ਸੁਨਾਮ ਊਧਮ ਸਿੰਘ ਵਾਲਾ, 21 ਦਸੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਦੀ ਸੁਨਾਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸ਼ਹੀਦ ਊਧਮ ਸਿੰਘ ਵਾਲਾ ਵਲੋਂ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਅਗਵਾਈ ਵਿਚ ਸਥਾਨਕ ਸ਼ਾਂਤੀ ਨਿਕੇਤਨ ਭਵਨ ਨੇੜੇ ਬੱਸ ਸਟੈਂਡ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਹੀਦ ਊਧਮ ਸਿੰਘ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ ਊਧਮ ਸਿੰਘ ਵਾਲਾ ਦੇ ਸੇਵਾ ਮੁਕਤ ਸੁਪਰਡੈਂਟ ਮਨਜੀਤ ਸਿੰਘ ਰਿਸ਼ੀ ਸ਼ਾਮਿਲ ਹੋਏ | ਸ਼ੁਰੂ ਵਿਚ ਵਿਛੜ ਗਏ ਪੈਨਸ਼ਨਰਜ਼ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਡਾ. ਸ਼ਵਿੰਦਰ ਸਿੰਘ ਸਿੱਧੂ,ਕਿ੍ਸ਼ਨ ਲਾਲ ਬਤਰਾ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ-ਪੈਨਸ਼ਨਰਜ਼ ਮਾਰੂ ਨੀਤੀਆਂ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ | ਜਿਸ ਕਾਰਨ ਪੈਨਸ਼ਨਰਾਂ ਨੂੰ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਸਮੇਂ 75 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਐਸੋਸੀਏਸ਼ਨ ਦਾ ਨਵੇਂ ਸਾਲ 2026 ਦਾ ਰੰਗਦਾਰ ਕੈਲੰਡਰ ਵੀ ਜਾਰੀ ਕੀਤਾ ਗਿਆ | ਵਿੱਤ ਸਕੱਤਰ ਵਲੋਂ ਪਿਛਲੇ ਸਾਲ ਦਾ ਲੇਖਾ-ਜੋਖਾ ਪੜਕੇ ਸੁਣਾਇਆ ਗਿਆ ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਚੇਤ ਰਾਮ ਢਿੱਲੋਂ ਵਲੋਂ ਨਿਭਾਈ ਗਈ | ਇਸ ਮੌਕੇ ਕਾ ਮੋਹਨ ਲਾਲ, ਗੁਰਚਰਨ ਸਿੰਘ ਢੀਂਡਸਾ ਉਭਾਵਾਲ, ਗੁਰਬਖਸ਼ ਸਿੰਘ ਜਖੇਪਲ, ਹਰਦੀਪ ਸਿੰਘ ਭੱਟੀ ਅਤੇ ਕਿ੍ਸ਼ਨ ਸੰਦੋਹਾ ਆਦਿ ਮੌਜੂਦ ਸਨ |