26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਝੂਠਾ ਅਤੇ ਬੇਬੁਨਿਆਦ ਦਰਜ ਕਰਵਾਇਆ ਗਿਆ ਮੁਕੱਦਮਾ <br/>

Ad Position 21
No active advertisement
ਡਿਪਟੀ ਕਮਿਸ਼ਨਰ ਦਫ਼ਤਰ ਮਲੇਰਕੋਟਲਾ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਭੂਦਨ ਵਾਸੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 30-12-2025
ਮਲੇਰਕੋਟਲਾ, 29 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਪਿੰਡ ਭੂਦਨ ਦੀ ਮਿ੍ਤਕ ਇੰਦਰਪਾਲ ਕੌਰ, ਉਸ ਦਾ ਪੁੱਤਰ ਅਤੇ ਮਾਤਾ ਦੇ ਕਤਲ ਦੇ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅੱਜ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਡੀ.ਸੀ. ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਾਤਲਾਂ ਦੀ ਬਾਰੀਕੀ ਨਾਲ ਜਾਂਚ ਕਰ ਕੇ ਅਸਲ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ | ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮਿ੍ਤਕ ਇੰਦਰਪਾਲ ਕੌਰ ਵਲੋਂ ਵੀਡੀਓ ਵਿਚ ਜਿਸ 10 ਜਣਿਆਂ ਦੇ ਨਾਮ ਲਏ ਗਏ ਹਨ ਉਹ ਵੀਡੀਓ ਕਦੋਂ ਅਤੇ ਕਿਸ ਨੇ ਬਣਾਈ ਸੀ ਇਸ ਦੀ ਵੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਵੀਡੀਓ ਮਿ੍ਤਕ ਇੰਦਰਪਾਲ ਕੌਰ ਨੇ ਆਪਣੀ ਭੂਆ ਸੁਖਵੀਰ ਕੌਰ ਪਤਨੀ ਜਗਸੀਰ ਸਿੰਘ ਨੂੰ ਕਿਸ ਦਿਨ ਭੇਜੀ ਗਈ ਇਸ ਜਾਂਚ ਨਾਲ ਸਭ ਕੁਝ ਸਾਹਮਣੇ ਆ ਜਾਵੇਗਾ | ਕੁਲਦੀਪ ਸਿੰਘ ਪੁੱਤਰ ਅਸਰਾ ਸਿੰਘ ਵਾਸੀ ਪਿੰਡ ਗੁਰਬਖਸਪੁਰਾ ਗੰਡੇਵਾਲ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ਦੇ ਆਧਾਰ 'ਤੇ ਚਰਨਜੀਤ ਕੌਰ ਬਲਜੀਤ ਸਿੰਘ ਉਰਫ਼ ਭੋਲਾ ਦਲਜੀਤ ਕੌਰ ਸੁਖਪਾਲ ਸਿੰਘ ਬਾਬੀ ਕੌਰ ਕੌਰਾ ਸਿੰਘ ਪੰਮੂ ਸਿੰਘ ਜਸਮੇਲ ਕੌਰ ਗੁਰਪ੍ਰੀਤ ਸਿੰਘ ਕਿਰਨਾ ਕੌਰ ਦੇ ਖ਼ਿਲਾਫ਼ ਮੁਕੱਦਮਾ ਨੰਬਰ 203 ਮਿਤੀ 24 12 2025 ਅਪਰਾਧਿਕ ਧਾਰਾ 108, 3(5) ਬੀ ਐਨਐੱਸ 2023 ਥਾਣਾ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਦਰਜ ਰਜਿਸਟਰਡ ਕੀਤਾ ਗਿਆ ਜੋ ਕਿ ਸਰਾਸਰ ਝੂਠਾ ਤੇ ਬੇਬੁਨਿਆਦ ਹੈ ਇਹ ਮੁਕੱਦਮਾ ਮਿ੍ਤਕ ਇੰਦਰਪਾਲ ਕੌਰ ਵੱਲੋਂ ਆਪਣੀ ਭੂਆ ਸੁਖਬੀਰ ਕੌਰ ਪਤਨੀ ਜਗਸੀਰ ਸਿੰਘ ਨੂੰ ਭੇਜੀ ਗਈ ਇੱਕ ਵੀਡੀਓ ਦੇ ਅਧਾਰ 'ਤੇ ਦਰਜ ਕੀਤਾ ਗਿਆ ਹੈ, ਇਸ ਵੀਡੀਓ ਵਿਚ ਮਿ੍ਤਕਾ ਇੰਦਰਪਾਲ ਕੌਰ ਕਹਿ ਰਹੀ ਹੈ ਕਿ ਮੁਕੱਦਮੇ ਵਿਚਲੇ ਵਿਅਕਤੀ ਮੈਨੂੰ ਧਮਕੀਆਂ ਦਿੰਦੇ ਹਨ ਮੈਨੂੰ ਕੁਝ ਹੁੰਦਾ ਜਾਂ ਕੁਝ ਦੇ ਕੇ ਮਾਰਦੇ ਨੇ ਤਾਂ ਮੁਕੱਦਮੇ ਵਿਚਲੇ ਵਿਅਕਤੀਆਂ ਨੂੰ ਜ਼ਿੰਮੇਵਾਰ ਹੋਣਗੇ | ਮਿ੍ਤਕ ਇੰਦਰਪਾਲ ਕੌਰ ਨੂੰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਮਿਲੀ ਜ਼ਮੀਨ ਉਸ ਵੱਲੋਂ ਪਹਿਲਾਂ ਹੀ ਵੇਚੀ ਜਾ ਚੁੱਕੀ ਸੀ ਅਤੇ ਆਪਣੇ ਨਬਾਲਗ ਲੜਕੇ ਦੀ ਮਾਲਕੀ ਵਾਲੀ ਜ਼ਮੀਨ ਵੀ ਕਿਸੇ ਤਰੀਕੇ ਨਾਲ ਆਪਣੇ ਨਾਮ ਕਰਵਾ ਕੇ ਆਪਣੇ ਰਿਸ਼ਤੇਦਾਰ ਦੇ ਨਾਮ ਕਰਵਾ ਦਿੱਤੀ ਸੀ | ਮਿ੍ਤਕਾ ਇੰਦਰਪਾਲ ਕੌਰ ਆਪਣੀ ਵਿਧਵਾ ਸੱਸ ਚਰਨਜੀਤ ਕੌਰ ਤੋਂ ਵੱਖ ਰਹਿੰਦੀ ਸੀ ਚਰਨਜੀਤ ਕੌਰ ਦੀ ਮਾਲਕੀ ਵਾਲੀ 29 ਬਿੱਘੇ 19 ਵਿਸਵੇ ਜ਼ਮੀਨ ਹੈ ਇਹ ਜ਼ਮੀਨ ਚਰਨਜੀਤ ਕੌਰ ਵੱਲੋਂ ਆਪਣੇ ਗੁਆਂਢੀ ਭੋਲਾ ਸਿੰਘ ਨੂੰ ਠੇਕੇ ਦੇ ਦਿੱਤੀ ਗਈ ਸੀ | ਦੋਸ਼ਣ ਚਰਨਜੀਤ ਕੌਰ ਦੀ ਮਾਲਕੀ ਵਾਲੀ ਜ਼ਮੀਨ ਹੜੱਪਣ ਚਰਨਜੀਤ ਕੌਰ ਦੀ ਮਾਲਕੀ ਵਾਲੀ ਜ਼ਮੀਨ ਦੇ ਠੇਕੇਦਾਰ ਭੋਲਾ ਸਿੰਘ ਵਗ਼ੈਰਾ ਨੂੰ ਰਸਤੇ ਵਿਚੋਂ ਹਟਾਉਣ ਲਈ ਜਾਂ ਝੂਠੇ ਕੇਸਾਂ ਵਿਚ ਉਲਝਾਉਣ ਲਈ ਇਹ ਮੁਕੱਦਮਾ ਗਿਣੀ ਮਿੱਥੀ ਸਾਜ਼ਿਸ਼ ਤਹਿਤ ਦਰਜ ਕਰਵਾਇਆ ਗਿਆ ਹੈ | ਭੋਲਾ ਸਿੰਘ ਤੇ ਉਸ ਦੇ ਪਰਿਵਾਰ ਨੂੰ ਅਤੇ ਮੁਕੱਦਮੇ ਵਿਚ ਉਕਤ ਬਾਕੀ ਦੋਸ਼ੀਆਂ ਨੂੰ ਮਿ੍ਤਕ ਇੰਦਰਪਾਲ ਕੌਰ ਤੇ ਉਸ ਦੇ ਪਰਿਵਾਰ ਦੀ ਮੌਤ ਨਾਲ ਕੋਈ ਫ਼ਾਇਦਾ ਨਹੀਂ ਹੋਣਾ ਸੀ ਜਿਨ੍ਹਾਂ ਵਿਅਕਤੀਆਂ ਨੂੰ ਮਿ੍ਤਕਾ ਤੇ ਉਸ ਦੇ ਪਰਿਵਾਰ ਦੀ ਮੌਤ ਨਾਲ ਫ਼ਾਇਦਾ ਪਹੁੰਚਣਾ ਹੈ | ਉਨ੍ਹਾਂ ਦੀ ਵੀ ਭੂਮਿਕਾ ਸਬੰਧੀ ਪੜਤਾਲ ਕਰਨੀ ਬਣਦੀ ਹੈ | ਅੱਜ ਦੇ ਇਸ ਇਕੱਠ ਵਿਚ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਨ ਬੀਕੇਯੂ ਏਕਤਾ ਉਗਰਾਹਾਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਬੀਕੇਯੂ ਕਾਦੀਆਂ ਬਰਨਾਲਾ ਕੇਵਲ ਸਿੰਘ ਭੜੀ ਬੀਕੇਯੂ ਉਗਰਾਹਾਂ ਨਿਰਮਲ ਸਿੰਘ ਅਲੀਪੁਰ ਬੀਕੇਯੂ ਉਗਰਾਹਾਂ, ਦਰਸ਼ਨ ਸਿੰਘ ਕੁਠਾਲਾ ਕੁੱਲ ਹਿੰਦ ਕਿਸਾਨ ਸਭਾ ਗੁਰਪ੍ਰੀਤ ਸਿੰਘ ਰਾਏਸਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਾਨ ਸਿੰਘ ਸੱਦੋਪੁਰ ਕਿਰਤੀ ਕਿਸਾਨ ਯੂਨੀਅਨ, ਸਰਪੰਚ ਨਿਰਭੈ ਸਿੰਘ ਸੀਨੀਵਾਲ ਕਲਾਂ, ਸਰਪੰਚ ਭੁਪਿੰਦਰ ਸਿੰਘ ਰਾਇਸਰ ਏਕਮ ਸਿੰਘ ਮਜ਼ਦੂਰ ਆਗੂ ਕਰਨੈਲ ਸਿੰਘ ਗਾਂਧੀ ਬੀਕੇਯੂ ਸਿੱਧੂਪੁਰ ਸਰਪੰਚ ਸੁਖਵਿੰਦਰ ਕੌਰ ਭੂਦਨ ਹਰਜੀਤ ਸਿੰਘ ਭੂਦਨ ਬਹਾਦਰ ਸਿੰਘ ਭੂਦਨ ਹਰਬੰਸ ਸਿੰਘ ਭੂਦਨ ਪ੍ਰਵੀਨ ਭੂਦਨ ਸਮੇਤ ਵੱਡੀ ਗਿਣਤੀ 'ਚ ਅÏਰਤਾਂ ਅਤੇ ਕਿਸਾਨ ਮਜ਼ਦੂਰ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਲੌਂਗੋਵਾਲ ਦੀ ਨਵੀਂ ਵਾਰਡਬੰਦੀ ਦੇ ਵਿਰੋਧ ਵਿਚ 10 ਮੌਜੂਦਾ ਕੌਂਸਲਰਾਂ ਨੇ ਲਿਖਤੀ ਇਤਰਾਜ਼ ਲਿਖ ਕੇ ਕਾਰਜ ਸਾਧਕ ਦੇ ਨਾਂਅ... ਅਗਲੀ ਖ਼ਬਰ ਹਾਕੀ ਖਿਡਾਰੀਆਂ ਦੀ ਸਿੰਗਲਾ ਨੇ ਕੀਤੀ ਹੌਸਲਾ ਅਫਜ਼ਾਈ ਕਾਕਾ ਮਨੇਸ਼ ਦੀ ਯਾਦ ਵਿਚ ਕਰਵਾਈ ਜਾ ਰਹੀ ਹੈ ਹਾਕੀ ਲੀਗ
Ad Position 24