19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਫਲਾਈ ਐਸ਼ ਕੰਕਰੀਟ ਬਾਰੇ ਵਿਚਾਰ ਗੋਸ਼ਟੀ ਕਰਵਾਈ

ਲੌਂਗੋਵਾਲ, 19 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ ਲੌਂਗੋਵਾਲ) ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਟੈਕਫੈਸਟ-2026 ਅਧੀਨ ਸਿਵਿਕੋਨ ਦੀ ਪ੍ਰੀ-ਈਵੈਂਟ ਮਾਹਿਰ ਲੈਕਚਰ ਲੜੀ ਤਹਿਤ ‘ਫਲਾਈ ਐਸ਼ ਕੰਕਰੀਟ: ਹਰਿਆਲੇ ਭਵਿੱਖ ਲਈ ਇੱਕ ਟਿਕਾਊ ਉਸਾਰੀ ਸਮਗਰੀ’ ਵਿਸ਼ੇ ‘ਤੇ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਟਿਕਾਊ ਉਸਾਰੀ ਤਕਨੀਕਾਂ, ਨਵੀਨਤਾ ਤੇ ਵਾਤਾਵਰਣ-ਅਨੁਕੂਲ ਇੰਜੀਨੀਅਰਿੰਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 20-09-2026
ਲੌਂਗੋਵਾਲ, 19 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ ਲੌਂਗੋਵਾਲ) ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਟੈਕਫੈਸਟ-2026 ਅਧੀਨ ਸਿਵਿਕੋਨ ਦੀ ਪ੍ਰੀ-ਈਵੈਂਟ ਮਾਹਿਰ ਲੈਕਚਰ ਲੜੀ ਤਹਿਤ ‘ਫਲਾਈ ਐਸ਼ ਕੰਕਰੀਟ: ਹਰਿਆਲੇ ਭਵਿੱਖ ਲਈ ਇੱਕ ਟਿਕਾਊ ਉਸਾਰੀ ਸਮਗਰੀ’ ਵਿਸ਼ੇ ‘ਤੇ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਟਿਕਾਊ ਉਸਾਰੀ ਤਕਨੀਕਾਂ, ਨਵੀਨਤਾ ਤੇ ਵਾਤਾਵਰਣ-ਅਨੁਕੂਲ ਇੰਜੀਨੀਅਰਿੰਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦੇ ਮੁੱਖ ਬੁਲਾਰੇ ਪ੍ਰੋ ਰਫ਼ਾਤ ਸਿੱਦੀਕੀ ਸੀਨੀਅਰ ਪ੍ਰੋਫੈਸਰ ਸਿਵਲ ਇੰਜੀਨੀਅਰਿੰਗ ਤੇ ਡੀਨ (ਸਸਟੇਨੇਬਿਲਿਟੀ) ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਨੇ ਆਪਣੇ ਗਿਆਨ ਵਰਧਕ ਲੈਕਚਰ ਦੌਰਾਨ ਟਿਕਾਊ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਫਲਾਈ ਐਸ਼ ਕੰਕਰੀਟ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਲਾਈਟ ਡਾਇਰੈਕਟਰ ਪ੍ਰੋ ਮਨੀਕਾਂਤ ਪਾਸਵਾਨ ਨੇ ਇੰਜੀਨੀਅਰਿੰਗ ਸਿੱਖਿਆ ਵਿੱਚ ਟਿਕਾਊ ਵਿਕਾਸ, ਨਵੀਨਤਾ ਤੇ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸ਼ਾਮਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਖੋਜ-ਆਧਾਰਿ ਤ ਸੋਚ ਵਿਕਸਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਤਕਨੀਕੀ ਹੱਲ ਤਿਆਰ ਕਰਨ ਲਈ ਪ੍ਰੇਰਿਤ ਕਰਦੇ ਹਨ। ਮਕੈਨੀਕਲ ਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਤੇ ਸਿਵਿਕੋਨ ਦੇ ਸਲਾਹਕਾਰ ਪ੍ਰੋ. ਸ਼ੰਕਰ ਸਿੰਘ ਨੇ ਕਿਹਾ ਕਿ ਮਾਹਿਰ ਲੈਕਚਰ ਵਿਦਿਆਰਥੀਆਂ ਦੇ ਸਿਧਾਂਤਕ ਗਿਆਨ ਤੇ ਵਿਹਾਰਕ ਇੰਜੀਨੀਅਰਿੰਗ ਕਾਰਜਾਂ ਵਿਚਕਾਰ ਪਾੜੇ ਨੂੰ ਘਟਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਨੂੰ ਸਿਵਿਕੋਨ ਦੇ ਕਨਵੀਨਰ ਡਾ. ਰਾਕੇਸ਼ ਕੁਮਾਰ ਨੇ ਵੀ ਸੰਬੋਧਨ ਕੀ ਤਾ।
Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ . ਰਣਜੀਤ ਨੇ ਲੁਧਿਆਣਾ ਨਿਵਾਸੀ 85 ਸਾਲਾ ਬਜ਼ੁਰਗ ਦੇ ਸਫਲਤਾ ਪੂਰਵਕ ਬਦਲੇ ਦੋਵੇਂ ਗੋਡੇ ਬਜ਼... ਅਗਲੀ ਖ਼ਬਰ 23 ਨੂੰ ਚੰਡੀਗੜ੍ਹ ਵਿਖੇ ਮਨਾਇਆ ਜਾਵੇਗਾ ਵਿਸ਼ਵ ਪੰਜਾਬੀ ਦਿਵਸ - ਸ਼ਮਸ਼ੇਰ ਸਿੰਘ ਹੁੰਦਲ
Ad Position 24