ਅਹਿਮਦਗੜ੍ਹ, 21 ਦਸੰਬਰ (ਸੁਖਜੀਤ ਸਿੰਘ ਖੇੜਾ)-ਪਿੰਡ ਛਪਾਰ ਦੀ ਪੰਚਾਇਤ ਵਲੋਂ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਗਰਾਮ ਪੰਚਾਇਤ ਵਲੋਂ ਪਿੰਡ ਦੇ ਘਰਾਂ ਦੇ ਕੂੜੇ ਦੇ ਪੱਕੇ ਪ੍ਰਬੰਧ ਲਈ ਵਿਸ਼ੇਸ਼ ਆਟੋ ਦਾ ਪ੍ਰਬੰਧ ਕੀਤਾ ਗਿਆ ਹੈ | ਸਮੁੱਚੀ ਗ੍ਰਾਮ ਪੰਚਾਇਤ ਵਲੋਂ ਅੱਜ ਇਸ ਆਟੋ ਨੂੰ ਰਸਮੀ ਤੌਰ 'ਤੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਰਵਾਨਾ ਕੀਤਾ | ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂੜਾ ਸੁੱਟਣ ਦੀ ਵੱਡੀ ਸਮੱਸਿਆ ਦੇ ਪੱਕੇ ਹੱਲ ਲਈ ਘਰਾਂ ਤੋਂ ਕੂੜਾ ਚੁੱਕਣ ਲਈ ਇਹ ਕੂੜੇ ਵਾਲੀ ਆਟੋ ਹਰੇਕ ਘਰ ਤੋਂ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਲੈ ਕੇ ਜਾਇਆ ਕਰੇਗਾ ਅਤੇ ਜਿਸ ਨਾਲ ਪਿੰਡ ਵਿਚ ਗੰਦਗੀ ਨਹੀਂ ਫੈਲੇਗੀ ਤੇ ਪਿੰਡ ਸਾਫ਼ ਸੁਥਰਾ ਰਹੇਗਾ | ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |