ਸੰਗਰੂਰ, 22 ਦਸੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸਕੱਤਰ ਸੀ.ਪੀ.ਆਈ (ਐਮ) ਕਾਮਰੇਡ ਚਮਕੌਰ ਸਿੰਘ ਖੇੜੀ ਦੀ ਅਗਵਾਈ ਹੇਠ ਤਿੰਨ ਖੱਬੀਆਂ ਪਾਰਟੀਆਂ ਸੀ.ਪੀ.ਆਈ (ਐਮ), ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਨੇ ਸਾਂਝੇ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਵਲੋਂ ਮਜ਼ਦੂਰ ਜਮਾਤ ਦੇ ਹੱਕ ਵਿਚ ਬਣੇ ਐਕਟ ਨੂੰ ਰੱਦ ਕਰ ਕੇ ਚਾਰ ਲੇਬਰ ਕੋਡਾ ਵਿਚਤਬਦੀਲ ਕਰਨ, ਮਨਰੇਗਾ ਐਕਟ ਦੀ ਥਾਂ ਜੀ.ਰਾਮ.ਜੀ ਐਕਟ 2025 ਪਾਸ ਕਰ ਕੇ 2005 ਦੇ ਐਕਟ ਨੂੰ ਰੱਦ ਕਰਨ ਅਤੇ ਬਿਜਲੀ ਐਕਟ 2025 ਦੀ ਕਾਪੀਆਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਸਾੜੀਆਂ ਗਈਆਂ | ਚਮਕੌਰ ਸਿੰਘ ਖੇੜੀ ਨੇ ਮੰਗ ਕੀਤੀ ਕਿ ਉਪਰੋਕਤ ਨਵੇਂ ਐਕਟ ਰੱਦ ਕਰ ਕੇ ਪਹਿਲੇ ਐਕਟ ਹੀ ਲਾਗੂ ਕੀਤੇ ਜਾਣ ਕਿਉਂਕਿ ਨਵੇਂ ਐਕਟ ਨਾਲ ਮਜ਼ਦੂਰ ਜਮਾਤ ਆਰਥਿਕ ਤੌਰ 'ਤੇ ਹੋਰ ਕਮਜ਼ੋਰ ਹੋਵੇਗੀ | ਖੇੜੀ ਅਨੁਸਾਰ ਨਵੇਂ ਐਕਟ ਜੀ.ਰਾਮ.ਜੀ. ਰਾਹੀ ਸਾਲ ਵਿਚੋਂ 60 ਦਿਨਾਂ ਦਾ ਕੰਮ ਹਾੜੀ ਸਾਉਣੀ ਨੂੰ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਕਾਮਰੇਡ ਜੋਗਾ ਸਿੰਘ ਉੱਪਲੀ, ਕਾਮਰੇਡ ਇੰਦਜੀਤ ਸਿੰਘ ਛੰਨਾ, ਕਾਮਰੇਡ ਜੋਗਿੰਦਰ ਸਿੰਘ ਬੱਧਨ, ਕਾਮਰੇਡ ਜਸਪਾਲ ਸ਼ਰਮਾ, ਸ਼ਿੰਗਾਰਾ ਸਿੰਘ ਬਲਿਆਲ, ਜੋਗਿੰਦਰ ਸਿੰਘ ਬੱਧਣ, ਬੰਤਾ ਸਿੰਘ ਜਖੇਪਲ, ਰਘਵਿੰਦਰ ਸਿੰਘ ਕਾਲੇਕਾ, ਅਜੈਬ ਸਿੰਘ, ਬਲਵੰਤ ਸਿੰਘ ਬਲਿਆਲ ਹਾਜ਼ਰ ਸਨ |