08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹਾਂ ਨੇ ਗ਼ਰੀਬ ਪਰਿਵਾਰ 'ਤੇ ਢਾਹਿਆ ਕਹਿਰ <br/>

Ad Position 21
No active advertisement
ਮਰੀ ਹੋਈ ਮੱਝ ਕੋਲ ਬੈਠੀ ਰੋ ਰਹੀ ਪੀੜਤ ਪਰਮਜੀਤ ਕੌਰ | <br/> 05-09-2025
ਫ਼ਿਰੋਜ਼ਪੁਰ, 4 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਦੇ ਕਈ ਹਿੱਸਿਆਂ ਵਿਚ ਆਏ ਭਿਆਨਕ ਹੜ੍ਹਾਂ ਨੇ ਪਹਿਲਾਂ ਤੋਂ ਗ਼ੁਰਬਤ ਦੀ ਜ਼ਿੰਦਗੀ ਜਿਉਂ ਰਹੇ ਲੋਕਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ | ਅਜਿਹੀ ਹੀ ਇਕ ਦਰਦਨਾਕ ਘਟਨਾ ਸਰਹੱਦੀ ਪਿੰਡ ਗੱਟੀ ਰਾਜੋ ਪਿੰਡ 'ਚ ਵਾਪਰੀ ਜਿੱਥੇ ਪਹਿਲਾਂ ਹੀ ਹੜ੍ਹਾਂ ਕਾਰਨ ਆਪਣੀਆਂ ਫ਼ਸਲਾਂ ਤੋਂ ਹੱਥ ਧੋ ਬੈਠੇ ਇਕ ਗ਼ਰੀਬ ਪਰਿਵਾਰ ਦੀ ਰੋਜ਼ੀ ਰੋਟੀ ਦਾ ਵਸੀਲਾ ਬਚੀ ਉਨ੍ਹਾਂ ਦੀ ਇਕਲੌਤੀ ਮੱਝ ਵੀ ਹੜ੍ਹ ਦੀ ਲਪੇਟ 'ਚ ਆ ਕੇ ਦਮ ਤੋੜ ਗਈ | ਇਸ ਹਾਦਸੇ ਤੋਂ ਪੀੜਤ ਪਰਿਵਾਰ ਦੀ ਮਹਿਲਾ ਪਰਮਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ | ਆਪਣੀ ਮਰੀ ਹੋਈ ਮੱਝ ਕੋਲ ਬੈਠੀ ਪਰਮਜੀਤ ਕੌਰ ਕਹਿ ਰਹੀ ਸੀ ਕਿ ਪਹਿਲਾਂ ਹੜ੍ਹ ਨੇ ਸਾਡੀ ਸਾਰੀ ਫ਼ਸਲ ਤਬਾਹ ਕਰ ਦਿੱਤੀ, ਬਸ ਸਾਡੀ ਇਹ ਮੱਝ ਹੀ ਸਾਡਾ ਇਕੋ-ਇਕ ਆਸਰਾ ਬਚੀ ਸੀ ਜੋ ਹੜ੍ਹ ਆਉਣ ਤੋਂ ਬਾਅਦ ਬਿਮਾਰ ਹੋ ਗਈ ਸੀ, ਡਾਕਟਰ ਵੀ ਆਏ ਪਰ ਅੱਜ ਇਹ ਵੀ ਸਾਥ ਛੱਡ ਗਈ | ਪਰਮਜੀਤ ਕੌਰ ਨੇ ਕਿਹਾ ਕਿ ਕਈ ਸਾਲ ਲਗਾ ਕੇ ਉਨ੍ਹਾਂ ਇਹ ਪਸ਼ੂ ਪਾਲਿਆ ਸੀ ਤੇ ਹੁਣ ਇਸ ਦੀ ਮੌਤ ਨੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਤਬਾਹ ਕਰ ਦਿੱਤਾ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਸਾਡਾ ਘਰ ਰੁਜ਼ਗਾਰ ਤੋਂ ਖ਼ਾਲੀ ਹੋ ਗਿਆ ਹੈ | ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹੜ੍ਹ 'ਚ ਡੁੱਬਦੀ ਫਸਲ ਨੂੰ ਦੇਖ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਮੌਤ <br/> ਅਗਲੀ ਖ਼ਬਰ ਪਿੰਡ ਤਾਜੋਵਾਲ-ਮੰਢਾਲਾ ਬੰਨ੍ਹ ਨੂੰ ਲੋਕਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਜ਼ਬੂਤ ਕਰਨ ਦਾ ਕੰਮ ਜਾਰੀ
Ad Position 24