08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਪਛਾੜੀਆਂ ਵਿਖੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਲੋਕਾਂ ਨੂੰ ਮਿਲੇ ਸਿਵਲ ਸਰਜਨ <br/>

Ad Position 21
No active advertisement
ਸਰਹੱਦੀ ਪਿੰਡ ਪਛਾੜੀਆਂ ਵਿਖੇ ਬੰਨ੍ਹ ਦੇ ਜਾਇਜ਼ੇ ਉਪਰੰਤ ਗੱਲਬਾਤ ਕਰਦੇ ਸਿਵਲ ਸਰਜਨ ਡਾ. ਰਾਜਵਿੰਦਰ ਕੌਰ | <br/> 05-09-2025
ਫ਼ਿਰੋਜ਼ਪੁਰ, 4 ਸਤੰਬਰ (ਗੁਰਿੰਦਰ ਸਿੰਘ)- ਪਿੰਡ ਪਛਾੜੀਆਂ ਵਿਖੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਪਿੰਡ ਵਾਸੀਆਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਖ਼ੁਦ ਮੌਕੇ 'ਤੇ ਪੁੱਜੇ ਤੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਪਿੰਡ ਵਾਸੀਆਂ ਲਈ ਤੁਰੰਤ ਮੈਡੀਕਲ ਟੀਮ ਨੂੰ ਮੌਕੇ 'ਤੇ ਤਾਇਨਾਤ ਕੀਤਾ | ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਫ਼ਿਰੋਜ਼ਪੁਰ ਹੜ੍ਹ ਪ੍ਰਭਾਵਿਤਾਂ ਦੀ ਸੇਵਾ ਵਿਚ ਨਿਰੰਤਰ ਕਾਰਜਸ਼ੀਲ ਹੈ | ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਹੜ੍ਹ ਪ੍ਰਭਾਵਿਤਾਂ ਲਈ ਜ਼ਿਲ੍ਹਾ ਹੈੱਡਕੁਆਰਟਰ ਵਿਚ ਚਾਰ ਮੋਬਾਈਲ ਮੈਡੀਕਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤੇ 60 ਮੈਡੀਕਲ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਕਰਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੀਆਂ ਹਨ | ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਹੁਣ ਤੱਕ 576 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿਚ 12 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ | ਇਸ ਮੌਕੇ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਮੀਨਾਕਸ਼ੀ ਅਬਰੋਲ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਰਾਜੂ ਚੌਹਾਨ ਐੱਸ.ਐੱਮ.ਓ. ਮਮਦੋਟ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀ.ਏ. ਸਮੇਤ ਵਿਭਾਗ ਦਾ ਪੈਰਾ ਮੈਡੀਕਲ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਉੱਘੇ ਸਮਾਜ ਸੇਵਕ ਸਮੂਏਲ ਜੋਹਨ ਨੇ ਬੰਨ੍ਹ 'ਤੇ ਸਾਥੀਆਂ ਸਮੇਤ ਨਿਭਾਈ ਸੇਵਾ <br/> ਅਗਲੀ ਖ਼ਬਰ ਹਜਾਰਾ ਸਿੰਘ ਵਾਲਾ ਵਿਖੇ ਵਿਧਵਾ ਦਾ ਕੱਚਾ ਮਕਾਨ ਡਿੱਗਿਆ <br/>
Ad Position 24