20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੰਘਣੀ ਧੁੰਦ ਕਾਰਨ ਸੰਗਰੂਰ-ਪਟਿਆਲਾ ਮੁੱਖ ਸੜਕ 'ਤੇ ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਸੜਕ ਦੇ ਪੁਲ ਹੇਠਾਂ ਕਈ ਵਾਹਨ ਹੋਏ ਹਾਦਸਾਗ੍ਰਸਤ <br/>

Ad Position 21
No active advertisement
ਪਿੰਡ ਰੋਸ਼ਨਵਾਲਾ ਕੋਲ ਸੰਘਣੀ ਧੁੰਦ ਕਾਰਨ ਦਿੱਲੀ-ਕੱਟੜਾ ਸੜਕ ਹੇਠਾਂ ਹਾਦਸਾ ਗ੍ਰਸਤ ਹੋਏ ਵਾਹਨਾਂ ਦੇ ਦਿ੍ਸ਼ | ਤਸਵੀਰ : ਲਖਵਿੰਦਰ ਪਾਲ ਗਰਗ <br/> 23-12-2025
ਭਵਾਨੀਗੜ੍ਹ 22 ਦਸੰਬਰ (ਲਖਵਿੰਦਰ ਪਾਲ ਗਰਗ)-ਇਲਾਕੇ 'ਚ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਸੰਗਰੂਰ-ਪਟਿਆਲਾ ਮੁੱਖ ਸੜਕ 'ਤੇ ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਸੜਕ ਦੇ ਪੁੱਲ ਹੇਠਾਂ ਕਈ ਵਾਹਨਾਂ ਦੇ ਹਾਦਸਾ ਗ੍ਰਸਤ ਹੋ ਜਾਣ ਦਾ ਸਮਾਚਾਰ ਮਿਲਿਆ | ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਰੋਸ਼ਨਵਾਲਾ ਕੋਲੋਂ ਲੰਘਦੀ ਦਿੱਲੀ-ਕੱਟੜਾ ਸੜਕ ਦੇ ਪੁੱਲ ਨੀਚੋਂ ਸੜਕ ਸਿੱਧੀ ਨਾ ਹੋ ਕੇ ਇੱਥੋਂ ਵਾਹਨ ਘੁੰਮ ਕੇ ਲੰਘਦੇ ਹਨ ਇਸ ਲਈ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਕਾਰਨ ਅੱਗੋਂ ਮਿੱਟੀ ਦੇ ਢੇਰ ਲਗਾ ਕੇ ਸੜਕ ਬੰਦ ਹੋਣ ਕਾਰਨ ਕਈ ਗੱਡੀਆਂ ਮਿੱਟੀ ਦੇ ਢੇਰਾਂ ਨਾਲ ਟੱਕਰਾ ਕੇ ਹਾਦਸਾ ਗ੍ਰਸਤ ਹੋ ਗਿਆ ਇਸ ਘਟਨਾ 'ਚ ਗੱਡੀਆਂ ਵੀ ਨੁਕਸਾਨੀਆ ਗਈਆ ਤੇ ਗੱਡੀ 'ਚ ਸਵਾਰ ਕਈ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ | ਇਨ੍ਹਾਂ ਹਾਦਸਿਆਂ ਤੋਂ ਬਾਅਦ ਇਸ ਸੜਕ ਤੋਂ ਲੰਘ ਰਹੇ ਸਮਾਜ ਸੇਵੀ ਵਿਕਰਮਦੀਪ ਸਿੰਘ ਨੇ ਆਪਣਾ ਫ਼ਰਜ਼ ਸਮਝਦੇ ਹੋਏ ਕਿ ਹੋਰ ਗੱਡੀਆਂ ਦੇ ਚਾਲਕ ਇੱਥੇ ਹਾਦਸੇ ਦਾ ਸ਼ਿਕਾਰ ਨਾ ਹੋਣ ਤਾਂ ਉਸ ਨੇ ਸੋਸ਼ਲ ਮੀਡੀਆ 'ਤੇ ਲਾਇਵ ਹੋ ਕੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹੇ ਦੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਕਿ ਇੱਥੇ ਬਹੁਤ ਹੀ ਮਾੜ੍ਹੇ ਹਾਲਾਤ ਹਨ | ਉਸ ਨੇ ਅਪੀਲ ਕੀਤੀ ਕਿ ਲੋਕਾਂ ਦੀ ਜਾਨ ਨੂੰ ਜੋਖ਼ਮ ਵਿਚ ਪਾਉਣ ਤੋਂ ਬਚਾਇਆ ਜਾਵੇ | ਇਸ ਪੁੱਲ ਹੇਠਾਂ ਪੁਖ਼ਤਾ ਪ੍ਰਬੰਧ ਕੀਤੇ ਜਾਣ | ਇਸ ਸਬੰਧੀ ਉਸ ਨੇ ਆਪਣੇ ਪੱਧਰ 'ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਤੇ ਕੋਸ਼ਿਸ਼ ਕੀਤੀ ਕਿ ਇੱਥੇ ਸੰਘਣੀ ਧੁੰਦ ਕਾਰਨ ਹੋਰ ਵਾਹਨ ਚਾਲਕਾਂ ਦਾ ਕੋਈ ਨੁਕਸਾਨ ਨਾ ਹੋਵੇ | ਇੱਥੇ ਜ਼ਿਕਰਯੋਗ ਗੱਲ ਹੈ ਕਿ ਦਿੱਲੀ-ਕੱਟੜਾ ਸੜਕ ਦੇ ਪੁੱਲ ਹੇਠੋਂ ਵਾਹਨਾਂ ਦੇ ਲੰਘਣ ਵੇਲੇ ਇਹ ਸੜਕ ਸਿੱਧੀ ਨਾ ਹੋ ਕੇ ਥੋੜਾ ਘੁੰਮ ਕੇ ਜਾਂਦੀ ਹੈ ਇਸ ਲਈ ਸੰਘਣੀ ਧੁੰਦ ਪੈਣ ਕਾਰਨ ਵਾਹਨ ਚਾਲਕਾਂ ਨੂੰ ਇਸ ਦਾ ਪਤਾ ਨਾ ਹੋਣ ਕਾਰਨ ਅਕਸਰ ਹੀ ਇੱਥੇ ਸੜਕ ਹਾਦਸੇ ਹੁੰਦੇ ਰਹਿੰਦੇ ਹਨ | ਇੱਥੇ ਵਾਹਨ ਚਾਲਕਾਂ ਦੇ ਲਈ ਕੋਈ ਸੂਚਨਾ ਬੋਰਡ ਜਾਂ ਫਿਰ ਕੋਈ ਡਵਾਈਡਰ, ਚਮਕਦਾਰ ਪੱਟੀਆਂ ਜਾਂ ਰਿਫ਼ਲੈਕਟਰ ਆਦਿ ਨਹੀਂ ਲੱਗੇ ਹੋਏ ਜਿਸ ਕਾਰਨ ਅਜਿਹੇ ਸੜਕ ਹਾਦਸੇ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਦੇ ਹਾਰਦਿਕ ਗੁਪਤਾ ਯੂ.ਐੱਸ. ਆਰਮੀ 'ਚ ਹੋਏ ਭਰਤੀ <br/> ਅਗਲੀ ਖ਼ਬਰ ਕਿਸਾਨ ਆਗੂਆਂ ਨੇ ਕਿਹਾ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ <br/>
Ad Position 24