾਸੀ ਪਿੰਡ ਉਮਰਪੁਰਾ ਨੂੰ ਜਿੱਤ ਦੀ ਵਧਾਈ ਦੇਣ ਸਮੇਂ ਆਖੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਾਣਕਮਾਜਰਾ ਤੋਂ ਸਾਬਕਾ ਸਰਪੰਚ ਨਿਰਮਲਜੀਤ ਸਿੰਘ ਸੰਗਾਲੀ, ਬਲਾਕ ਸੰਮਤੀ ਜ਼ੋਨ ਦਹਿਲੀਜ਼ ਕਲਾਂ ਤੋਂ ਰਵਿੰਦਰ ਸਿੰਘ, ਕੰਗਣਵਾਲ ਤੋਂ ਕਮਲਜੀਤ ਕੌਰ, ਨੱਥੂਮਾਜਰਾ ਤੋਂ ਸੰਦੀਪ ਕੌਰ, ਭੋਗੀਵਾਲ ਤੋਂ ਗੁਰਪ੍ਰੀਤ ਸਿੰਘ, ਭੜੀ ਮਾਨਸਾ ਤੋਂ ਸੁਖਜੀਤ ਕੌਰ, ਚੌਂਦਾ ਤੋਂ ਪ੍ਰਗਟ ਸਿੰਘ, ਨਾਰੀਕੇ ਤੋਂ ਗੁਰਮੀਤ ਸਿੰਘ ਅਤੇ ਸਕੋਪੁਰ ਸੰਗਰਾਮ ਤੋਂ ਜਸਵੀਰ ਸਿੰਘ ਨੇ ਜਿੱਤ ਪ੍ਰਾਪਤ ਕਰਦਿਆਂ ਦਰਸਾਇਆ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਕਿਉਂਕਿ ਫੋਕੀ ਬਿਆਨਬਾਜ਼ੀ ਅਤੇ ਹਾਸਾ ਠੱਠਾ ਪੰਜਾਬੀਆਂ ਦਾ ਕੁੱਝ ਸਵਾਰ ਨਹੀਂ ਸਕਦਾ, ਇਸ ਕਰ ਕੇ ਪੰਜਾਬ ਦੇ ਲੋਕ ਬੇਸਬਰੀ ਨਾਲ ਕਾਂਗਰਸ ਸਰਕਾਰ ਦੇ ਆਉਣ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਸੁਖਜਿੰਦਰ ਸਿੰਘ ਪੰਧੇਰ, ਅਸ਼ਰਫ ਨੱਥੂਮਾਜਰਾ, ਰਵਿੰਦਰ ਸਿੰਘ ਗਰੇਵਾਲ, ਨਿਰਮਲ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ ਨੱਥੂਮਾਜਰਾ, ਬਲਾਕ ਪ੍ਰਧਾਨ ਲਾਲ ਸਿੰਘ ਤੋਲੇਵਾਲ, ਚੀਨੂ ਕੌਂਸਲ ਅਮਰਗੜ੍ਹ, ਰਾਸ਼ੀਦ ਖਿਲਜੀ, ਗੁਰਵਿੰਦਰ ਸਿੰਘ ਫੱਲੇਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਵਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹ... ਅਗਲੀ ਖ਼ਬਰ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਬਰਾਮਦ-ਡੀ.ਐੱਸ.ਪੀ. ਖਹਿਰਾ
Ad Position 24