21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੇਵਾ ਯੋਜਨਾ ਕੈਂਪ ਦਾ ਉਦਘਾਟਨ <br/>

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਸ਼ੁਰੂ ਹੋਣ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 23-12-2025
ਧੂਰੀ, 22 ਦਸੰਬਰ (ਲਖਵੀਰ ਸਿੰਘ ਧਾਂਦਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸਮਾਰਟ ਸਕੂਲ ਦੇ ਵਿਚ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸਰਦਾਰ ਅਵਤਾਰ ਸਿੰਘ ਅਤੇ ਪ੍ਰੋਗਰਾਮ ਅਫ਼ਸਰ, ਸਰਬਜੀਤ ਕੌਰ ਅੰਗਰੇਜ਼ੀ ਲੈਕਚਰਾਰ ਅਤੇ ਵਲੰਟੀਅਰ ਨੇ ਮੁੱਖ ਮਹਿਮਾਨ ਸਾਬਕਾ ਲੈਕਚਰ ਸਰਦਾਰ ਸੰਤ ਸਿੰਘ ਅਤੇ ਸ੍ਰੀ ਰਾਮ ਚੰਦ ਸ਼ਰਮਾ ਸਾਬਕਾ ਲੈਕਚਰ ਇਤਿਹਾਸ ਦਾ ਇੱਥੇ ਕੌਮੀ ਸੇਵਾ ਯੋਜਨਾ ਦੇ ਸ਼ੁਰੂਆਤ ਸਮੇਂ ਸਤਿਕਾਰ ਕੀਤਾ | ਪ੍ਰੋਗਰਾਮ ਅਫ਼ਸਰ ਮੈਡਮ ਸਰਬਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਦੱਸਿਆ ਕਿ ਇਹ ਸੱਤ ਰੋਜ਼ਾ ਦਿਨ ਰਾਤ ਦਾ ਕੈਂਪ ਸਹਾਇਕ ਡਾਇਰੈਕਟਰ ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਗਰਾਂਟ ਨਾਲ ਲੱਗ ਰਿਹਾ ਹੈ | ਮੁੱਖ ਮਹਿਮਾਨ ਸਰਦਾਰ ਸੰਤ ਸਿੰਘ ਨੇ ਵਲੰਟੀਅਰਾਂ ਨੂੰ ਦੱਸਿਆ ਕਿ ਇਸ ਕੈਂਪ ਦੌਰਾਨ ਤੁਹਾਡੀ ਸ਼ਖ਼ਸੀਅਤ ਵਿਚ ਲਚਕੀਲਾਪਣ, ਰਚਨਾਤਮਿਕਤਾ ਅਤੇ ਸਕਰਮਕਤਾ ਇੱਕ ਸੁਰ ਹੋ ਜਾਵੇਗੀ ਪਿ੍ੰਸੀਪਲ ਸਰਦਾਰ ਅਵਤਾਰ ਸਿੰਘ ਨੇ ਮੁੱਖ ਮਹਿਮਾਨ ਦਾ ਵਲੰਟੀਅਰ ਵਲੋਂ ਧੰਨਵਾਦ ਕੀਤਾ | ਇਸ ਸਮੇਂ ਸਹਾਇਕ ਪੋ੍ਰਗਰਾਮਾਂ ਅਫ਼ਸਰ ਬਲਜੀਤ ਕੌਰ ਪੰਜਾਬੀ ਲੈਕਚਰ ਅਤੇ ਹੈਪੀ ਰਾਣੀ ਅਧਿਆਪਕਾ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਡੀ. ਟੀ. ਐੱਫ. ਸੰਗਰੂਰ ਦੀ 36ਵੀਂ ਵਜ਼ੀਫ਼ਾ ਪ੍ਰੀਿਖ਼ਆ ਸਫ਼ਲਤਾ ਪੂਰਵਕ ਸੰਪੰਨ <br/>
Ad Position 24