ਤੀਆਂ ਦਾ ਸਮਾਗਮ ਕੱਲ੍ਹ
ਲੌਂਗੋਵਾਲ, 5 ਅਗਸਤ (ਵਿਨੋਦ, ਖੰਨਾ)-ਲੌਂਗੋਵਾਲ ਦੇ ਵਾਰਡ ਨੰਬਰ 5 ਦੇ ਕੌਂਸਲਰ ਬੀਬਾ ਸਤਵੰਤ ਕੌਰ ਦੇ ਉਪਰਾਲੇ ਨਾਲ ਝਾੜੋਂ ਪੱਤੀ ਲੌਂਗੋਵਾਲ ਵਿਖੇ 7 ਅਗਸਤ ਸ਼ੁੱਕਰਵਾਰ ਨੂੰ ਤੀਆਂ ਦਾ ਰੰਗਾਰੰਗ ਸਮਾਗਮ ਕਰਵਾਇਆ ਜਾ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਰਦਾਰ ਮਲਵਈ ਗਿੱਧਾ ਗਰੁੱਪ ਵਲੋਂ ਅੰਤਰਰਾਸ਼ਟਰੀ ਕਲਾਕਾਰ ਸਰਪੰਚ ਗੋਬਿੰਦ ਸਿੰਘ ਦੀ ਅਗਵਾਈ ਹੇਠ ਉੱਭਰਦੀਆਂ ਗਾਇਕ ਭੈਣਾਂ ਜੋਆ ਅਤੇ ਯਾਰਾ ਵਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਜਾਵੇਗੀ।
ਕ
ਕੌਂਸਲਰ ਸਤਵੰਤ ਕੌਰ।
06-08-2026
ਲੌਂਗੋਵਾਲ, 5 ਅਗਸਤ (ਵਿਨੋਦ, ਖੰਨਾ)-ਲੌਂਗੋਵਾਲ ਦੇ ਵਾਰਡ ਨੰਬਰ 5 ਦੇ ਕੌਂਸਲਰ ਬੀਬਾ ਸਤਵੰਤ ਕੌਰ ਦੇ ਉਪਰਾਲੇ ਨਾਲ ਝਾੜੋਂ ਪੱਤੀ ਲੌਂਗੋਵਾਲ ਵਿਖੇ 7 ਅਗਸਤ ਸ਼ੁੱਕਰਵਾਰ ਨੂੰ ਤੀਆਂ ਦਾ ਰੰਗਾਰੰਗ ਸਮਾਗਮ ਕਰਵਾਇਆ ਜਾ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਰਦਾਰ ਮਲਵਈ ਗਿੱਧਾ ਗਰੁੱਪ ਵਲੋਂ ਅੰਤਰਰਾਸ਼ਟਰੀ ਕਲਾਕਾਰ ਸਰਪੰਚ ਗੋਬਿੰਦ ਸਿੰਘ ਦੀ ਅਗਵਾਈ ਹੇਠ ਉੱਭਰਦੀਆਂ ਗਾਇਕ ਭੈਣਾਂ ਜੋਆ ਅਤੇ ਯਾਰਾ ਵਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਜਾਵੇਗੀ। ਇਸ ਸਮਾਗਮ ਵਿਚ ਬੀਬਾ ਪਰਮਜੀਤ ਕੌਰ ਬਲਾਕ ਸੰਮਤੀ ਮੈਂਬਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਮਹਿਲਾਵਾਂ ਲਈ ਗਿੱਧਾ, ਬੋਲੀਆਂ, ਝੂਲੇ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਆਕਰਸ਼ਣ ਦਾ ਕੇਂਦਰ ਹੋਣਗੇ।