08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 05-09-2025
ਮੱਲਾਂਵਾਲਾ, 4 ਸਤੰਬਰ (ਬਲਬੀਰ ਸਿੰਘ ਜੋਸਨ/ਗੁਰਦੇਵ ਸਿੰਘ)- ਉੱਘੇ ਸਮਾਜ ਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਗੁਰਜੀਤ ਸਿੰਘ ਓਬਰਾਏ ਵਲੋਂ ਮੱਲਾਂਵਾਲਾ ਦੇ ਨਾਲ ਲੱਗਦੇ ਪਿੰਡ ਫੱਤੇ ਵਾਲਾ, ਪਿੰਡ ਆਹਲੇ ਵਾਲਾ 'ਚ ਪਹੁੰਚ ਕੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਤੇ ਮਦਦ ਦਾ ਭਰੋਸਾ ਦਿਵਾਇਆ ਗਿਆ | ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ 100 ਕੁਇੰਟਲ ਚਾਰਾ ਮੱਕੀ ਦਾ ਅਚਾਰ, ਵੱਡੀ ਮਾਤਰਾ 'ਚ ਮੱਛਰਦਾਨੀਆਂ ਤੇ ਤਰਪਾਲਾਂ ਵੰਡੀਆਂ ਗਈਆਂ ਤੇ ਵਿਸ਼ਵਾਸ ਦਵਾਇਆ ਕਿ ਲੋੜ ਪੈਣ ਤੱਕ ਇਹ ਸੇਵਾ ਨਿਰੰਤਰ ਜਾਰੀ ਰਹੇਗੀ | ਡਾ. ਓਬਰਾਏ ਵਲੋਂ ਫ਼ਤਿਹਗੜ੍ਹ ਸਭਰਾਂ ਤੋਂ ਲੈ ਕੇ ਮੱਲਾਂਵਾਲਾ ਦੇ ਬੰਨ੍ਹ ਦੇ ਨਾਲ ਲੱਗਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਮੁਸ਼ਕਲ ਘੜੀ ਹੈ, ਪਰ ਪੰਜਾਬੀ ਆਪਸੀ ਇਕਜੁੱਟਤਾ ਨਾਲ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ | ਡਾ. ਓਬਰਾਏ ਦੀ ਯੋਗ ਅਗਵਾਈ ਵਿਚ ਤੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਦੀ ਦੇਖ-ਰੇਖ ਹੇਠ ਵੱਖ-ਵੱਖ ਜ਼ਿਲਿ੍ਹਆਂ 'ਚ ਟਰੱਸਟ ਦੇ ਵਲੰਟੀਅਰ ਦਿਨ ਰਾਤ ਸੇਵਾਵਾਂ ਨਿਭਾ ਰਹੇ ਹਨ | ਡਾ. ਓਬਰਾਏ ਨੇ ਕਿਹਾ ਕਿ ਟਰੱਸਟ ਵਲੋਂ ਲਗਭਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ | ਹੁਣ ਤੱਕ ਸਾਢੇ ਤਿੰਨ ਸੌ ਟਨ ਚਾਰਾ ਭੇਜਿਆ ਜਾ ਚੁੱਕਾ ਹੈ | ਉਨ੍ਹਾਂ ਵਲੋਂ ਐਲਾਨ ਕੀਤਾ ਗਿਆ ਕਿ ਜਦ ਤਕ ਲੋੜ ਹੈ, ਸਪਲਾਈ ਜਾਰੀ ਰਹੇਗੀ ਅਤੇ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ | ਜਿੱਥੇ ਵੀ ਕਿਤੇ ਲੋੜ ਪੈ ਰਹੀ ਲੋੜ ਹੈ ਸੁੱਕਾ ਰਾਸ਼ਨ ਵੀ ਟਰੱਸਟ ਵਲੋਂ ਵੰਡਿਆ ਜਾ ਰਿਹਾ ਹੈ | ਡਾ. ਓਬਰਾਏ ਨੇ ਪ੍ਰਸ਼ਾਸਨ, ਪੁਲਿਸ ਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ਜਿਹੜੇ ਇਕੱਠੇ ਹੋ ਕੇ ਸਹਾਇਤਾ ਪਹੁੰਚਾ ਰਹੇ ਹਨ | ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਦੇ ਡੀ.ਸੀ. ਦਫ਼ਤਰਾਂ ਨਾਲ ਮਿਲ ਕੇ ਇਹ ਯੋਜਨਾ ਬਣਾਈ ਜਾ ਰਹੀ ਹੈ ਕਿ ਕਿਹੜੇ ਪਿੰਡ 'ਚ ਕਿਹੜੀ ਸਹੂਲਤ ਦੀ ਲੋੜ ਹੈ, ਤਾਂ ਜੋ ਮਦਦ ਸੁਚੱਜੇ ਤਰੀਕੇ ਨਾਲ ਪਹੁੰਚ ਸਕੇ | ਡਾ. ਓਬਰਾਏ ਨੇ ਦੱਸਿਆ ਕਿ ਜਿਵੇਂ ਹੀ ਪਾਣੀ ਘਟਣਾ ਸ਼ੁਰੂ ਹੋਵੇਗਾ ਅਗਲੀ ਲੋੜ ਦਵਾਈਆਂ ਤੇ ਘਰਾਂ ਦੀ ਮੁਰੰਮਤ ਦੀ ਹੋਵੇਗੀ | ਟਰੱਸਟ ਵਲੋਂ ਪਸ਼ੂਆਂ ਤੇ ਲੋਕਾਂ ਲਈ ਦਵਾਈਆਂ ਦੀ ਵੱਡੀ ਸਪਲਾਈ ਤੇ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ | ਪੀੜਤ ਲੋਕਾਂ ਨੇ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਹੜ੍ਹਾਂ ਕਾਰਨ ਸਾਡੇ 'ਤੇ ਮੁਸੀਬਤ ਪਈ ਉਦੋਂ ਹੀ ਓਬਰਾਏ ਨੇ ਸਾਡੀ ਮਦਦ ਕੀਤੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਫੱਤੇ ਵਾਲਾ ਸਕੂਲ ਦੇ ਚੇਅਰਮੈਨ ਲਖਵੀਰ ਸਿੰਘ, ਪਿ੍ੰਸੀਪਲ ਸੁਖਵਿੰਦਰ ਸਿੰਘ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਤੇ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ, ਲੈਬ ਇੰਚਾਰਜ ਜ਼ੀਰਾ ਜਗਸੀਰ ਸਿੰਘ ਮਹਾਂਵੀਰ ਸਿੰਘ, ਰਾਮ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਪੈ ਰਹੇ ਮੀਂਹ ਨੇ ਛੱਤ ਤੋਂ ਵਾਂਝਾ ਕੀਤਾ ਪਰਿਵਾਰ <br/> ਅਗਲੀ ਖ਼ਬਰ ਸਤਲੁਜ ਦਰਿਆ 'ਚ ਤੇਜ਼ ਵਹਾਅ ਨਾਲ ਆ ਰਿਹਾ ਪਾਣੀ, ਜਾਨ ਜੋਖ਼ਮ 'ਚ ਪਾ ਕੇ ਕਿਸਾਨ ਬੰਨ੍ਹਾਂ ਨੂੰ ਮਜ਼ਬੂਤ ਕਰਨ 'ਚ ਲੱਗੇ...
Ad Position 24