ਮਲੇਰਕੋਟਲਾ, 22 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਸਾਨ ਯੂਨੀਅਨ ਡਕੌਂਦਾ ਧਨੇਰ ਤੇ ਪਾਵਰਕਾਮ ਦੇ ਮੁਲਾਜ਼ਮਾਂ ਸਣੇ ਅਹਿਮ ਸਾਂਝੀ ਮੀਟਿੰਗ ਗੁਰਦੁਆਰਾ ਸਾਹਿਬ ਸੁਖਸਾਗਰ ਭੋਗੀਵਾਲ ਵਿਚ ਕੀਤੀ ਗਈ | ਕਿਸਾਨ ਆਗੂ ਜਗਤਾਰ ਸਿੰਘ ਰਟੌਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਕਿਸਾਨਾਂ ਦੀਆਂ ਅਹਿਮ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਅਗਲੇ ਦਿਨਾਂ ਨੂੰ ਇਸ ਸਬੰਧੀ ਕਿਸਾਨਾਂ ਵਲੋਂ ਵੱਡੇ ਇਕੱਠ ਕਰ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਿਸ ਵਿਚ ਮੁੱਖ ਮਸਲਾ ਬਿਜਲੀ ਸੈਕਟਰ ਨੂੰ ਪ੍ਰਾਈਵੇਟ ਨਹੀਂ ਹੋਣ ਦੇਣਾ ਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣੇ ਰੱਖੇ ਗਏ | ਇਸ ਤੋਂ ਇਲਾਵਾ ਖੇਤੀ ਦੇ ਬੀਜਾਂ ਦੀ ਵਿੱਕਰੀ ਲਈ ਪ੍ਰਾਈਵੇਟ ਕੰਪਨੀਆਂ ਮਨਜ਼ੂਰ ਨਹੀਂ | ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਸਿਰ ਚੜਿਆ ਕਰਜ਼ਾ ਮੁਆਫ਼ ਕਰਨਾ ਅਤੇ ਦਿੱਲੀ ਘੋਲ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ ਸਬੰਧੀ ਅੱਗੇ ਦੀ ਰੂਪ ਰੇਖਾ ਉਲੀਕੀ ਜਾਵੇਗੀ | ਜਿਸ 'ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਬਲਾਕ ਆਗੂ ਜਗਤਾਰ ਸਿੰਘ ਸਰੌਦ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਭੋਗੀਵਾਲ, ਰਵਿੰਦਰ ਸਿੰਘ ਕਾਸਮਪੁਰ, ਗੁਰਮੇਲ ਕੌਰ ਦੁੱਲਮਾ, ਮਾਣਾ ਸਿੰਘ ਨੱਥੂਮਾਜਰਾ, ਤਰਲੋਚਨ ਸਿੰਘ ਨਾਰੋਮਾਜਰਾ, ਕੌਰ ਸਿੰਘ ਜੇਈ ਪਾਵਰਕਾਮ, ਭਾਰਤੀ ਕਿਸਾਨ ਯੂਨੀਅਨ ਡਕੌਦਾ ਤੋਂ ਮਹਾਂ ਸਿੰਘ ਨਾਰੋਮਜਰਾ, ਬਲਾਕ ਆਗੂ ਅਤੇ ਜ਼ਿਲ੍ਹਾ ਆਗੂ ਬੂਟਾ ਖਾਂ ਸੰਘੈਣ ਅਤੇ ਪਿੰਡ ਇਕਾਈਆਂ ਦੇ ਅਹੁਦੇਦਾਰ ਹਾਜ਼ਰ ਸਨ |