ਸੰਗਰੂਰ, 29 ਦਸੰਬਰ (ਅਮਨਦੀਪ ਸਿੰਘ ਬਿੱਟਾ)-ਹਾਕੀ ਐਸੋਸੀਏਸ਼ਨ ਵਲੋਂ ਤੀਸਰਾ ਹਾਕੀ ਲੀਗ ਟੂਰਨਾਮੈਂਟ ਕਾਕਾ ਅਜਯਦੀਪ ਸਿੰਘ ਮਨੇਸ਼ ਦੀ ਯਾਦ ਵਿਚ ਕਰਵਾਇਆ ਗਿਆ | ਟੂਰਨਾਮੈਂਟ ਦੇ ਛੇਵੇਂ ਹਫ਼ਤੇ ਦੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਖੇਡਾਂ ਸਾਡੇ ਜੀਵਨ ਦਾ ਅਤੁੱਟ ਅੰਗ ਬਣ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਦੇਸ਼ ਵਿਚ ਖਿਡਾਰੀ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੇ ਹਨ ਅਤੇ ਪੰਜਾਬ ਦੇ ਖਿਡਾਰੀਆਂ ਦੀ ਕੇਵਲ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਆਪਣੀ ਨਿਵੇਕਲੀ ਪਹਿਚਾਣ ਰਹੀ ਹੈ | ਟੂਰਨਾਮੈਂਟ ਵਿਚ ਪੁੱਜੇ ਵਿਸ਼ੇਸ਼ ਮਹਿਮਾਨਾਂ ਵਿਚ ਅਸ਼ਵਨੀ ਗਰਗ, ਮਨਜੀਤ ਸਿੰਘ ਕੁਕੀ ਕੋਚ ਸੇਵਾ ਮੁਕਤ ਸਹਾਇਕ ਸਪੋਰਟਸ ਅਫ਼ਸਰ ਨੇ ਵੀ ਖਿਡਾਰੀਆਂ ਨੂੰ ਹੌਸਲਾ ਅਫਜਾਈ ਦਿੰਦਿਆਂ ਵਧੀਆਂ ਖੇਡ ਖੇਡਣ ਲਈ ਪ੍ਰੇਰਿਤ ਕੀਤਾ | ਅੱਜ ਦੇ ਮੈਚਾਂ ਵਿਚ ਦਸਮੇਸ਼ ਹਾਕੀ ਕਲੱਬ 4-2 ਨਾਲ, ਸੂਰਮਾ ਹਾਕੀ ਕਲੱਬ 4-3 ਨਾਲ ਜੇਤੂ ਰਹੇ | ਇਸ ਮੌਕੇ ਜਸਵਿੰਦਰ ਸਿੰਘ ਲਾਲੀ, ਸਤੀਸ ਕੁਮਾਰ, ਅਮਰਜੀਤ ਸਿੰਘ, ਸੁਖਰਾਮ, ਸਤਿੰਦਰਜੀਤ ਸਿੰਘ, ਮਲਕੀਤ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਸੰਜੇ ਚੌਹਾਨ, ਪਰਮਜੀਤ ਸਿੰਘ, ਲਵਨੀਤ ਸੇਖੋਂ, ਗੁਰਪ੍ਰੀਤ ਸਿੰਘ, ਆਕਾਸ਼ ਮੌਜੂਦ ਸਨ |