08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਤਾਜੋਵਾਲ-ਮੰਢਾਲਾ ਬੰਨ੍ਹ ਨੂੰ ਲੋਕਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਜ਼ਬੂਤ ਕਰਨ ਦਾ ਕੰਮ ਜਾਰੀ

Ad Position 21
No active advertisement
ਅਜੀਤ ਡੈਸਕ 05-09-2025
ਪਿੰਡ ਤਾਜੋਵਾਲ-ਮੰਢਾਲਾ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਜੰਗੀ ਪੱਧਰ 'ਤੇ ਚੱਲ ਰਹੇ ਕੰਮ ਦਾ ਦਿ੍ਸ਼, ਲੋਕਾਂ ਨੂੰ ਲੰਗਰ ਵਰਤਾਉਂਦੇ ਹੋਏ ਸੇਵਾਦਾਰ | ਤਸਵੀਰਾਂ : ਸੰਦੀਪ ਮਝੂਰ


ਉਸਮਾਨਪੁਰ, 4 ਸਤੰਬਰ (ਸੰਦੀਪ ਮਝੂਰ)-ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡ ਤਾਜੋਵਾਲ ਵਿਖੇ ਤਾਜੋਵਾਲ-ਮੰਢਾਲਾ ਬੰਨ੍ਹ ਨੂੰ ਲੋਕਾਂ ਤੇ ਪ੍ਰਸ਼ਾਸ਼ਨ ਦੇ ਸਹਿਯੋਗ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਇਸ ਸਮੇਂ ਬੰਨ੍ਹ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ | ਇਲਾਕੇ ਦੇ ਲੋਕਾਂ ਵਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵੱਖ- ਵੱਖ ਪਿੰਡਾਂ, ਸਮਾਜ ਸੇਵੀ ਸੰਸਥਾਵਾਂ, ਨੌਜਵਾਨ ਖੇਡ ਕਲੱਬਾਂ ਆਦਿ ਵਲੋਂ ਟਰੈਕਟਰ-ਟਰਾਲੀਆਂ ਰਾਹੀਂ ਰੇਤੇ ਦੇ ਥੈਲੇ ਭਰ ਕੇ ਬੰਨ੍ਹ 'ਤੇ ਲਿਆਂਦੇ ਜਾ ਰਹੇ ਹਨ | ਪ੍ਰਸ਼ਾਸਨ ਵਲੋਂ ਵੱਖ-ਵੱਖ ਪਿੰਡਾਂ ਵਿਚ ਮਨਰੇਗਾ ਲੇਬਰ ਨੂੰ ਥੈਲੇ ਭਰਨ ਲਈ ਲਗਾਇਆ ਗਿਆ ਹੈ | ਦੱਸਣਾ ਬਣਦਾ ਹੈ ਕਿ ਉਕਤ ਤਾਜੋਵਾਲ-ਮੰਢਾਲਾ ਬੰਨ੍ਹ ਦੀ ਮੁੱਖ ਠੋਕਰ ਨੂੰ ਢਾਹ ਲੱਗਣ ਤੋਂ ਬਾਅਦ ਮਜ਼ਬੂਤ ਕਰਨ ਲਈ ਲੋਕਾਂ ਵਲੋਂ ਰੇਤ ਥੈਲੇ ਲਗਾ ਕੇ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਤੇ ਇਸ ਦੇ ਨਾਲ ਦਰੱਖਤ ਵੀ ਵੱਢ ਕੇ ਸੁੱਟੇ ਜਾ ਰਹੇ ਹਨ | ਲੋਕ ਆਪ ਮੁਹਾਰੇ ਇਥੇ ਸੇਵਾ ਲਈ ਪੁੱਜ ਰਹੇ ਹਨ ਅਤੇ ਰਾਤ ਦੇ ਸਮੇਂ ਵੀ ਕੰਮ ਇਸ ਰਫ਼ਤਾਰ ਨਾਲ ਜਾਰੀ ਹੈ | ਇਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਗੁਰੂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਸਾਬਕਾ ਸਰਪੰਚ ਸਤਨਾਮ ਸਿੰਘ ਤਾਜੋਵਾਲ, ਨਰਿੰਦਰ ਸਿੰਘ, ਝਲਮਣ ਸਿੰਘ ਨੰਬਰਦਾਰ, ਜੈ ਪਾਲ, ਹਰਜੀਤ ਸਿੰਘ, ਗੁਰਜੀਤ ਸਿੰਘ, ਲਾਡੀ ਆਲੋਵਾਲ ਆਦਿ ਨੇ ਦੱਸਿਆ ਕਿ ਲੋਕਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਥੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਇਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਵੀ ਆਪਣੇ ਪੱਧਰ 'ਤੇ ਬਣਦਾ ਸਹਿਯੋਗ ਦਿੱਤਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਵਿੱਖ 'ਚ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਪਹਿਲਾਂ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਨੇ ਗ਼ਰੀਬ ਪਰਿਵਾਰ 'ਤੇ ਢਾਹਿਆ ਕਹਿਰ <br/> ਅਗਲੀ ਖ਼ਬਰ ਬੀ. ਡੀ. ਸੀ. ਵਲੋਂ ਹੜ੍ਹ ਪੀੜਤ ਮਰੀਜ਼ਾਂ ਦੇ ਲੈਬ ਟੈਸਟ ਤੇ ਖੂਨ ਯੂਨਿਟ ਮੁਫ਼ਤ ਜਾਰੀ ਕਰਨ ਦਾ ਫੈਸਲਾ
Ad Position 24