06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਕਾਲੀ ਦਲ ਦਾ ਮੁੜ ਉੱਠਣਾ ਕਈਆਂ ਨੂੰ ਰਾਸ ਨਹੀਂ ਆ ਰਿਹਾ-ਰੋਹੀੜਾ <br/>

Ad Position 21
No active advertisement
ਅਜੀਤ ਡੈਸਕ 25-12-2025
ਕੁੱਪ ਕਲਾਂ, 24 ਦਸੰਬਰ (ਸੁਖਜਿੰਦਰ ਸਿੰਘ ਝੱਲ) - ਸ਼੍ਰੋਮਣੀ ਅਕਾਲੀ ਦਲ ਦਾ ਮੁੜ ਉੱਠਣਾ ਕਈਆਂ ਨੂੰ ਰਾਸ ਨਹੀਂ ਆ ਰਿਹਾ ਜਦਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਰਾਹ ਉਦੋਂ ਹੀ ਖੁੱਲਿ੍ਹਆ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ | ਇਹ ਵਿਚਾਰ ਬਲਾਕ ਸੰਮਤੀ ਮੈਂਬਰ ਨਾਸਰਾਂ ਦੇ ਪਤੀ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸੰਬੰਧਿਤ ਸੀਨੀਅਰ ਅਕਾਲੀ ਆਗੂ ਇਰਫਾਨ ਰੋਹੀੜਾ ਨੇ ਸਾਂਝੇ ਕਰਦਿਆਂ ਆਖਿਆ ਕਿ ਅਕਾਲੀ ਦਲ ਇਤਿਹਾਸ ਦੇ ਪੰਨਿਆਂ ਵਿਚ ਕਿਤੇ ਦਫ਼ਨ ਹੋ ਕੇ ਰਹਿ ਜਾਵੇ ਇਹ ਕੋਸ਼ਿਸ਼ਾਂ ਮੁੱਢ ਤੋਂ ਹੀ ਹੁੰਦੀਆਂ ਆਈਆਂ ਜੋ ਅੱਜ ਤੱਕ ਜਾਰੀ ਹਨ ਪਰ ਇਹ ਵੀ ਸਚਾਈ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਜਦੋਂ ਅਕਾਲੀ ਦਲ ਨੂੰ ਦੱਬਣ ਅਤੇ ਲਤਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਦੋਂ ਅਕਾਲੀ ਦਲ ਹੋਰ ਜ਼ਿਆਦਾ ਤਾਕਤ ਨਾਲ ਉੱਠ ਖੜ੍ਹਾ ਹੋਇਆ | ਉਨ੍ਹਾਂ ਆਖਿਆ ਕਿ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋਇਆ ਅਕਾਲੀ ਦਲ ਦਾ ਉਭਾਰ ਬੇਸ਼ੱਕ ਪੰਜਾਬ ਉੱਤੇ ਰਾਜ ਕਰਨ ਦੇ ਮਨਸੂਬੇ ਪਾਲੀ ਬੈਠੇ ਲੀਡਰਾਂ ਦੇ ਹਜ਼ਮ ਨਾ ਹੋ ਰਿਹਾ ਹੋਵੇ ਪਰ ਪੰਜਾਬੀਆਂ ਨੇ ਇਹ ਠਾਣ ਲਿਆ ਹੈ ਕਿ 2027 ਵਿਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ |

Ad Position 22
No active advertisement
ਪਿਛਲੀ ਖ਼ਬਰ ਡਾ. ਸਕਰੌਦੀ ਦੀ ਪੁਸਤਕ 'ਚਾਰ ਨਾਵਲ' ਦਾ ਲੋਕ ਅਰਪਣ 28 ਨੂੰ ਅਗਲੀ ਖ਼ਬਰ ਕਿਸਾਨਾਂ ਨੇ ਨਿੱਜੀਕਰਨ ਖ਼ਿਲਾਫ਼ ਸੰਗਰੂਰ ਦੇ ਬਾਜ਼ਾਰਾਂ ਵਿਚ ਕੀਤਾ ਰੋਸ ਪ੍ਰਦਰਸ਼ਨ <br/>
Ad Position 24
No active advertisement