03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੰਗਰੂਰ-ਭਵਾਨੀਗੜ੍ਹ ਦੇ ਐੱਫ.ਸੀ.ਆਈ. ਗੋਦਾਮਾਂ 'ਚੋਂ ਪਿਛਲੇ ਦੋ ਸਾਲਾਂ ਤੋਂ ਚੌਲ ਨਾ ਚੁੱਕੇ ਜਾਣ ਕਾਰਨ ਸ਼ੈਲਰ ਮਾਲਕਾਂ ਦੀਆਂ ਚਿੰਤਾਵਾਂ ਵਧੀਆ <br/>

Ad Position 21
repet_subhas-goyals [Copy P29]
ਵਰਿੰਦਰਪਾਲ ਸਿੰਘ ਟੀਟੂ <br/> 31-12-2025
ਸੰਗਰੂਰ, 30 ਦਸੰਬਰ (ਧੀਰਜ ਪਸ਼ੌਰੀਆ)-ਝੋਨੇ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਸ਼ੈਲਰਾਂ ਵਿਚ ਝੋਨੇ ਦੀ ਮਿਲਿੰਗ ਸ਼ੁਰੂ ਹੋ ਚੁੱਕੀ ਹੈ ਪਰ ਐੱਫ.ਸੀ.ਆਈ. ਦੇ ਗੋਦਾਮਾਂ ਜਿੱਥੇ ਅਜੇ ਪਿਛਲੇ ਦੋ ਸਾਲਾਂ 2023-24 ਅਤੇ 2024-25 ਦਾ ਚੌਲ ਪਿਆ ਹੈ ਵਿਖੇ ਇਸ ਸੀਜ਼ਨ ਦੇ ਚੌਲ ਨੂੰ ਲਗਾਉਣ ਲਈ ਜਗਾ ਦੀਆਂ ਦਿੱਕਤਾਂ ਆਉਣਾ ਸੁਭਾਵਿਕ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਸ਼ੈਲਰ ਮਾਲਕਾਂ ਦੀਆਂ ਚਿੰਤਾਵਾਂ ਵਿਚ ਵਾਧਾ ਹੋਵੇਗਾ | ਇਸ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਲੋਕਲ ਸ਼ੈਲਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਸ਼ੈਲਰਾਂ ਵਿਚ ਝੋਨੇ ਦੀ ਮੀਲਿੰਗ ਸ਼ੁਰੂ ਹੋ ਚੁੱਕੀ ਹੈ ਪਰ ਐੱਫ.ਸੀ.ਆਈ. ਦੇ ਗਦਾਮਾਂ ਵਿਚ ਪਿਛਲਾ ਚੌਲ ਨਾ ਚੁੱਕੇ ਜਾਣ ਕਾਰਨ ਨਵਾਂ ਲਗਾਉਣ ਲਈ ਸੀਮਤ ਜਗਾ ਹੋਣ ਕਾਰਨ ਸ਼ੈਲਰ ਪੰਜ ਸੱਤ ਦਿਨ ਚੱਲ ਕੇ ਫਿਰ ਬੰਦ ਹੋ ਜਾਣਗੇ, ਇਸੇ ਦੀ ਹੁਣ ਤੋਂ ਹੀ ਸ਼ੈਲਰ ਮਾਲਕਾਂ ਨੂੰ ਚਿੰਤਾ ਸਤਾਉਣ ਲੱਗੀ ਹੈ | ਉਨ੍ਹਾਂ ਹੋਰ ਕਿਹਾ ਕਿ ਐੱਫ.ਸੀ.ਆਈ. ਡੀਪੂ ਸੰਗਰੂਰ-1 ਵਿਚ ਮੁਰੰਮਤ ਦਾ ਕੰਮ ਜਾਰੀ ਰਹਿਣ ਕਾਰਨ ਨਾ ਤਾਂ ਉੱਥੋਂ ਚੌਲ ਚੁੱਕਿਆ ਜਾ ਰਿਹਾ ਹੈ ਨਾ ਹੀ ਨਵਾਂ ਚੌਲ ਸਟੋਰ ਕੀਤਾ ਜਾ ਸਕਦਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਮੁਰੰਮਤ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਉਥੇ ਕੁਝ ਚੌਲ ਲੱਗ ਸਕੇ | ਇੱਕ ਸਵਾਲ ਦੇ ਜਵਾਬ ਵਿਚ ਸ੍ਰੀ ਟੀਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਿਤਕਰੇ ਅਤੇ ਪੰਜਾਬ ਸਰਕਾਰ ਦੇ ਗੈਰ ਜਿੰਮੇਵਾਰਾਨਾ ਵਤੀਰੇ ਕਾਰਨ ਪੰਜਾਬ ਦਾ ਸ਼ੈਲਰ ਉਦਯੋਗ ਬਰਬਾਦੀ ਵੱਲ ਵਧ ਰਿਹਾ ਹੈ | ਗੁਦਾਮਾਂ ਵਿਚੋਂ ਚੌਲ ਨਾ ਚੁੱਕੇ ਜਾਣ ਕਾਰਨ ਨਵਾਂ ਚਾਲ ਲਗਾਉਣ ਲਈ ਜਗਾ ਨਹੀਂ ਮਿਲਦੀ, ਜਿਸ ਕਾਰਨ ਸ਼ੈਲਰਾਂ ਵਿਚ ਹੋ ਰਹੀ ਮਿਲਿੰਗ ਨੂੰ ਵਾਰ-ਵਾਰ ਬੰਦ ਕਰਨਾ ਪੈਂਦਾ ਹੈ ਅਤੇ ਇਸ ਨਾਲ ਸ਼ੈਲਰਾਂ ਦੇ ਖ਼ਰਚੇ ਵਧ ਜਾਂਦੇ ਹਨ ਜਿਸ ਕਾਰਨ ਮੁਨਾਫ਼ੇ ਲਈ ਲਗਾਏ ਗਏ ਸ਼ੈਲਰ ਘਾਟੇ ਦਾ ਸੌਦਾ ਬਣ ਜਾਂਦੇ ਹਨ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਉੱਤੇ ਪਿਛਲਾ ਚੌਲ ਚੁੱਕਣ ਲਈ ਦਬਾਅ ਬਣਾਏ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ-ਜ਼ਿਲ੍ਹਾ ਪੁਲਿਸ ਮੁਖ... ਅਗਲੀ ਖ਼ਬਰ ਬਸਪਾ 2 ਜਨਵਰੀ ਨੂੰ ਰਾਜ ਦੇ ਜ਼ਿਲ੍ਹਾ ਹੈੱਡ ਕੁਆਟਰਾਂ ਅੱਗੇ ਕਰੇਗੀ ਰੋਸ ਪ੍ਰਦਰਸ਼ਨ-ਵੀਰ, ਡਾ. ਮੱਖਣ ਸਿੰਘ <br/>
Ad Position 24