26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਿਹਤ ਜਾਗਰੂਕਤਾ ਸੈਮੀਨਾਰ ਦੌਰਾਨ ਡਾ. ਭੰਡਾਰੀ ਨੇ ਸਰਦੀਆਂ 'ਚ ਬਜ਼ੁਰਗਾਂ ਨੂੰ ਦਿੱਤੀ ਵਧੇਰੇ ਚੌਕਸ ਰਹਿਣ ਦੀ ਸਲਾਹ <br/>

Ad Position 21
No active advertisement
ਅਜੀਤ ਡੈਸਕ 30-12-2025
ਸੰਗਰੂਰ, 29 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਦੂਹਰੀ ਵਾਰ ਦੇ ਰਾਜ ਪੁਰਸਕਾਰ ਨਾਲ ਸਨਮਾਨਿਤ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਪੈਨਸ਼ਨਰ ਭਵਨ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਕਰਵਾਏ ਸਿਹਤ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਧ ਰਹੀ ਠੰਢ ਦੇ ਨਾਲ ਹੀ ਬਜ਼ੁਰਗਾਂ ਵਿਚ ਸਿਹਤ ਨਾਲ ਜੁੜੀਆਂ ਅਣਗਿਣਤ ਸਮੱਸਿਆਵਾਂ ਵੀ ਵਧਣ ਲੱਗ ਜਾਂਦੀਆਂ ਹਨ | ਵਧਦੀ ਠੰਡ ਕਾਰਨ ਖੰਘ, ਬੁਖ਼ਾਰ, ਜ਼ੁਕਾਮ, ਖ਼ੁਸ਼ਕ ਚਮੜੀ, ਐਲਰਜੀ ਵਰਗੀਆਂ ਆਮ ਸਿਹਤ ਸਮੱਸਿਆਵਾਂ ਤਾਂ ਆਮ ਹੀ ਆ ਜਾਂਦੀਆਂ ਹਨ | ਡਾ. ਭੰਡਾਰੀ ਨੇ ਸਰਦੀਆਂ ਵਿਚ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ | ਉਨ੍ਹਾਂ ਕਿਹਾ ਕਿ ਸਰਦੀਆਂ ਵਿਚ ਦਿਲ ਦੇ ਦੌਰੇ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ | ਇਨ੍ਹਾਂ ਤੋਂ ਬਚਣ ਅਤੇ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਬਜ਼ੁਰਗਾਂ ਨੂੰ ਨਾ ਸਿਰਫ਼ ਆਪਣੀ ਰੋਜ਼ਾਨਾ ਦੀ ਰੁਟੀਨ, ਸਗੋਂ ਆਪਣੀ ਖ਼ੁਰਾਕ ਅਤੇ ਮਾਨਸਿਕ ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ | ਡਾ. ਭੰਡਾਰੀ ਨੇ ਕਿਹਾ ਕਿ ਵਧਦੀ ਠੰਢ ਕਾਰਨ ਬਜ਼ੁਰਗਾਂ ਵਿਚ ਬਲੱਡ ਪ੍ਰੈਸ਼ਰ ਵਧਣਾ ਆਮ ਗੱਲ ਹੈ | ਬਲੱਡ ਪ੍ਰੈਸ਼ਰ ਵਧਣ ਨਾਲ ਹਾਰਟ ਅਟੈਕ ਅਤੇ ਸਟੋ੍ਰਕ ਦੀ ਸੰਭਾਵਨਾ ਵੱਧ ਜਾਂਦੀ ਹੈ | ਵਧਦੀ ਉਮਰ ਕਾਰਨ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਸਮਰੱਥਾ ਘੱਟ ਜਾਂਦੀ ਹੈ ਅਤੇ ਠੰਢ ਦਾ ਸਿੱਧਾ ਅਸਰ ਬਜ਼ੁਰਗਾਂ ਦੇ ਸਰੀਰ 'ਤੇ ਪੈਂਦਾ ਹੈ | ਇਸ ਲਈ ਉਨ੍ਹਾਂ ਨੂੰ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਉਨ੍ਹਾਂ ਬਜ਼ੁਰਗਾਂ ਲਈ ਵਿਸ਼ੇਸ਼ ਸੰਬੋਧਨ ਕਰਦਿਆਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਜ਼ਿਆਦਾ ਤੇਲ ਅਤੇ ਮਸਾਲੇ ਖਾਣ ਦੀ ਬਜਾਏ ਹਲਕਾ ਅਤੇ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ | ਹਰੀਆਂ ਸਬਜ਼ੀਆਂ, ਦਾਲ ਅਤੇ ਰੋਟੀ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ | ਡਾ. ਭੰਡਾਰੀ ਨੇ ਕਿਹਾ ਕਿ ਗਰਮ ਕੱਪੜੇ ਪਾਓ ਅਤੇ ਸਿਰ, ਕੰਨ ਅਤੇ ਪੈਰਾਂ ਨੂੰ ਠੰਡ ਤੋਂ ਬਚਾ ਕੇ ਰੱਖੋ | ਰੈਗੂਲਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਮਾਨੀਟਰਿੰਗ ਕਰੋ | ਹਲਕੀ ਐਕਸਰਸਾਈਜ਼ ਅਤੇ ਯੋਗਾ ਰੋਜ਼ਾਨਾ ਕਰੋ | ਦਵਾਈਆਂ ਸਮੇਂ 'ਤੇ ਲਓ ਅਤੇ ਡਾਕਟਰ ਵਲੋਂ ਨਿਰਧਾਰਿਤ ਮਾਤਰਾ ਨੂੰ ਨਾ ਛੱਡੋ | ਸੈਮੀਨਾਰ ਤੋਂ ਬਾਅਦ ਐਸੋਸੀਏਸ਼ਨ ਵਲੋਂ ਡਾ. ਭੰਡਾਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਉੱਤੇ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਐਸੋਸੀਏਸ਼ਨ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੀ ਭਲਾਈ ਅਤੇ ਸਤਿਕਾਰ ਨੂੰ ਸਮਰਪਿਤ ਹੈ ਹੋਰਾਂ ਤੋਂ ਇਸ ਮੌਕੇ ਉੱਤੇ ਹੋਰਾਂ ਤੋਂ ਇਲਾਵਾ ਰਵਿੰਦਰ ਸਿੰਘ ਗੁਡੂ, ਲਾਲ ਚੰਦ ਸੈਣੀ, ਡਾ. ਮਨਮੋਹਨ ਸਿੰਘ, ਓ.ਪੀ. ਖਿੱਪਲ, ਕਰਨੈਲ ਸਿੰਘ ਸੇਖੋਂ, ਕਿਸੋਰੀ ਲਾਲ, ਕਵਲਜੀਤ ਸਿੰਘ, ਰਜਿੰਦਰ ਗੋਇਲ, ਬਾਪੂ ਰਾਮ ਸਰੂਪ ਅਲੀਸ਼ੇਰ, ਆਰ ਐੱਲ ਪਾਂਧੀ, ਸੁਰਿੰਦਰ ਸਿੰਘ ਸੋਢੀ, ਨੈਸ਼ਨਲ ਐਵਾਰਡੀ ਸਤਦੇਵ ਸ਼ਰਮਾ, ਬਲਦੇਵ ਗੁਪਤਾ, ਸੁਰਿੰਦਰ ਪਾਲ ਸਿੰਘ ਸਿਦਕੀ, ਜਨਕ ਰਾਜ ਜੋਸ਼ੀ, ਰਾਜ ਕੁਮਾਰ ਬਾਂਸਲ, ਰਾਜਿੰਦਰ ਸਿੰਘ ਚੰਗਾਲ, ਅਤੇ ਸ਼੍ਰੀ ਅਸ਼ੋਕ ਡੱਲਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਐੱਸ.ਡੀ.ਐੱਮ. ਸੁਨਾਮ ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਭੂਦਨ ਖ਼ੁਦਕੁਸ਼ੀ ਮਾਮਲਾ : ਮਲੇਰਕੋਟਲਾ ਵਿਖੇ ਕਿਸਾਨ ਯੂਨੀਅਨ ਤੇ ਭੂਦਨ ਵਾਸੀਆਂ ਵਲੋਂ ਡੀ.ਸੀ. ਦਫ਼ਤਰ ਮੂਹਰੇ ਧਰਨਾ <br...
Ad Position 24