05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਿਸਾਨਾਂ ਨੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਸੈਮੀਨਾਰ ’ਤੇ ਜਾਣ ਦੀਆਂ ਤਿਆਰੀਆਂ ਵਜੋਂ ਕੀਤੀ ਮੀਟਿੰਗ

ਭਵਾਨੀਗੜ੍ਹ, 5 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਰੱਖੇ ਸੈਮੀਨਾਰ ਵਿਚ ਜਾਣ ਦੀਆਂ ਤਿਆਰੀਆਂ ਵਜੋਂ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਕਸ਼ਮੀਰ ਸਿੰਘ ਘਰਾਚੋਂ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਬੋਲਦਿਆਂ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਨੇ ਕਿਸਾਨਾਂ ਦੀਆਂ ਸੈਮੀਨਾਰ ’ਤੇ ਜਾਣ ਲਈ ਡਿਊਟੀਆਂ ਲਗਾਈਆਂ। ਇਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ ਤੋਂ 7 ਦਿਨਾਂ ਲਈ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾਵੇਗਾ, ਜਿਸ ਸਬੰਧੀ ਕਿਸਾਨ ਆਗੂ ਹੁਣ ਤੋਂ ਉਸ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ ਵਿਚ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਟਰੈਕਟਰ -ਟਰਾਲੀਆਂ ਦੀ ਤਿਆਰੀ ਕਰਨ ਤਾਂ ਕਿ ਵੱਡੀ ਗਿਣਤੀ ਵਿਚ ਕਿਸਾਨ ਇਸ ਰੋਸ ਧਰਨੇ ਵਿਚ ਪਹੁੰਚ ਸਕਣ।

Ad Position 21
No active advertisement
ਸਕੂਲ ਪ੍ਰਿੰਸੀਪਲ ਸ੍ਰੀਮਤੀ ਅਰੁਣਾ ਜੈਸਵਾਲ ਨਾਲ ਮੌਜੂਦ ਜੇਤੂ ਵਿਦਿਆਰਥੀ ਅਤੇ ਤੈਰਾਕੀ ਨਾਲ ਸਬੰਧਤ ਹੋਰ ਸਕੂਲ ਸਟਾਫ। ਤਸਵੀਰ-ਮੁਕੇਸ਼ ਕੁਮਾਰ ਮੀਟਿੰਗ ਕਰਦੇ ਕਿਸਾਨ। ਤਸਵੀਰ: ਰਣਧੀਰ ਸਿੰਘ ਫੱਗੂਵਾਲਾ 06-08-2026
ਭਵਾਨੀਗੜ੍ਹ, 5 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਰੱਖੇ ਸੈਮੀਨਾਰ ਵਿਚ ਜਾਣ ਦੀਆਂ ਤਿਆਰੀਆਂ ਵਜੋਂ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਕਸ਼ਮੀਰ ਸਿੰਘ ਘਰਾਚੋਂ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਬੋਲਦਿਆਂ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਨੇ ਕਿਸਾਨਾਂ ਦੀਆਂ ਸੈਮੀਨਾਰ ’ਤੇ ਜਾਣ ਲਈ ਡਿਊਟੀਆਂ ਲਗਾਈਆਂ। ਇਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ ਤੋਂ 7 ਦਿਨਾਂ ਲਈ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾਵੇਗਾ, ਜਿਸ ਸਬੰਧੀ ਕਿਸਾਨ ਆਗੂ ਹੁਣ ਤੋਂ ਉਸ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ ਵਿਚ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਟਰੈਕਟਰ -ਟਰਾਲੀਆਂ ਦੀ ਤਿਆਰੀ ਕਰਨ ਤਾਂ ਕਿ ਵੱਡੀ ਗਿਣਤੀ ਵਿਚ ਕਿਸਾਨ ਇਸ ਰੋਸ ਧਰਨੇ ਵਿਚ ਪਹੁੰਚ ਸਕਣ। ਇਸ ਮੌਕੇ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕੌਮ ਵਲੋਂ ਘਰਾਂ ਦੀ ਬਿਜਲੀ ਦੇ ਬਿਲ ਐਸਟੀਮੇਟ ਬਣਾ ਕੇ ਹੀ ਭੇਜੇ ਜਾ ਰਹੇ ਜਦੋਂ ਕਿ ਬਿਜਲੀ ਬਿਲ ਮੀਟਰ ਦੀ ਰੀਡਿੰਗ ਦੇ ਹਿਸਾਬ ਨਾਲ ਭੇਜਣੇ ਚਾਹੀਦੇ ਹਨ। ਉਨ੍ਹਾਂ ਪਾਵਰਕੌਮ ਨੂੰ ਇਸ ਸਬੰਧੀ ਫੈਸਲਾ ਤੁਰੰਤ ਰੱਦ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਨੇ ਲੋਕਾਂ ਦੀ ਇਸ ਤਰ੍ਹਾਂ ਲੁੱਟ ਕੀਤੀ ਤਾਂ ਕਿਸਾਨ ਯੂਨੀਅਨ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਮੀਟਿੰਗ ਵਿਚ ਉਕਤ ਆਗੂਆਂ ਤੋਂ ਇਲਾਵਾ ਤੇਜਵਿੰਦਰ ਸਿੰਘ ਬਾਸੀਅਰਖ਼, ਜਸਪਾਲ ਸਿੰਘ ਘਰਾਚੋਂ, ਡਾ.ਬਲਜਿੰਦਰ ਸਿੰਘ ਸੰਘਰੇੜੀ, ਕੁਲਜੀਤ ਸਿੰਘ ਨਾਗਰਾ, ਅਮ੍ਰਿਤ ਸਿੰਘ ਅਕਬਰਪੁਰ, ਹਰਦੀਪ ਸਿੰਘ ਇਕਾਈ ਪ੍ਰਧਾਨ ਬਾਸੀਅਰਖ਼, ਹਰਪਾਲ ਸਿੰਘ ਭਵਾਨੀਗੜ੍ਹ, ਹਰਜਿੰਦਰ ਸਿੰਘ, ਬਲਕਾਰ ਸਿੰਘ ਰਾਏ ਸਿੰਘ ਵਾਲਾ, ਅਜਮੇਰ ਸਿੰਘ ਆਲੋਅਰਖ਼, ਰਛਪਾਲ ਸਿੰਘ ਭਵਾਨੀਗੜ੍ਹ, ਸਰਬਜੀਤ ਸਿੰਘ ਕਪਿਆਲ, ਗੁਰਜੰਟ ਸਿੰਘ ਰਾਏ ਸਿੰਘ ਵਾਲਾ, ਲਖਵੀਰ ਸਿੰਘ ਕਪਿਆਲ, ਸਤਿਗੁਰ ਸਿੰਘ ਬਾਲਦ ਕਲ੍ਹਾਂ, ਗੁਰਮੀਤ ਸਿੰਘ ਬਾਲਦਕਲ੍ਹਾਂ, ਜਗਸੀਰ ਸਿੰਘ ਬਾਲਦ ਕਲ੍ਹਾਂ, ਗੁਰਮੀਤ ਸਿੰਘ ਨਾਗਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 70 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਖੁਰਦ ਦੀ ਅੰਡਰ-17 ਟੀਮ ਨੇ ਕ੍ਰਿਕਟ ਵ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰੇਗਾ : ਜਥੇਦਾਰ ਗੁਰਨੈਬ ਸਿੰਘ
Ad Position 24
No active advertisement