08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਖ਼ਰ ਸੰਗਤ ਦੀ ਮਿਹਨਤ ਰੰਗ ਲਿਆਈ, ਹਬੀਬ ਕੇ ਬੰਨ੍ਹ 'ਤੇ ਮਿਲੀ ਰਾਹਤ ਪਰ ਚੌਕਸ ਰਹਿਣ ਦੀ ਲੋੜ <br/>

Ad Position 21
No active advertisement
ਹਬੀਬ ਕੇ ਬੰਨ੍ਹ 'ਤੇ ਸੰਗਤਾਂ ਵਿਚਾਲੇ ਹਾਜ਼ਰ ਵਿਧਾਇਕ ਰਣਬੀਰ ਸਿੰਘ ਭੁੱਲਰ |<br/> 05-09-2025

ਫ਼ਿਰੋਜ਼ਪੁਰ, 4 ਸਤੰਬਰ (ਗੁਰਿੰਦਰ ਸਿੰਘ)- ਦਰਿਆ ਸਤਲੁਜ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਇੱਥੋਂ ਨਜ਼ਦੀਕੀ ਪਿੰਡ ਹਬੀਬ ਕੇ 'ਤੇ ਬੰਨ੍ਹ ਨੂੰ ਲੱਗ ਰਹੀ ਵੱਡੀ ਢਾਹ ਨੂੰ ਰੋਕਣ ਲਈ ਪਿਛਲੇ 5 ਦਿਨਾਂ ਤੋਂ ਦਿਨ ਰਾਤ ਸੇਵਾ ਕਰ ਰਹੀ ਸੰਗਤ ਦੀ ਮਿਹਨਤ ਆਖ਼ਰ ਰੰਗ ਲਿਆਈ | ਜ਼ਿਲ੍ਹਾ ਪ੍ਰਸ਼ਾਸਨ ਤੇ ਫ਼ੌਜ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੀਤੀ ਰਾਤ ਤੋਂ ਇਸ ਬੰਨ੍ਹ 'ਤੇ ਸਥਿਤੀ ਇਕ ਵਾਰ ਕਾਬੂ ਹੇਠ ਆ ਗਈ ਹੈ | ਪਿਛਲੇ ਦਿਨਾਂ ਤੋਂ ਲਗਾਤਾਰ ਸੇਵਾ ਵਿਚ ਡਟੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਥਿਤੀ ਨੂੰ ਕੰਟਰੋਲ ਕਰਨ ਵਿਚ ਆਪਾਂ ਕਾਮਯਾਬ ਹੋਏ ਹਾਂ ਪਰ ਹਾਲੇ ਅਵੇਸਲੇ ਹੋਣ ਤੋਂ ਬਚਣ ਦੀ ਲੋੜ ਹੈ | ਪਿੱਛੋਂ ਪਾਣੀ ਲਗਾਤਾਰ ਆ ਰਿਹੈ ਇਹ ਨਾ ਹੋਵੇ ਪਿਛਲੇ ਦਿਨਾਂ ਦੀ ਹਜ਼ਾਰਾਂ ਲੋਕਾਂ ਦੀ ਮਿਹਨਤ 'ਤੇ ਪਾਣੀ ਦੁਬਾਰਾ ਮਾਰ ਕਰ ਜਾਵੇ | ਪਾਣੀ ਘਟਣ ਤੱਕ ਸਾਨੂੰ ਨਿਰੰਤਰ ਇਸ ਘੁੰਮਣਘੇਰੀ ਨੇੜਲੇ ਬੰਨ੍ਹ ਨੂੰ ਮਜ਼ਬੂਤ ਕਰਦੇ ਰਹਿਣ ਲਈ ਚੌਕਸ ਰਹਿਣ ਚਾਹੀਦਾ ਹੈ | ਇਸ ਤੋਂ ਇਲਾਵਾ ਸੰਗਤ ਨੂੰ ਆਪੋ-ਆਪਣੇ ਇਲਾਕਿਆਂ 'ਚ ਪੈਂਦੇ ਦੂਜੇ ਬੰਨ੍ਹਾਂ ਉੱਪਰ ਵੀ ਇੰਝ ਹੀ ਡਟ ਕੇ ਪਹਿਰੇਦਾਰੀ ਕਰਨ ਦੀ ਲੋੜ ਹੈ |
ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ- ਵਿਧਾਇਕ ਭੁੱਲਰ
ਹਬੀਬ ਕੇ ਬੰਨ੍ਹ 'ਤੇ ਸਥਿਤੀ ਸੁਧਰਨ 'ਤੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਅੱਜ ਪਿੰਡ ਹਬੀਬ ਕੇ ਵਿਖੇ ਪਹੁੰਚ ਕੇ ਬੰਨ੍ਹ 'ਤੇ ਚੱਲ ਰਹੇ ਰਾਹਤ ਕਾਰਜਾਂ ਅਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ | ਵਿਧਾਇਕ ਭੁੱਲਰ ਨੇ ਕਿਹਾ ਕਿ ਉਨ੍ਹਾਂ ਵਲੋਂ ਲਗਾਤਾਰ ਹਲਕੇ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਵਲੋਂ ਲਗਾਤਾਰ ਪੂਰੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਪਿੰਡ ਵਾਸੀ ਅਤੇ ਹੋਰ ਸੰਸਥਾਵਾਂ ਵੀ ਲਗਾਤਾਰ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਅੱਜ ਇੱਥੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ ਤੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਰਾਹਤ ਕਾਰਜਾਂ ਲਈ ਫ਼ੰਡ ਭੇਜੇ ਜਾ ਰਹੇ ਹਨ ਤਾਂ ਜੋ ਹੜ੍ਹਾਂ ਦੀ ਇਸ ਸਥਿਤੀ ਵਿਚ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਹੋ ਸਕੇ | ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਤੇ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਸਥਿਤੀ ਵਿਚ ਲੋਕਾਂ ਦੇ ਨਾਲ ਹੈ | ਇਸ ਦੌਰਾਨ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਹਰ ਸੰਭਵ ਮਦਦ ਦੇਣ ਦਾ ਯਕੀਨ ਦਵਾਇਆ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ ਸਿਟੀ ਸੁਖਵਿੰਦਰ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ 'ਚ ਤੇਜ਼ ਵਹਾਅ ਨਾਲ ਆ ਰਿਹਾ ਪਾਣੀ, ਜਾਨ ਜੋਖ਼ਮ 'ਚ ਪਾ ਕੇ ਕਿਸਾਨ ਬੰਨ੍ਹਾਂ ਨੂੰ ਮਜ਼ਬੂਤ ਕਰਨ 'ਚ ਲੱਗੇ... ਅਗਲੀ ਖ਼ਬਰ ਹੜ੍ਹ 'ਚ ਡੁੱਬਦੀ ਫਸਲ ਨੂੰ ਦੇਖ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਮੌਤ <br/>
Ad Position 24