ਤਲਵੰਡੀ ਭਾਈ, 1 ਜੂਨ (ਕੁਲਜਿੰਦਰ ਸਿੰਘ ਗਿੱਲ)- ਭਾਜਪਾ ਮੰਡਲ ਤਲਵੰਡੀ ਭਾਈ ਵਲੋਂ ਮੰਡਲ ਪ੍ਰਧਾਨ ਸ਼ਾਮ ਸੁੰਦਰ ਟਿੰਕੂ ਬਾਂਸਲ ਦੀ ਅਗਵਾਈ ਵਿਚ ਮਹਾਰਾਣੀ ਅਹੀਲੇਯਾਬਾਈ ਹੋਲਕਰ ਦੀ ਜੈਅੰਤੀ ਨੂੰ ਸਮਰਪਿਤ ਸਮਾਗਮ ਇੱਥੇ ਗਊ ਮਾਤਾ ਸਮਾਧੀ ਮੰਦਰ ਵਿਖੇ ਕਰਵਾਇਆ ਗਿਆ | ਜਿਸ 'ਚ ਜਸਵਿੰਦਰ ਸਿੰਘ ਕਿੱਲੀ ਹਲਕਾ ਫ਼ਿਰੋਜ਼ਪੁਰ ਦਿਹਾਤੀ ਅਤੇ ਵੀਰਪਾਲ ਕੌਰ ਖੋਸਾ ਪ੍ਰਧਾਨ ਮਹਿਲਾ ਮੋਰਚਾ ਜ਼ਿਲ੍ਹਾ ਫ਼ਿਰੋਜ਼ਪੁਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਸਮੇਂ ਰੌਸ਼ਨ ਲਾਲ ਬਜਾਜ, ਵਿਜੈ ਕੁਮਾਰ ਕੈਥ ਜ਼ਿਲ੍ਹਾ ਉਪ ਪ੍ਰਧਾਨ, ਐਡਵੋਕੇਟ ਤੀਰਥ ਰਾਮ ਗੋਇਲ ਅਤੇ ਵੀਰਪਾਲ ਕੌਰ ਖੋਸਾ ਨੇ ਮਾਤਾ ਅਹਿਲਯਾਬਾਈ ਹੋਲਕਰ ਦੇ ਜੀਵਨ ਅਤੇ ਉਨ੍ਹਾਂ ਦੀ ਸੇਵਾਵਾਂ 'ਤੇ ਚਾਨਣਾ ਪਾਇਆ | ਇਸ ਸਮੇਂ ਭਾਜਪਾ ਆਗੂਆਂ ਅਤੇ ਵਰਕਰਾਂ ਉਨ੍ਹਾਂ ਦੀ ਤਸਵੀਰ 'ਤੇ ਫ਼ੁੱਲ ਮਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਜਗਦੀਸ਼ ਗੋਇਲ, ਪਵਨ ਗੋਇਲ, ਵਿੱਕੀ ਨਰੂਲਾ, ਸੰਤੋਸ਼ ਕਾਲੀਆ, ਸੰਜੀਵ ਗੱਖੜ, ਮਨਦੀਪ ਸਿੰਘ, ਲੋਕੇਸ਼ ਪਵਾਰ, ਡਾਕਟਰ ਰਵੀ ਬਜਾਜ, ਜੀ.ਐੱਸ. ਅਨਮੋਲ, ਮਨਦੀਪ ਸਿੰਘ, ਵਿਸ਼ੂ ਸਾਂਡਲ, ਬਲਦੇਵ ਸਿੰਘ ਭੰਗਾਲੀ, ਰੇਸ਼ਮ ਸਿੰਘ ਭੰਗਾਲੀ, ਸ਼ਿੰਦਾ ਸਿੰਘ ਮੌਜੂਦ ਸਨ |