08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹਜਾਰਾ ਸਿੰਘ ਵਾਲਾ ਵਿਖੇ ਵਿਧਵਾ ਦਾ ਕੱਚਾ ਮਕਾਨ ਡਿੱਗਿਆ <br/>

Ad Position 21
No active advertisement
ਅਜੀਤ ਡੈਸਕ 05-09-2025
ਮਮਦੋਟ, 4 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਹੋਈ ਲਗਾਤਾਰ ਬਾਰਸ਼ ਨਾਲ ਅਤਿ ਗ਼ਰੀਬ ਪਰਿਵਾਰਾਂ ਦੀਆਂ ਘਰ ਦੀਆਂ ਛੱਤਾਂ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬਲਾਕ ਮਮਦੋਟ ਅਧੀਨ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਅਤਿ ਗ਼ਰੀਬ ਬਜ਼ੁਰਗ ਵਿਧਵਾ ਸ਼ੀਰੋ ਬੀਬੀ ਪਤਨੀ ਸਵ. ਛਿੰਦਾ ਸਿੰਘ ਦੇ ਕੱਚੇ ਮਕਾਨ ਵਿਚ ਪਾਏ ਹੋਏ ਟਾਈਲ ਬਾਲੇ ਦੀਆਂ ਛੱਤ ਹੋਣ ਕਾਰਨ ਟਾਈਲ ਬਾਲਾ ਟੁੱਟ ਕੇ ਕੱਚੇ ਮਕਾਨ ਦੀ ਇਕ ਪਾਸੇ ਦੀ ਕੱਚੀ ਕੰਧ 'ਤੇ ਛੱਤ ਦਾ ਹਿੱਸਾ ਡਿੱਗਣ ਕਾਰਨ ਇਸ ਵਿਧਵਾ ਅÏਰਤ ਦਾ ਮੰਜੇ ਬਿਸਤਰੇ, ਬਰਤਨ ਤੇ ਘਰੇਲੂ ਸਾਰਾ ਸਮਾਨ ਤਬਾਹ ਹੋ ਗਿਆ | ਸਰਪੰਚ ਗੁਰਨਾਮ ਸਿੰਘ ਤੇ ਪੰਚਾਇਤ ਮੈਂਬਰਾਂ ਵਲੋਂ ਡਿੱਗੇ ਕੱਚੇ ਮਕਾਨ ਦਾ ਮੌਕਾ ਦੇਖਿਆ ਗਿਆ ਹੈ | ਸਰਪੰਚ ਗੁਰਨਾਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਘਰਾਂ ਦੀ ਉਸਾਰੀ ਲਈ ਤੁਰੰਤ ਹੀ ਰਾਸ਼ੀ ਜਾਰੀ ਕਰੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪਛਾੜੀਆਂ ਵਿਖੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਲੋਕਾਂ ਨੂੰ ਮਿਲੇ ਸਿਵਲ ਸਰਜਨ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਗਾਇਕ ਦੀਪ ਢਿੱਲੋਂ ਤੇ ਵੀਰ ਸੁਖਵੰਤ <br/>
Ad Position 24