ਏ.ਪੀ. ਸਿੰਘ ਦਾ ਜਨਮ ਦਿਨ ਅਤੇ ਸਨਮਾਨ ਸਮਾਰੋਹ 10 ਨੂੰ
ਸੰਗਰੂਰ, 5 ਅਗਸਤ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਅੱਗੇ ਤੋਰਦੇ ਹੋਏ ਪੰਜ ਪੁਸਤਕਾਂ ਦੇ ਰਚਾਇਤਾ ਸੂਖਮ ਕਵੀ ਏ. ਪੀ.
ਸੰਗਰੂਰ, 5 ਅਗਸਤ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਅੱਗੇ ਤੋਰਦੇ ਹੋਏ ਪੰਜ ਪੁਸਤਕਾਂ ਦੇ ਰਚਾਇਤਾ ਸੂਖਮ ਕਵੀ ਏ. ਪੀ. ਸਿੰਘ ਦੇ ਜਨਮ ਦਿਨ ਦੇ ਅਵਸਰ ਤੇ ਅਜਾਦੀ ਦਿਹਾੜੇ ਨੂੰ ਸਮਰਪਿਤ ਪੁਸਤਕ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ 10 ਅਗਸਤ ਨੂੰ ਸੈਨਿਕ ਭਵਨ ਨੇੜੇ ਮੁੱਖ ਡਾਕਘਰ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ। ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਡਾ ਭਗਵੰਤ ਸਿੰਘ ਤੇ ਸੰਦੀਪ ਸਿੰਘ ਦੁਆਰਾ ਸੰਪਾਦਤ ਪੁਸਤਕ “ਸਾਚੀ ਸਾਖੀ ਦਾ ਅਸਲੀ ਸੱਚ” ਉਪਰ ਗੰਭੀਰਤਾ ਸਹਿਤ ਵਿਚਾਰ ਕੀਤੀ ਜਾਵੇਗੀ।ਪ੍ਰੋ. ਨਰਵਿਦੰਰ ਸਿੰਘ ਕੌਸਲ ਸਾਬਕਾ ਡੀਨ ਮੁੱਖ ਬੁਲਾਰੇ ਹੋਣਗੇ ਜਦਕਿ ਉਘੇ ਚਿੰਤਕ ਤੇਜਾ ਸਿੰਘ ਤਿਲਕ ਪੇਪਰ ਪੜਨਗੇ. ਉਨ੍ਹਾ ਹੋਰ ਦੱਸਿਆ ਕਿ ਇਹ ਪੁਸਤਕ ਸਿਰਦਾਰ ਕਪੂਰ ਸਿੰਘ ਦੀ ਬਹੁਚਰਚਿਤ ਪੁਸਤਕ “ਸਾਚੀ ਸਾਖੀ” ਦਾ ਅਜੋਕੇ ਪ੍ਰਸੰਗ ਵਿੱਚ ਵਿਸਲੇਸਣ ਕਰਦੀ ਹੈ, ਜਿਸ ਵਿੱਚ ਦੋ ਦਰਜਨ ਦੇ ਕਰੀਬ ਵਿਦਵਾਨਾ ਦੇ ਲੇਖ ਸਾਮਲ ਹਨ। ਇਸ ਪੁਸਤਕ ਵਿੱਚ “ਸਾਚੀ ਸਾਖੀ” ਦਾ ਮੂਲ ਪਾਠ, ਵੀ ਦਿੱਤਾ ਗਿਆ ਹੈ। ਇਸਦੇ ਨਾਲ ਰਾਜਾਂ ਨੂੰ ਵੱਧ ਅਧਿਕਾਰਾ ਦੀ ਮੰਗ ਕਰਦੇ ਆਨੰਦਪੁਰ ਸਾਹਿਬ ਦੇ ਮਤੇ ਦੇ ਮੂਲ ਖਰੜੇ ਦੀ ਕਾਪੀ ਤੇ ਅਨੇਕਾਂ ਦੁਰਲੱਭ ਦਸਤਾਵੇਜ਼ ਸਾਮਲ ਕੀਤੇ ਗਏ ਹਨ। ਇਹ ਪੁਸਤਕ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਦਾ ਸਹੀ ਵਿਸ਼ਲੇਸਣ ਕਰਦੀ ਹੈ। ਸਮਾਗਮ ਵਿੱਚ ਸੁਖਦੇਵ ਔਲਖ, ਦਰਬਾਰਾ ਸਿੰਘ ਢੀਂਡਸਾ, ਸੁਰਿੰਦਰਪਾਲ ਸਿੰਘ ਸਿਦਕੀ, ਬਾਬਾ ਪਿਆਰਾ ਸਿੰਘ, ਬਬੀਤਾ ਪਟਿਆਲ, ਕੈਪਟਨ ਹਰਕੇਸ ਸਿੰਘ ਦਾ ਸਨਮਾਨ ਕੀਤਾ ਜਾਵੇਗਾ ਇਨਾ ਸ਼ਖਸੀਅਤਾ ਨੇ ਵੱਖੋ ਵੱਖਰੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਡਾ ਤੇਜਵੰਤ ਮਾਨ ਸਹਿਤ ਰਤਨ ਦੇ ਆਸੀਰਵਾਦ ਨਾਲ ਇਸ ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਕਰਨਗੇ, ਮੁੱਖ ਮਹਿਮਾਨ ਡਾ ਸਵਰਾਜ ਸਿੰਘ ਵਿਸਵ ਚਿੰਤਕ, ਵਿਸੇਸ ਮਹਿਮਾਨ ਅਨੌਖ ਸਿੰਘ ਵਿਰਕ, ਜੋਗਿੰਦਰ ਕੌਰ ਅਗਨੀਹੋਤਰੀ ਹੋਣਗੇ, ਦਾਰਸ਼ਨਿਕ ਵਿਚਾਰ ਡਾ ਈਸਵਰਦਾਸ ਸਿੰਘ ਮਹਾਂਮੰਡਲੇਸ਼ਵਰ, ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਪ੍ਰਗਟ ਕਰਨਗੇ. ਇਸ ਸਮੇ ਹਾਜਰ ਕਵੀ ਕਲਾਮ ਪੇਸ਼ ਕਰਨਗੇ ਅਤੇ ਏ. ਪੀ. ਸਿੰਘ ਸੁਹਜਮਈ ਆਵਾਜ਼ ਵਿੱਚ ਗਾਇਨ ਕਰਨਗੇ।