08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮੂਹ ਪੰਜਾਬੀ ਆਉਣ ਅੱਗੇ-ਆਗੂ <br/>

Ad Position 21
No active advertisement
ਸੁਖਵਿੰਦਰ ਸਿੰਘ, ਮਹਾਂਬੀਰ ਸਿੰਘ, ਨਿਮਰਤ ਸਿੰਘ, ਮਹਿੰਦਰ ਸਿੰਘ, ਗੁਰਲਾਲ ਸਿੰਘ, ਸਤਵਿੰਦਰ ਸਿੰਘ <br/> 05-09-2025
ਮੁੱਦਕੀ, 4 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀਆਂ ਤੇ ਦਾਨੀ ਸੱਜਣਾਂ ਵਲੋਂ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਵੀ ਆਪਣੇ ਪੱਧਰ 'ਤੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ., ਨਿਮਰਤ ਸਿੰਘ ਭੁੱਚੋ ਕਾ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ., ਗੁਰਲਾਲ ਸਿੰਘ ਸਾਬਕਾ ਸਰਪੰਚ ਤੂੰਬੜ ਭੰਨ ਤੇ ਸਤਵਿੰਦਰ ਸਿੰਘ ਬਿੰਦਰ ਪ੍ਰਧਾਨ ਨੇ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਥਿਤੀ ਬਹੁਤ ਭਿਅੰਕਰ ਬਣੀ ਹੋਈ ਹੈ ਤੇ ਨਾਜ਼ੁਕ ਬੰਨ੍ਹਾਂ 'ਤੇ ਸੰਗਤਾਂ ਕਾਰਜ ਸੇਵਾ 'ਚ ਲੱਗੀਆਂ ਹੋਈਆਂ ਹਨ | ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਤਲੁਜ ਦਰਿਆ ਦੇ ਨਾਜ਼ੁਕ ਬੰਨ੍ਹਾਂ ਦੀ ਜੇਕਰ ਪਹਿਲਾਂ ਸਾਂਭ-ਸੰਭਾਲ ਕੀਤੀ ਹੁੰਦੀ ਤਾਂ ਅੱਜ ਇਹ ਦਿਨ ਲੋਕਾਂ ਨੂੰ ਨਾ ਦੇਖਣੇ ਪੈਂਦੇ | ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀਆਂ ਫ਼ਸਲਾਂ, ਘਰ ਤੇ ਪਸ਼ੂਆਂ ਦਾ ਚਾਰਾ ਤੇ ਪਸ਼ੂ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏ ਹੋਏ ਹਨ ਉੱਥੇ ਉਹ ਆਪਣੇ ਆਸ਼ੀਆਨੇ ਨੂੰ ਛੱਡ ਕੇ ਰਾਹਤ ਕੈਂਪਾਂ 'ਚ ਜੀਵਨ ਬਤੀਤ ਕਰਨ ਲਈ ਮਜਬੂਰ ਹਨ | ਉਕਤ ਆਗੂਆਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਸਮੂਹ ਵਰਕਰ ਇਸ ਆਫ਼ਤ ਦੀ ਘੜੀ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹਨ ਤੇ ਪਿੰਡ ਪੱਧਰ 'ਤੇ ਫ਼ੰਡ ਇਕੱਠਾ ਕਰ ਕੇ ਪੀੜਤ ਕਿਸਾਨਾਂ ਨੂੰ ਦਿੱਤਾ ਜਾਵੇਗਾ | ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ |

Ad Position 22
No active advertisement
ਪਿਛਲੀ ਖ਼ਬਰ ਡਾ. ਐੱਸ.ਪੀ. ਓਬਰਾਏ ਵਲੋਂ ਮੱਖੂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/> ਅਗਲੀ ਖ਼ਬਰ ਲਗਾਤਾਰ ਪੈ ਰਹੇ ਮੀਂਹ ਨੇ ਛੱਤ ਤੋਂ ਵਾਂਝਾ ਕੀਤਾ ਪਰਿਵਾਰ <br/>
Ad Position 24