14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਭ ਤੋਂ ਵੱਧ ਰੈਵੀਨਿਊ ਦੇਣ ਵਾਲੀ ਤਹਿਸੀਲ ਕੰਪਲੈਕਸ ਗ਼ੁਰਬਤ ਦੀ ਜੂਨ ਹੰਢਾਉਣ ਲਈ ਮਜਬੂਰ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਧਨੌਲਾ, 28 ਦਸੰਬਰ (ਜਤਿੰਦਰ ਸਿੰਘ ਧਨੌਲਾ)-ਤਕਰੀਬਨ 20 ਪਿੰਡਾਂ ਨੂੰ ਮਾਲ ਵਿਭਾਗ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਬ-ਤਹਿਸੀਲ ਧਨੌਲਾ ਡਿਗੰੂ ਡਿਗੰੂ ਕਰਦੀ ਇਮਾਰਤ ਨਾਲ ਅੱਤ ਖਸਤਾ ਹਾਲਾਤ ਵਿਚੋਂ ਗੁਜ਼ਰ ਰਹੀ ਹੈ | ਜ਼ਿਕਰ ਯੋਗ ਹੈ ਕਿ ਇੱਥੇ ਤਕਰੀਬਨ ਪੰਜ ਪਟਵਾਰੀ, ਇੱਕ ਕਾਨੂੰਗੋ, ਇਕ ਨਾਇਬ ਤਹਿਸੀਲਦਾਰ ਤੇ ਇਕ ਰਜਿਸਟਰੀ ਕਲਰਕ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤਾਇਨਾਤ ਹਨ ਪ੍ਰੰਤੂ ਹਲਕੀ ਬਾਰਿਸ਼ ਉਪਰੰਤ ਇਹ ਸਬ ਤਹਿਸੀਲ ਛੱਪੜ ਦਾ ਰੂਪ ਧਾਰਨ ਕਰ ਜਾਂਦੀ ਹੈ | ਸਮੇਂ ਦੇ ਨਾਲ-ਨਾਲ ਦੋਵੇਂ ਪਾਸਿਉਂ ਲੰਘਦੀਆਂ ਸੜਕਾਂ ਦਾ ਪੱਧਰ ਉੱਚਾ ਕਰ ਦਿੱਤਾ ਗਿਆ | ਇਹ ਇਮਾਰਤ ਸੜਕਾਂ ਨਾਲੋਂ ਡੇਢ ਤੋਂ ਦੋ ਫੁੱਟ ਨੀਵੀਂ ਹੋ ਕੇ ਰਹਿ ਗਈ ਹੈ | ਬਰਸਾਤੀ ਦਿਨਾਂ ਵਿਚ ਇੱਥੇ ਲੋਕ ਚਰਗਲ ਵਿਚ ਦੀ ਲੰਘਣ ਲਈ ਮਜਬੂਰ ਹੁੰਦੇ ਹਨ | ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਸਥਾਨਕ ਪਸ਼ੂ ਮੰਡੀ ਵਿਚ ਆਧੁਨਿਕ ਤਹਿਸੀਲ ਸੈਟੇਲਾਈਟ ਆਫ਼ਿਸ ਬਣਨਾ ਐਲਾਨਿਆ ਗਿਆ ਸੀ | ਕੇਵਲ ਸਿੰਘ ਢਿੱਲੋਂ ਹਲਕਾ ਇੰਚਾਰਜ ਸਨ | ਬਕਾਇਦਾ ਪਸ਼ੂ ਮੰਡੀ ਵਿਚ ਰਕਬਾ ਨਿਸ਼ਚਿਤ ਕਰ ਕੇ ਉਸ ਲਈ ਰਸਤਾ ਪੱਧਰਾ ਕਰ ਦਿੱਤਾ ਗਿਆ ਸੀ | ਲੋਕਾਂ ਵਿਚ ਚਰਚਾ ਸੀ ਕਿ ਤਕਰੀਬਨ ਚਾਰ ਤੋਂ ਪੰਜ ਕਰੋੜ ਰੁਪਏ ਇਸ ਦਫ਼ਤਰ 'ਤੇ ਖ਼ਰਚ ਕੀਤੇ ਜਾਣੇ ਸਨ | ਇਹ ਵੀ ਕਿਹਾ ਜਾਂਦਾ ਸੀ ਕਿ ਇੱਥੇ ਛੋਟਾ ਟਾਵਰ ਲੱਗ ਕੇ ਨਵਾਂ ਕੰਪਲੈਕਸ ਸਿੱਧਾ ਪੰਜਾਬ ਸਰਕਾਰ ਨਾਲ ਤਾਲਮੇਲ ਵਿਚ ਰਹਿਣਾ ਸੀ | ਪ੍ਰੰਤੂ ਸਬੱਬ ਬੱਸ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ | ਇਸ ਕਾਰਜ ਲਈ ਦਿੱਤੇ ਗਏ ਫ਼ੰਡ ਸੱਤਾਧਾਰੀ ਧਿਰ ਵਲੋਂ ਵਾਪਸ ਲੈ ਲਏ ਗਏ | ਇਲਾਕਾ ਭਰ ਦੇ ਲੋਕ ਪੁਰਾਣੀ ਸਬ-ਤਹਿਸੀਲ ਵਿਚ ਹੀ ਡੰਗ ਟਪਾਉਣ ਲਈ ਮਜਬੂਰ ਹੋ ਕੇ ਰਹਿ ਗਏ | ਸੱਤਾਧਾਰੀ ਧਿਰ ਦਾ ਤਪ ਤੇਜ਼ ਹੋਣ ਕਰ ਕੇ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਸਾਹ ਕੱਢਣ ਦਾ ਸਾਹਸ ਤੱਕ ਨਹੀਂ ਕਰਦਾ | ਅਚੰਭਾ ਇਸ ਗੱਲ ਦਾ ਹੈ ਕਿ ਸਰਕਾਰ ਨੂੰ ਸਭ ਤੋਂ ਵੱਧ ਰੈਵੀਨਿਊ ਦੇਣ ਵਾਲਾ ਦਫ਼ਤਰ ਗ਼ੁਰਬਤ ਦੀ ਜੂਨ ਹੰਢਾਉਣ ਲਈ ਮਜਬੂਰ ਹੈ | ਸੱਤਾਧਾਰੀ ਧਿਰ ਵਜੋਂ ਵੱਡੇ-ਵੱਡੇ ਦਮਗਜੇ ਮਾਰੇ ਜਾ ਰਹੇ ਹਨ | ਲੋਕਾਂ ਵਿਚ ਇਹ ਵੀ ਚਰਚਾ ਚੱਲਦੀ ਰਹੀ ਕਿ ਜੇ ਭਿ੍ਸ਼ਟਾਚਾਰ 'ਤੇ ਨਕੇਲ ਪਾਈ ਹੀ ਨਹੀਂ ਜਾ ਸਕਦੀ ਤਾਂ ਫਿਰ ਭਿ੍ਸ਼ਟਾਚਾਰ ਰੋਕੂ ਦਫ਼ਤਰਾਂ 'ਤੇ ਕੀਤੇ ਜਾਂਦੇ ਖ਼ਰਚ ਰੋਕ ਦਿੱਤੇ ਜਾਣ | ਘੱਟੋ-ਘੱਟ ਖ਼ਜ਼ਾਨੇ ਨੂੰ ਕਰਜ਼ਾਈ ਹੋਣ ਤੋਂ ਤਾਂ ਬਚਾਇਆ ਜਾ ਸਕੇਗਾ | ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਦਫ਼ਤਰ ਨੂੰ ਚੋਣਾਂ ਪ੍ਰਾਪਤ ਕਰਨ ਲਈ ਚੋਣ ਮੁੱਦਾ ਬਣਾਉਣ ਤੱਕ ਸੀਮਤ ਨਾ ਰੱਖਿਆ ਜਾਵੇ | ਬਲਕਿ ਅਤਿ ਆਧੁਨਿਕ ਇਮਾਰਤ ਬਣਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਔਰਤ ਦੇ ਕੰਨ 'ਚੋਂ ਨੌਜਵਾਨਾਂ ਨੇ ਸੋਨੇ ਦੀ ਵਾਲੀ ਝਪਟੀ ਘਟਨਾ ਕਾਰਨ ਦਹਿਲਣ ਤੋਂ ਬਾਅਦ ਇਲਾਜ ਦੌਰਾਨ ਔਰਤ ਦੀ ਹੋ... ਅਗਲੀ ਖ਼ਬਰ ਐਡਵੋਕੇਟ ਮਨਪ੍ਰੀਤ ਸਿੰਘ ਬੱਗਾ ਯੁਵਾ ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24