30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵਾਰਡਬੰਦੀ ਵਿਚ ਹੇਰ-ਫੇਰ ਕਰ ਕੇ ਵਾਰਡਾਂ ਨੂੰ ਉਲਟ-ਪੁਲਟ ਕਰਨਾ 'ਆਪ' ਆਗੂਆਂ ਵਿਚ ਘਬਰਾਹਟ ਦੀ ਨਿਸ਼ਾਨੀ-ਸ਼ੁਭਮ ਸ਼ਰਮਾ <br/>

Ad Position 21
No active advertisement
ਧੂਰੀ ਵਿਖੇ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦੇ ਹੋਏ ਸ਼ੁਭਮ ਸ਼ਰਮਾ | ਤਸਵੀਰ: ਸੰਜੇ ਲਹਿਰੀ <br/> 26-12-2025
ਧੂਰੀ, 25 ਦਸੰਬਰ (ਸੰਜੇ ਲਹਿਰੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿਚੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਚਾਰ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਪਾ ਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੋਸ਼ਲ ਮੀਡੀਆ ਤੇ ਹੋਈ ਹਾਰ ਬਾਰੇ ਸਪੱਸ਼ਟੀਕਰਨ ਦੇਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕੇਵਲ ਨੌ ਵੋਟਾਂ 'ਤੇ ਹਾਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਸੋਸ਼ਲ ਮੀਡੀਆ ਤੇ ਆਪਣੇ ਹਲਕੇ ਵਿਚੋਂ ਚਾਰ ਸੀਟਾਂ 'ਤੇ ਆਪਣੀ ਹਾਰ ਕਬੂਲ ਲੈਣਾ ਹੀ ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੈ ਜੋ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਰਾਹ ਪੱਧਰਾ ਕਰਨ ਵਾਲਾ ਕਦਮ ਹੈ | ਆਪਣੀ ਗੱਲ ਜਾਰੀ ਰੱਖਦਿਆਂ ਸ਼ੁਭਮ ਸ਼ਰਮਾ ਨੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਹਾਰ ਤੋਂ ਬਾਅਦ ਛਿੜੀ ਘਬਰਾਹਟ ਦੇ ਚੱਲਦਿਆਂ ਹੁਣ ਆਮ ਆਦਮੀ ਪਾਰਟੀ ਨੇ ਧੂਰੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਨਾਲ ਛੇੜਛਾੜ ਕਰ ਕੇ ਨਵੀਂ ਵਾਰਡਬੰਦੀ ਬਣਾਉਣ ਦੀ ਇੱਕ ਨਵੀਂ ਸਾਜ਼ਿਸ਼ ਰਚ ਦਿੱਤੀ ਹੈ ਕਿ ਕਿਧਰੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਾਲਾ ਹਾਲ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਧੂਰੀ ਸ਼ਹਿਰ ਵਿਚ ਵੀ ਨਾ ਹੋ ਜਾਵੇ | ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਵਾਰਡਬੰਦੀ ਦੌਰਾਨ ਮਨਮਰਜ਼ੀਆਂ ਕਰ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਸਤਾ ਦੇ ਨਸ਼ੇ ਵਿਚ ਜਨਤਾ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਜਦੋਂ ਕਿ ਪੰਜਾਬ ਅਤੇ ਖ਼ਾਸ ਤੌਰ ਧੂਰੀ ਹਲਕੇ ਦੇ ਵੋਟਰ ਇਨ੍ਹਾਂ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ | ਉਨ੍ਹਾਂ ਕਿਹਾ ਕਿ ਨਵੀਂ ਵਾਰਡਬੰਦੀ ਦੇ ਖ਼ਿਲਾਫ਼ ਕਾਂਗਰਸ ਪਾਰਟੀ ਸੰਘਰਸ਼ ਕਰੇਗੀ ਅਤੇ ਪ੍ਰਸ਼ਾਸਨ ਦੇ ਨਾਲ ਨਾਲ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਆਪਣਾ ਪੱਖ ਰੱਖ ਕੇ ਇਨਸਾਫ਼ ਦੀ ਮੰਗ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਿਵਾਸ ਦੀ ਬਜਾਏ ਡੀ.ਸੀ. ਦਫ਼ਤਰ ਬਾਹਰ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਪੱਕੇ ਮੋਰਚੇ ਦੀ ਕੀਤੀ ਸ਼ੁਰੂਆਤ <br... ਅਗਲੀ ਖ਼ਬਰ ਸਕਿੱਲ ਡਿਵੈੱਲਪਮੈਂਟ ਯੂਨੀਵਰਸਿਟੀ ਸੁਨਾਮ ਦਾ ਉਦਘਾਟਨ ਕਰਨਗੇ ਕੈਬਨਿਟ ਮੰਤਰੀ ਅਮਨ ਅਰੋੜਾ <br/>
Ad Position 24