26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲੌਂਗੋਵਾਲ ਦੀ ਨਵੀਂ ਵਾਰਡਬੰਦੀ ਦੇ ਵਿਰੋਧ ਵਿਚ 10 ਮੌਜੂਦਾ ਕੌਂਸਲਰਾਂ ਨੇ ਲਿਖਤੀ ਇਤਰਾਜ਼ ਲਿਖ ਕੇ ਕਾਰਜ ਸਾਧਕ ਦੇ ਨਾਂਅ ਭੇਜਿਆ ਪੱਤਰ <br/>

Ad Position 21
No active advertisement
ਅਜੀਤ ਡੈਸਕ 30-12-2025
ਲੌਂਗੋਵਾਲ, 29 ਦਸੰਬਰ (ਸ.ਸ.ਖੰਨਾ, ਵਿਨੋਦ)-ਨਗਰ ਕੌਂਸਲ, ਲੌਂਗੋਵਾਲ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਨਗਰ ਕੌਂਸਲ ਦੇ 15 ਵਾਰਡਾਂ 'ਚੋਂ 10 ਮੌਜੂਦਾ ਕੌਂਸਲਰਾਂ ਨੇ ਇਸ ਗੱਲ ਦਾ ਸਖ਼ਤ ਵਿਰੋਧ ਕਰਦਿਆਂ ਕਾਰਜ ਸਾਧਕ ਅਫ਼ਸਰ ਲੌਂਗੋਵਾਲ ਦੇ ਨਾਂ ਇੱਕ ਲਿਖਤੀ ਪੱਤਰ ਭੇਜਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰੀਤੂ ਗੋਇਲ ਅਤੇ ਸਾਬਕਾ ਮੀਤ ਪ੍ਰਧਾਨ ਨਸੀਬ ਕੌਰ ਚੋਟੀਆਂ ਨੇ ਕਿਹਾ ਇਹ ਪੰਜਾਬ ਸਰਕਾਰ ਦਾ ਸਰਾਸਰ ਧੱਕਾ ਹੈ | ਜੋ ਵਾਰਡਬੰਦੀ ਦਾ ਨਕਸ਼ਾ 22 ਦਸੰਬਰ 2025 ਨੂੰ ਨਗਰ ਕੌਂਸਲ ਦਫ਼ਤਰ ਵਿਖੇ ਕਸਬੇ ਦੇ ਲੋਕਾਂ ਅਤੇ ਮੌਜੂਦਾ ਕੌਂਸਲਰਾਂ ਨੂੰ ਦਿਖਾਇਆ ਜਾਣਾ ਸੀ | ਉਹ ਨਕਸਾ 25 ਦਸੰਬਰ ਨੂੰ ਛੁੱਟੀ ਵਾਲੇ ਦਿਨ ਨਗਰ ਕੌਂਸਲ ਦਫ਼ਤਰ ਵਿਖੇ ਰੱਖਿਆ ਗਿਆ ਸੀ | ਜਿਸ ਦਾ ਪੱਤਰ ਦਫ਼ਤਰ ਵੱਲੋਂ 22 ਦਸੰਬਰ ਨੂੰ ਕੱਢਿਆ ਗਿਆ ਜਾ ਚੁੱਕਾ ਸੀ | ਜਿਸ ਵਿਚ ਸੱਤ ਦਿਨਾ ਦੇ ਅੰਦਰ ਇਤਰਾਜ਼ ਮੰਗੇ ਗਏ ਸਨ ਪ੍ਰੰਤੂ ਦਫ਼ਤਰ ਵਿਖੇ ਕੋਈ ਵੀ ਕਰਮਚਾਰੀ ਅਤੇ ਨਾ ਹੀ ਸੈਨੇਟਰੀ ਇੰਸਪੈਕਟਰ ਰੌਬਿਨ ਕੁਮਾਰ ਇਤਰਾਜ਼ ਲੈਣ ਲਈ ਮੌਜੂਦ ਸੀ | ਉਨ੍ਹਾਂ ਕਿਹਾ ਸਾਨੂੰ ਇਤਰਾਜ ਕਰਨ ਲਈ ਸਿਰਫ਼ ਤਿੰਨ ਦਿਨ ਹੀ ਮਿਲੇ ਸਨ | ਕਾਬਲੇ ਗ਼ੌਰ ਹੈ ਕਿ ਇਹ ਦਿਨ ਛੁੱਟੀਆਂ ਵਿਚ ਲੰਘ ਗਏ ਹਨ | ਜਿਸ ਕਰ ਕੇ ਪਬਲਿਕ ਅਤੇ ਕੌਂਸਲਰ ਸਾਹਿਬਾਨ ਨੂੰ ਪੂਰਾ ਸਮਾਂ ਨਹੀਂ ਦਿੱਤਾ ਗਿਆ | ਇਸ ਦੇ ਨਾਲ ਹੀ ਰਿਜ਼ਰਵ ਵਾਰਡਾਂ ਲਈ ਵੋਟ ਪ੍ਰਤੀਸ਼ਤ ਨੂੰ ਧਿਆਨ ਵਿਚ ਨਹੀਂ ਲਿਆਂਦਾ ਗਿਆ | ਉਨ੍ਹਾਂ ਕਿਹਾ ਇਸ ਕਰ ਕੇ ਸਾਡਾ ਨਿਮਨ ਲਿਖਤ 10 ਮੌਜੂਦਾ ਕੌਂਸਲਰਾਂ ਦਾ ਇਸ ਨਕਸ਼ੇ ਸਬੰਧੀ ਇਤਰਾਜ ਹੈ | ਇਸ ਲਈ ਫਿਰ ਤੋਂ ਵਾਰਡਬੰਦੀ ਕਰਵਾਈ ਜਾਵੇ ਅਤੇ ਸਮੂਹ ਰਾਜਸੀ ਪਾਰਟੀਆਂ ਨੂੰ ਭਰੋਸੇ ਵਿਚ ਲਿਆ ਜਾਵੇ | ਜੇਕਰ ਫਿਰ ਵੀ ਇਸ ਗੱਲ ਤੇ ਗ਼ੌਰ ਨਹੀਂ ਕੀਤਾ ਜਾਂਦਾ ਤਾਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਇਸ ਮੌਕੇ ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਰਣਜੀਤ ਸਿੰਘ ਕੂਕਾ, ਗੁਰਮੀਤ ਸਿੰਘ ਫ਼ੌਜੀ, ਸ਼ੁਕਰਪਾਲ ਸਿੰਘ, ਜਗਜੀਤ ਸਿੰਘ ਕਾਲਾ, ਜਸਪ੍ਰੀਤ ਕੌਰ, ਬਲਵਿੰਦਰ ਸਿੰਘ ਕਾਲਾ, ਬਲਜਿੰਦਰ ਕੌਰ ਗੁਮਟੀ ਆਦਿ (ਸਾਰੇ ਕੌਂਸਲਰ) ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ਲਗਾਇਆ-40 ਸੈਲਫ ਹੈਲਪ ਗਰੁੱਪਾਂ ਨੂੰ ਘੱਟ ਦਰਾਂ 'ਤੇ 60 ਲੱਖ ਰੁਪਏ ਦਾ ਕਰਜ਼ਾ ਦਿੱ... ਅਗਲੀ ਖ਼ਬਰ ਝੂਠਾ ਅਤੇ ਬੇਬੁਨਿਆਦ ਦਰਜ ਕਰਵਾਇਆ ਗਿਆ ਮੁਕੱਦਮਾ <br/>
Ad Position 24