17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਫ਼ਰਦ ਕਾੇਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਹੋਣਾ ਪਿਆ ਖੱਜਲ-ਖੁਆਰ

Ad Position 21
No active advertisement
ਅਜੀਤ ਡੈਸਕ 04-06-2025
ਮਮਦੋਟ, 3 ਜੂਨ (ਰਾਜਿੰਦਰ ਸਿੰਘ ਹਾਂਡਾ)-ਤਹਿਸੀਲ ਦਫ਼ਤਰਾਂ ਅੰਦਰ ਬਣੇ ਫ਼ਰਦ ਕੇਂਦਰ ਜਿੱਥੇ ਜ਼ਮੀਨਾਂ/ਜਾਇਦਾਦਾਂ ਦੀ ਵਿਕਰੀ ਤੋ ਬਾਅਦ ਇੰਤਕਾਲ ਦਰਜ ਕਰਨ, ਮਾਲ ਰਿਕਾਰਡ ਕੰਪਿਊਟਰਾਈਜ਼ਡ ਕਰਨ ਅਤੇ ਲੋਕਾਂ ਨੂੰ ਜਮੀਨਾਂ/ਜਾਇਦਾਦਾਂ ਦੀਆਂ ਜਮਾਂਬੰਦੀਆਂ ਦੀਆਂ ਨਕਲਾਂ ਦੇਣ ਦਾ ਕੰਮ-ਕਾਜ ਹੁੰਦਾ ਹੈ, ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋ ਪੰਜਾਬ ਸਰਕਾਰ ਵਲੋਂ ਤਨਖ਼ਾਹ ਨਹੀਂ ਦਿੱਤੀ ਗਈ | ਜਿਸ ਕਾਰਨ ਫ਼ਰਦ ਕੇਂਦਰਾਂ ਦੇ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਕਾਰਨ ਅੱਜ ਸਬ ਤਹਿਸੀਲ ਮਮਦੋਟ ਦਾ ਫ਼ਰਦ ਕੇਂਦਰ ਸਾਰਾ ਦਿਨ ਬੰਦ ਰਿਹਾ, ਜਿਸ ਕਾਰਨ ਜਮਾਂਬੰਦੀਆਂ ਦੀਆਂ ਨਕਲਾਂ ਲੈਣ, ਕਰਜ਼ਿਆਂ ਸੰਬੰਧੀ ਰਪਟਾਂ ਅਤੇ ਜ਼ਮੀਨਾਂ/ਜਾਇਦਾਦਾਂ ਦੇ ਇੰਤਕਾਲ ਦਰਜ਼ ਕਰਨ ਦਾ ਕੰਮ ਪੂਰੀ ਤਰ੍ਹਾਂ ਠੱਪ ਰਹਿਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਉੱਧਰ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਵਲੋਂ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਚੰਦਰ ਨੂੰ ਸੌਂਪੇ ਗਏ ਮੰਗ ਪੱਤਰ ਵਿਚ ਦੱਸਿਆਂ ਕਿ ਉਹ ਪਿਛਲੇ 18 ਸਾਲ ਤੋ ਲਗਾਤਾਰ ਫ਼ਰਦ ਕੇਂਦਰਾਂ ਵਿਚ ਕੰਮ ਕਰ ਰਹੇ ਹਨ, ਪਰੰਤੂ ਅਜੇ ਵੀ ਉਨ੍ਹਾਂ ਨੂੰ ਆਪਣਾ ਭਵਿੱਖ ਖਤਰੇ ਵਿਚ ਨਜ਼ਰ ਆ ਰਿਹਾ ਹੈ, ਮੁਲਾਜਮਾਂ ਨੇ ਦੱਸਿਆ ਕਿ ਆਏ ਦਿਨ ਨਵੀਆਂ-ਨਵੀਆਂ ਪ੍ਰਾਈਵੇਟ ਕੰਪਨੀਆਂ ਆਪਣੇ ਸਾਫ਼ਟਵੇਅਰ ਲੈ ਕੇ ਮਾਲ ਵਿਭਾਗ ਵਿਚ ਦਾਖਲ ਹੋ ਰਹੀਆਂ ਹਨ, ਜਿਨ੍ਹਾਂ ਕਾਰਨ ਫ਼ਰਦ ਕੇਂਦਰ ਮੁਲਾਜ਼ਮਾਂ ਨੂੰ ਆਪਣੇ ਭਵਿੱਖ ਸੁਰੱਖਿਅਤ ਮਹਿਸੂਸ ਨਹੀਂ ਹੰੁਦਾ ਅਤੇ ਪੰਜਾਬ ਸਰਕਾਰ ਵਲੋਂ ਵੀ ਉਨ੍ਹਾਂ ਦੀ ਠੇਕੇ ਆਧਾਰਿਤ ਨੌਕਰੀ ਦੀ ਕੋਈ ਪੱਕੀ ਗਰੰਟੀ ਨਹੀਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਹ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ, ਉੱਪਰੋਂ ਪੰਜਾਬ ਸਰਕਾਰ ਵਲੋਂ ਪਿਛਲੇ 2 ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਜੀਵਨ ਗੁਜ਼ਰ ਕਰਨਾ ਅÏਖਾ ਹੋ ਗਿਆ ਹੈ | ਮੁਲਾਜ਼ਮਾਂ ਨੇ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਉਹ ਹੜਤਾਲ ਜਾਰੀ ਰੱਖਣ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਸਾਲ 2021 ਦੌਰਾਨ ਖੇਤੀਬਾੜੀ ਸੰਦਾਂ ਦੀ ਖ਼ਰੀਦ 'ਤੇ ਗ੍ਰਾਮ ਪੰਚਾਇਤ 'ਚ ਉਸ ਸਮੇਂ ਦੇ ਸਰਪੰਚ ਵਲੋਂ ਘਪਲਾ ਅਗਲੀ ਖ਼ਬਰ ਹੈਰੋਇਨ ਸਮੇਤ ਕੀਤੇ 2 ਕਾਬੂ ਮਾਮਲਾ ਦਰਜ
Ad Position 24