21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਾਲਾਨਾ ਸਮਾਗਮ 'ਉਮੰਗ 2025' ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-12-2025
ਲਹਿਰਾਗਾਗਾ, 22 ਦਸੰਬਰ (ਅਸ਼ੋਕ ਗਰਗ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਖ਼ੁਰਦ ਵਿਖੇ ਸਾਲਾਨਾ ਸਮਾਗਮ 'ਉਮੰਗ 2025' ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਸਕੂਲ ਸਟਾਫ਼ ਨੇ ਵੀ ਸਮਾਗਮ ਦੀ ਤਿਆਰੀ ਦੇ ਪ੍ਰਬੰਧਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਗੀਤ, ਗਿੱਧਾ, ਭੰਗੜਾ, ਕੋਰੀਓਗ੍ਰਾਫੀ ਅਤੇ ਸਕਿੱਟਾਂ ਰਾਹੀਂ ਖੂਬ ਰੰਗ ਬੰਨਿ੍ਹਆ | ਇਸ ਮੌਕੇ ਸ਼੍ਰੀ ਸ਼ਿਵ ਕਰਨ ਰਾਣਾ (ਜ਼ਿਲ੍ਹਾ ਐਡੀਸ਼ਨਲ ਸੈਸ਼ਨ ਜੱਜ, ਝਾਰਖੰਡ) ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਦੱਸਿਆ ਕਿ ਬਹੁਤ ਸੀਮਤ ਸਾਧਨ ਹੋਣ ਦੇ ਬਾਵਜੂਦ ਕਿਵੇਂ ਉਹ ਆਪਣੀ ਮਿਹਨਤ ਤੇ ਲਗਨ ਸਦਕਾ ਇਸ ਮੁਕਾਮ 'ਤੇ ਪਹੁੰਚੇ | ਸਮਾਗਮ ਦੇ ਅਖੀਰ ਵਿਚ ਖੇਡਾਂ ਅਤੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਤੇ ਇਸ ਸਕੂਲ ਵਿਚ ਪੜ੍ਹ ਕੇ ਸਰਕਾਰੀ ਅਹੁਦਿਆਂ ਪਹੁੰਚੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਵ ਬਾਵਾ, ਮੈਡਮ ਐਡਵੋਕੇਟ ਬਬੀਤਾ ਬਾਵਾ, ਵਿਸ਼ੇਸ਼ ਮਹਿਮਾਨ ਐਡਵੋਕੇਟ ਪ੍ਰੇਮ ਪਾਲ, ਐਡਵੋਕੇਟ ਸ਼੍ਰੀ ਰਵੀ ਰਾਜ ਸ਼ਰਮਾ, ਪਿ੍ੰਸੀਪਲ ਮੈਡਮ ਹਰਵਿੰਦਰ ਕੌਰ, ਵਾਈਸ ਪਿ੍ੰਸੀਪਲ ਸੁਖਮਿੰਦਰ ਸਿੰਘ, ਮੈਡਮ ਨਿਸ਼ਾ ਜੈਨ, ਡੀ.ਪੀ.ਈ. ਧੀਰਜ ਕੁਮਾਰ, ਰਵਿੰਦਰਜੀਤ ਸਿੰਘ ਐੱਸ.ਡੀ.ਓ, ਹਰਪ੍ਰੀਤ ਕੌਰ ਬੈਂਕ ਮੁਲਾਜ਼ਮ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਟੀ. ਐੱਫ. ਸੰਗਰੂਰ ਦੀ 36ਵੀਂ ਵਜ਼ੀਫ਼ਾ ਪ੍ਰੀਿਖ਼ਆ ਸਫ਼ਲਤਾ ਪੂਰਵਕ ਸੰਪੰਨ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ <br/>
Ad Position 24