21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਖੂਨਦਾਨ ਪ੍ਰਬੰਧਕ ਕਮੇਟੀ ਵਲੋਂ ਖੂਨ ਦਾਨੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ | ਤਸਵੀਰ: ਭਾਰਦਵਾਜ <br/> 23-12-2025
ਮੂਣਕ, 22 ਦਸੰਬਰ (ਭਾਰਦਵਾਜ, ਸਿੰਗਲਾ)-ਸ੍ਰੀ ਕਿ੍ਸਨ ਗਊਸ਼ਾਲਾ ਮੂਣਕ ਦੇ ਪ੍ਰਬੰਧਕਾਂ ਵਲੋਂ ਸਮਾਜ ਸੇਵੀ ਸੰਸਥਾ ਮਾਨਵ ਸੇਵਾ ਸੰਗਮ ਚੈਰੀਟੇਬਲ ਹਸਪਤਾਲ ਟੋਹਾਣਾ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਥੈਲਾਸੀਮੀਆਂ ਪੀੜਤ ਬੱਚਿਆਂ ਦੀ ਮਦਦ ਲਈ ਸ੍ਰੀ ਕਿ੍ਸਨ ਗਊਸ਼ਾਲਾ ਮੂਣਕ ਵਿਖੇ ਅੱਜ ਦੂਸਰਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਟੋਹਾਣਾ ਤੋਂ ਆਈ ਬਲੱਡ ਬੈਂਕ ਦੀ ਟੀਮ ਨੇ ਕਰੀਬ 51 ਯੂਨਿਟ ਖੂਨ ਇਕੱਤਰ ਕੀਤਾ | ਇਸ ਮੌਕੇ ਮਾਨਵ ਸੇਵਾ ਸੰਗਮ ਚੈਰੀਟੇਬਲ ਸੰਸਥਾ ਦੇ ਪ੍ਰਧਾਨ ਸੱਤ ਪਾਲ ਨਨਹੇੜੀ ਵਲੋਂ ਖੂਨ ਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਖੂਨ ਦਾਨੀਆਂ ਦਾ ਧੰਨਵਾਦ ਕਰਦਿਆਂ ਸੇਵਾਦਾਰ ਪਵਨ ਕੁਮਾਰ ਪਹੂਜਾ ਨੇ ਦੱਸਿਆ ਕਿ ਕੈਂਪ ਵਿਚ ਇਕੱਤਰ ਕੀਤਾ ਖੂਨ ਥੈਲਾਸੀਮੀਆਂ ਪੀੜਤ ਬੱਚਿਆਂ ਨੂੰ ਡਾਕਟਰੀ ਸਲਾਹ ਅਨੁਸਾਰ ਸੰਗਮ ਹਸਪਤਾਲ ਵਿਚੋਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਹਸਪਤਾਲ ਵਿਚੋਂ ਹੁਣ ਬਹੁਤ ਸਾਰੇ ਥੈਲਾਸੀਮੀਆਂ ਪੀੜਤ ਮਰੀਜ਼ ਲਾਭ ਲੈ ਚੁੱਕੇ ਹਨ | ਇਸ ਮੌਕੇ ਸ਼੍ਰੀ ਕਿ੍ਸ਼ਨ ਗਊਸ਼ਾਲਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਬਲੱਡ ਬੈਂਕ ਟੋਹਾਣਾ ਤੋਂ ਆਈ ਟੀਮ ਅਤੇ ਖੂਨ ਦਾਨੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਥੈਲਾਸੀਮੀਆਂ ਪੀੜਤ ਬੱਚਿਆਂ ਦੀ ਮਦਦ ਲਈ ਲਗਾਇਆ ਗਿਆ ਖੂਨ ਦਾਨ ਕੈਂਪ ਇੱਕ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪਵਨ ਕੁਮਾਰ ਪਹੁਜਾ, ਗੋਧਾ ਸੈਣੀ, ਪਰੇਮ ਬੋਲਾ, ਰਾਜ ਕੁਮਾਰ ਰਾਓ, ਹਨੀ ਪਹੁਜਾ, ਕੁਲਦੀਪ ਸਿੰਘ ਸੈਣੀ, ਵਿਨੋਦ ਕੁਮਾਰ ਵਲੋਂ ਬਲੱਡ ਬੈਂਕ ਦੀ ਟੀਮ 'ਚ ਡਾ. ਅੰਕਿਤ ਮਿੱਤਲ, ਪ੍ਰਵੀਨ ਕੁਮਾਰ, ਪੁਸ਼ਪਾ ਰਾਣੀ, ਵੀਰਪਾਲ ਕੌਰ, ਕਿ੍ਸ਼ਨ ਕੁਮਾਰ, ਨਵਦੀਪ ਸਿੰਘ ਤੇ ਸੰਦੀਪ ਜਾਂਗੜਾ ਆਦਿ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਵਾਈਸ ਚੇਅਰਪਰਸਨ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਕੀਤਾ ਧੰਨਵਾਦ ਅਗਲੀ ਖ਼ਬਰ ਸੇਵਾ ਯੋਜਨਾ ਕੈਂਪ ਦਾ ਉਦਘਾਟਨ <br/>
Ad Position 24