05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਿਸਾਨ ਯੂਨੀਅਨ ਨੇ ਸ਼ੇਰਪੁਰ ਥਾਣੇ ਅੱਗੇ ਲਗਾਇਆ ਧਰਨਾ

ਸ਼ੇਰਪੁਰ, 5 ਅਗਸਤ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ) - ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਵੱਲੋਂ ਥਾਣਾ ਸ਼ੇਰਪੁਰ ਦੇ ਮੁੱਖ ਗੇਟ ਅੱਗੇ ਧਰਨਾ ਦਿੰਦੇ ਹੋਏ ਪੁਲਿਸ਼ ਪ੍ਰਸਾਸ਼ਨ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਹੋਣ ਅਤੇ ਪੁਲਿਸ਼ ਮੁਲਾਜਮਾਂ ਦੇ ਚਿੱਟੇ ਦੇ ਆਦੀ ਹੋਣ ਦੇ ਗੰਭੀਰ ਇਲਜਾਮ ਲਗਾਉਂਦੇ ਹੋਏ ਸ਼ੇਰਪੁਰ ਪੁਲਿਸ਼ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜੱਥੇਬੰਦੀ ਦੇ ਸੂਬਾ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਗਗਨਦੀਪ ਸਿੰਘ ਵਾਸੀ ਰਾਮਨਗਰ ਛੰਨਾ ਜੋ ਕਿ ਕਿਸਾਨ ਜੱਥੇਬੰਦੀ ਦਾ ਮੋਹਰੀ ਆਗੂ ਹੈ ਤੇ ਨਸ਼ਿਆਂ ਖਿਲਾਫ ਵੀ ਆਪਣੀ ਅਵਾਜ ਬੁਲੰਦ ਕਰਦਾ ਰਹਿੰਦਾ ਹੈ।

Ad Position 21
No active advertisement
ਅਜੀਤ ਡੈਸਕ 06-08-2026
ਸ਼ੇਰਪੁਰ, 5 ਅਗਸਤ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ) - ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਵੱਲੋਂ ਥਾਣਾ ਸ਼ੇਰਪੁਰ ਦੇ ਮੁੱਖ ਗੇਟ ਅੱਗੇ ਧਰਨਾ ਦਿੰਦੇ ਹੋਏ ਪੁਲਿਸ਼ ਪ੍ਰਸਾਸ਼ਨ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਹੋਣ ਅਤੇ ਪੁਲਿਸ਼ ਮੁਲਾਜਮਾਂ ਦੇ ਚਿੱਟੇ ਦੇ ਆਦੀ ਹੋਣ ਦੇ ਗੰਭੀਰ ਇਲਜਾਮ ਲਗਾਉਂਦੇ ਹੋਏ ਸ਼ੇਰਪੁਰ ਪੁਲਿਸ਼ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜੱਥੇਬੰਦੀ ਦੇ ਸੂਬਾ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਗਗਨਦੀਪ ਸਿੰਘ ਵਾਸੀ ਰਾਮਨਗਰ ਛੰਨਾ ਜੋ ਕਿ ਕਿਸਾਨ ਜੱਥੇਬੰਦੀ ਦਾ ਮੋਹਰੀ ਆਗੂ ਹੈ ਤੇ ਨਸ਼ਿਆਂ ਖਿਲਾਫ ਵੀ ਆਪਣੀ ਅਵਾਜ ਬੁਲੰਦ ਕਰਦਾ ਰਹਿੰਦਾ ਹੈ। ਬੀਤੀ 31 ਮਈ 2026 ਨੂੰ ਪਿੰਡ ਦੇ ਹੀ ਇੱਕ ਵਿਅਕਤੀ ਨੇ ਆਪਣੇ ਨਾਲ ਹੋਰ ਚਾਰ-ਪੰਜ ਵਿਅਕਤੀ ਲੈਕੇ ਗਗਨਦੀਪ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਤਕੜਾ ਹੋਜਾ ਅਸੀਂ ਤੈਨੂੰ ਟੱਕਰਣ ਲਈ ਆ ਰਹੇ ਹਾਂ। ਕੁਝ ਕੁ ਮਿੰਟਾ ਬਾਅਦ ਇਹ ਗੱਡੀ ਵਿੱਚ ਸਵਾਰ ਹੋਕੇ ਗਗਨਦੀਪ ਸਿੰਘ ਦੇ ਗੇਟ ਤੇ ਆਕੇ ਲਲਕਾਰੇ ਮਾਰਨ ਲੱਗ ਗਏ ਅਤੇ ਗੇਟ ਵਿੱਚ ਧੱਕੇ ਮਾਰੇ ਤੇ ਗਾਲੀ ਗਲੋਚ ਕੀਤੀ। ਜਿਆਦਾ ਰੌਲਾ ਪੈ ਜਾਣ ਕਾਰਨ ਨੇੜੇ ਗੁਆਂਢੀ ਲੋਕ ਮੌਕੇ ਤੇ ਆ ਗਏ ਤਾਂ ਇਹ ਉਕਤ ਸਾਰੇ ਵਿਅਕਤੀ ਆਪਣੀ ਗੱਡੀ ਉੱਥੇ ਛੱਡ ਕੇ ਫਰਾਰ ਹੋ ਗਏ। ਬਾਅਦ ਵਿੱਚ ਗਗਨਦੀਪ ਸਿੰਘ ਨੇ ਪੁਲਿਸ਼ ਨੂੰ ਸੂਚਿਤ ਕੀਤਾ ਤਾਂ ਪੁਲਿਸ਼ ਪਾਰਟੀ ਮੌਕੇ ਤੋਂ ਗੱਡੀ ਕਬਜ਼ੇ ਵਿੱਚ ਲੈਕੇ ਉੱਥੋਂ ਆ ਗਈ। ਕਿਸਾਨ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਉਸ ਗੱਡੀ ਵਿੱਚ ਨਸ਼ੀਲੇ ਪਦਾਰਥ ਵੀ ਸਨ ਤੇ ਜਿਸਦੀ ਵੀਡੀਓ ਵੀ ਬਣੀ ਹੋਈ ਹੈ। ਉਨ੍ਹਾਂ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਬਾਅਦ ਵਿੱਚ ਪੁਲਿਸ਼ ਨੇ ਇੰਨ੍ਹਾ ਵਿਅਕਤੀਆਂ ਨਾਲ ਮਿਲੀ ਭੁਗਤ ਕਰਕੇ ਗੱਡੀ ਨੂੰ ਛੱਡ ਦਿੱਤਾ ਹੈ ਅਤੇ ਉਕਤ ਵਿਅਕਤੀਆਂ ਉੱਪਰ ਕੋਈ ਠੋਸ ਕਾਰਵਾਈ ਵੀ ਅਮਲ ਵਿੱਚ ਨਹੀ ਲਿਆਂਦੀ ਗਈ ਹੈ। ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਸ਼ੇਰਪੁਰ ਪੁਲਿਸ਼ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ ਤੇ ਪੁਲਿਸ਼ ਅਧਿਕਾਰੀ ਤੇ ਸਿੱਧੇ ਤੌਰ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ਼ ਖੁਦ ਚਿੱਟੇ ਦੀ ਆਦੀ ਹੋ ਚੁੱਕੀ ਹੈ। ਕਿਸਾਨ ਆਗੂਆਂ ਨੇ ਸ਼ੇਰਪੁਰ ਪੁਲਿਸ ਦੇ ਨਾਮ ਚੇਤਾਵਨੀ ਪੱਤਰ ਦਿੰਦੇ ਹੋਏ 2 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਦੀ ਮੰਗ ਕੀਤੀ ਹੈ। ਜ਼ੇਕਰ ਯੋਗ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਥਾਣਾ ਸ਼ੇਰਪੁਰ ਅੱਗੇ 8 ਅਗਸਤ ਨੂੰ ਵਿਸ਼ਾਲ ਇਕੱਠ ਕਰਕੇ ਥਾਣੇ ਦਾ ਘਿਰਾਓ ਕਰਦੇ ਹੋਏ ਪਹਿਲਾਂ ਜਿਲ੍ਹਾ ਪੱਧਰੀ ਤੇ ਫਿਰ ਲੋੜ ਪੈਣ ਤੇ ਸੂਬਾ ਪੱਧਰੀ ਧਰਨਾ ਲਗਾਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਕਰਮਜੀਤ ਸਿੰਘ ਛੰਨਾ, ਬਲਾਕ ਸ਼ੇਰਪੁਰ ਦੇ ਸੀ ਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ ਸ਼ੇਰਪੁਰ, ਬਲਾਕ ਜਰਨਲ ਸਕੱਤਰ ਗਗਨਦੀਪ ਸਿੰਘ, ਜਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਕਾਤਰੋ, ਮਿਸਤਰੀ ਗੁਰਦੀਪ ਸਿੰਘ ਖੇੜੀ ਖੁਰਦ, ਚਤਰ ਸਿੰਘ, ਕੁਲਵੀਰ ਸਿੰਘ, ਜਗਦੇਵ ਸਿੰਘ ਛੰਨਾ, ਦਰਸ਼ਨ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਨਾਇਬ ਸਿੰਘ, ਜਗਰੂਪ ਸਿੰਘ, ਅਕਾਸ਼ਦੀਪ ਸਿੰਘ, ਜਸਪ੍ਰੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਕਰਨੈਲ ਕੌਰ, ਹਰਵਿੰਦਰ ਕੌਰ, ਵੀਰਦਵਿੰਦਰ ਕੌਰ, ਗੁਰਦੀਪ ਕੌਰ ਆਦਿ ਕਿਸਾਨ ਆਗੂ ਮੌਜੂਦ ਸਨ। ਇਸ ਪੂਰੇ ਮਾਮਲੇ ਬਾਰੇ ਸਬ ਡਵੀਜਨ ਧੂਰੀ ਦੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਜੋ ਇਲਜਾਮ ਲਗਾਏ ਗਏ ਹਨ ਉਹ ਉਨ੍ਹਾਂ ਦੀ ਨਿਰਪੱਖ ਪੜਤਾਲ ਕਰਵਾਉਣਗੇ। ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਏ.ਪੀ. ਸਿੰਘ ਦਾ ਜਨਮ ਦਿਨ ਅਤੇ ਸਨਮਾਨ ਸਮਾਰੋਹ 10 ਨੂੰ ਅਗਲੀ ਖ਼ਬਰ ਮਾਲੇਰਕੋਟਲਾ ਵਿਖੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਡੀ.ਆਈ.ਜੀ. ਕਮਾਂਡੋ ਵਲੋਂ ਜਾਇਜ਼ਾ
Ad Position 24
No active advertisement