30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਡੈਮੋਕਰੈਟਿਕ ਟੀਚਰਜ਼ ਫ਼ਰੰਟ ਵਲੋਂ ਸੈਂਟਰ ਸ਼ੇਰਪੁਰ ਵਿਖੇ 36ਵੀਂ ਵਜ਼ੀਫ਼ਾ ਪ੍ਰੀਖਿਆ ਕਰਵਾਈ <br/>

Ad Position 21
No active advertisement
ਅਜੀਤ ਡੈਸਕ 26-12-2025
ਸ਼ੇਰਪੁਰ, 25 ਦਸੰਬਰ (ਮੇਘ ਰਾਜ ਜੋਸ਼ੀ)-ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਬਲਾਕ ਸ਼ੇਰਪੁਰ ਵਲੋਂ ਗਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਦੀ ਵਿਚਾਰਧਾਰਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 36ਵੀ ਪ੍ਰੀਖਿਆ ਸੈਂਟਰ ਸ਼ੇਰਪੁਰ ਵਿਚ ਕਰਵਾਈ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਸ਼ੇਰਪੁਰ ਦੇ ਮੁੱਖ ਪ੍ਰਬੰਧਕ ਮਾਸਟਰ ਮਹਿੰਦਰ ਪ੍ਰਤਾਪ ਸ਼ੇਰਪੁਰ, ਕੁਲਜੀਤ ਸਿੰਘ ਈਸਾਪੁਰ, ਅੰਤਰਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਸੈਂਟਰ ਸ਼ੇਰਪੁਰ ਵਿਚ ਕਰਵਾਈ ਗਈ | ਜਿਸ ਵਿਚ ਪੰਜਵੀਂ, ਅੱਠਵੀਂ, ਦਸਵੀਂ, ਬਾਰ੍ਹਵੀਂ ਦੇ 390 ਵਿਦਿਆਰਥੀਆਂ ਨੇ ਭਾਗ ਲਿਆ | ਪਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜ਼ਿਲ੍ਹਾ ਸੰਗਰੂਰ ਦੀ ਮਹਾਨ ਗ਼ਦਰੀ ਨਾਇਕਾ ਬੀਬੀ ਗੁਲਾਬ ਕੌਰ ਦੀ ਸ਼ਹੀਦੀ ਸ਼ਤਾਬਦੀ, ਸੰਘਰਸ਼ਮਈ ਜੀਵਨ, ਕਿਤਾਬਾਂ ਨਾਲ ਜੁੜਨ ਅਤੇ ਪ੍ਰੀਖਿਆ ਦੀ ਮਹੱਤਤਾ ਬਾਰੇ ਸ਼੍ਰੀ ਮਹਿੰਦਰ ਪ੍ਰਤਾਪ ਨੇ ਜਾਣਕਾਰੀ ਦਿੱਤੀ | ਇਸ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਜਥੇਬੰਦੀ ਦੇ ਸੀਨੀਅਰ ਆਗੂ ਰਘਵਿੰਦਰ ਸਿੰਘ, ਨਿਸ਼ਾ ਬਾਤਿਸ਼, ਕੁਲਦੀਪ ਕੌਰ, ਨੀਲਮ ਰਾਣੀ, ਬਲਵੀਰ ਚੰਦ , ਕੁਲਵੀਰ ਸਿੰਘ, ਕੁਲਪ੍ਰੀਤ ਸਿੰਘ, ਨਾਇਬ ਸਿੰਘ ਗੰਡੇਵਾਲ, ਧਲਵੀਰ ਸਿੰਘ ਗੰਡੇਵਾਲ, ਜਗਜੀਤਪਾਲ ਸਿੰਘ ਘਨੌਰੀ ਖੁਰਦ, ਸੁਖਵਿੰਦਰ ਸਿੰਘ ਰਾਏ, ਦੇਵਇੰਦਰ ਸਿੰਘ, ਸੰਦੀਪ ਰਿਖੀ ਪੰਜਗਰਾਈਆਂ, ਅਜ਼ਾਨ ਮੁਹੰਮਦ, ਬਲਜਿੰਦਰ ਸਿੰਘ, ਜਗਤਾਰ ਸਿੰਘ, ਸੁਖਾਨੰਦਨ ਸ਼ੇਰਪੁਰ ਅਤੇ ਰਣਧੀਰ ਸਿੰਘ ਖੇੜੀ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ | ਡੈਮੋਕਰੈਟਿਕ ਟੀਚਰ ਫ਼ਰੰਟ ਬਲਾਕ ਸ਼ੇਰਪੁਰ ਵਲੋਂ ਸਕੂਲ ਮੁਖੀ ਸ੍ਰੀਮਤੀ ਕੁਲਵਿੰਦਰ ਕੌਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨਾ, ਸਕੂਲ ਮੁਖੀ ਸਹਿਬਾਨਾਂ ਅਤੇ ਮਾਪਿਆਂ ਦਾ ਇਸ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਲਕਾ ਮਲੇਰਕੋਟਲਾ ਦੇ ਅੰਦਰ ਅਕਾਲੀ ਦਲ (ਬ) ਨੂੰ ਮੁੜ ਤੋਂ 'ਪੱਕੇ ਪੈਰੀਂ' ਕਰਨ ਦੇ ਲਈ ਬੀਬਾ ਜ਼ਾਹਿਦਾ ਸੁਲੇਮਾਨ ਦੀ ਮਿਹਨ... ਅਗਲੀ ਖ਼ਬਰ ਸਿੱਖ ਬੁੱਧੀਜੀਵੀ ਚਰਨਜੀਤ ਸਿੰਘ ਕੈਂਥ ਵਿਦਿਆਰਥੀਆਂ ਦੇ ਰੂਬਰੂ <br/>
Ad Position 24